ਰੂਸ ਦੀ ਕੋਰੋਨਾ ਵੈਕਸੀਨ ਦਾ 85 ਫੀਸਦੀ ਲੋਕਾਂ ’ਤੇ ਕੋਈ ਸਾਈਡ ਇਫੈਕਟ ਨਹੀਂ
Tuesday, Oct 27, 2020 - 10:00 PM (IST)
ਮਾਸਕੋ-ਕੋਰੋਨਾ ਵਾਇਰਸ ਵੈਕਸੀਨ ਸਪੂਤਨੀਕ ਵੀ ਦਾ 85ਫੀਸਦੀ ਲੋਕਾਂ ’ਤੇ ਕੋਈ ਸਾਈਡ ਇਫੈਕਟ ਨਹੀਂ ਦੇਖਿਆ ਗਿਆ। ਇਸ ਨੂੰ ਬਣਾਉਣ ਵਾਲੇ ਗਲਮੇਯਾ ਰਿਸਰਚ ਸੈਂਟਰ ਦੇ ਹੈੱਡ ਅਲੇਗਜੈਂਡਰ ਗਿੰਸਬਰਗ ਨੇ ਸੋਮਵਾਰ ਨੂੰ ਇਸ ਦੇ ਬਾਰੇ ’ਚ ਜਾਣਕਾਰੀ ਦਿੱਤੀ ਹੈ। ਅਲੇਗਜੈਂਡਰ ਨੇ ਕਿਹਾ ਕਿ ਵੈਕਸੀਨ ਦੇ ਸਾਈਡ ਇਫੈਕਟ 15 ਫੀਸਦੀ ਲੋਕਾਂ ’ਤੇ ਦੇਖੇ ਗਏ। Sputnik V ਦੇ ਤੀਸਰੇ ਪੜਾਅ ਦੇ ਟਰਾਇਲ ਚੱਲ ਰਹੇ ਹਨ।
ਰੂਸ ਨੇ ਅਗਸਤ ’ਚ ਆਪਣੀ ਪਹਿਲੀ ਕੋਰੋਨਾ ਵਾਇਰਸ ਵੈਕਸੀਨ ਸਪੂਤਨੀਕ ਵੀ ਰਜਿਸਟਰ ਕਰਵਾਈ ਸੀ। ਇਸ ਨੂੰ ਲੈ ਕੇ ਦੁਨੀਆ ਭਰ ਖਾਸ ਕਰਕੇ ਪੱਛਮ ’ਚ ਕਾਫੀ ਸਵਾਲ ਚੁੱਕੇ ਗਏ ਸਨ। ਪੱਛਮੀ ਦੇਸ਼ਾਂ ਨੇ ਦੋਸ਼ ਲਗਾਇਆ ਸੀ ਕਿ ਰੂਸ ਸਿਰਫ ਵੈਕਸੀਨ ਦੀ ਰੇਸ ’ਚ ਅਗੇ ਨਿਕਲਣ ਲਈ ਜਲਦਬਾਜ਼ੀ ਦਿਖਾ ਰਿਹਾ ਹੈ। ਦਰਅਸਲ, ਰੂਸ ਨੇ ਬਿਨ੍ਹਾਂ ਤੀਸਰੇ ਪੜਾਅ ਦੇ ਟਰਾਇਲ ਪੂਰੇ ਕੀਤੇ ਵੈਕਸੀਨ ਰਜਿਸਟਰ ਕਰਵਾ ਦਿੱਤੀ ਸੀ। ਉੱਥੇ, ਰੂਸ ਨੇ ਕਿਹਾ ਸੀ ਕਿ ਉਸ ਨੇ ਆਪਣੀ ਪੁਰਾਣੀ ਤਕਨਾਲੋਜੀ ਦਾ ਇਸਤੇਮਾਲ ਕਰ ਵੈਕਸੀਨ ਬਣਾਈ ਹੈ ਇਸ ਲਈ ਤੇਜ਼ੀ ਨਾਲ ਵਿਸਕਿਤ ਕਰ ਲਈ ਹੈ।
ਰੂਸ ਨੇ ਕੀਤਾ ਸੀ ਸਵਾਲ
ਦਿਮਿਤ੍ਰੀਵ ਨੇ ਪੱਛਮੀ ਮੀਡੀਆ ’ਤੇ ਸਵਾਲ ਕੀਤਾ। ਉਨ੍ਹਾਂ ਨੇ ਪੁੱਛਿਆ ਕਿ ਚਿੰਪਾਨਜੀ adenovirus ਵੈਕਟਰ ’ਤੇ ਆਧਾਰਿਤ ਵੈਕਸੀਨ ਤਿਆਰ ਕਰਨ ਦੀ ਕੋਸ਼ਿਸ਼ ’ਚ ਹੋਣ ਵਾਲੇ ਖਤਰਿਆਂ ’ਤੇ ਮੀਡੀਆ ਚੁੱਪ ਕਿਉਂ ਹੈ। ਕੰਪਨੀ ਨੇ ਪਹਿਲੇ ਕਿਹਾ ਸੀ ਕਿ ਰੂਸ ਦੀ ਵੈਕਸੀਨ ਦੇ ਟਰਾਇਲ ਦੇ ਨਤੀਜਿਆਂ ’ਚ ਪਤਾ ਚੱਲਿਆ ਹੈ ਕਿ ਇਨਸਾਨੀ adenovirus ਵੈਕਟਰ mRNA ਜਾਂ ਚਿੰਪਾਨਜੀ adenovirus ਵੈਕਰਟ ਤੋਂ ਬਿਹਤਰ ਹੋ ਸਕਦਾ ਹੈ।
ਦੁਨੀਆ ਦੇ ਕਈ ਦੇਸ਼ ਵੈਕਸੀਨ ਰੇਸ ’ਚ
ਦੱਸ ਦੇਈਏ ਕਿ ਵੈਕਸੀਨ ਦੀ ਰੇਸ ’ਚ ਦੁਨੀਆ ਦੇ ਕਈ ਦੇਸ਼ ਲੱਗੇ ਹੋਏ ਹਨ ਜਿਨ੍ਹਾਂ ’ਚ ਚੀਨ, ਅਮਰੀਕਾ, ਰੂਸ ਤੋਂ ਇਲਾਵਾ ਭਾਰਤ ਅਤੇ ਇਜ਼ਰਾਈਲ ਵੀ ਸ਼ਾਮਲ ਹੈ। ਭਾਰਤ ਸਵਦੇਸ਼ੀ ਟੀਕੇ ਤੋਂ ਇਲਾਵਾ ਕਈ ਹੋਰ ਦੇਸ਼ਾਂ ਨਾਲ ਮਿਲ ਕੇ ਵੀ ਟੀਕੇ ਲਈ ਕੰਮ ਕਰ ਰਿਹਾ ਹੈ। ਹਾਲਾਂਕਿ ਕੋਰੋਨਾ ਵਾਇਰਸ ਗਲੋਬਲੀ ਮਹਾਮਾਰੀ ਦਾ ਟੀਕਾ ਵਿਕਸਿਤ ਕਰਨ ਲਈ ਕੰਮ ਕਰ ਰਹੇ ਮਾਹਰਾਂ ਦਾ ਕਹਿਣਾ ਹੈ ਕਿ ਕੋਵਿਡ-19 ਲਈ ਪ੍ਰਭਾਵੀ ਟੀਕਾ ਆਮ ਲੋਕਾਂ ਨੂੰ 2021 ’ਚ ਪਤਝੜ ਦੇ ਮੌਸਮ ਤੋਂ ਪਹਿਲਾਂ ਉਪਲੱਬਧ ਹੋਣ ਦੀ ਸੰਭਾਵਨਾ ਨਹੀਂ ਹੈ। ਹਾਲਾਂਕਿ ਤਮਾਮ ਅਨੁਮਾਨਾਂ ਦੇ ਚੱਲਦੇ ਕਈ ਦੇਸ਼ਾਂ ਦੀਆਂ ਸਰਕਾਰਾਂ ਜਲਦ ਤੋਂ ਜਲਦ ਟੀਕੇ ਨੂੰ ਆਮ ਲੋਕਾਂ ਲਈ ਜਾਰੀ ਕਰਨਾ ਚਾਹੁੰਦੀਆਂ ਹਨ।