ਵਿਆਹ ਤੋਂ ਇਕ ਦਿਨ ਪਹਿਲਾਂ ਮੰਗੇਤਰ ਨੂੰ ਦਿੱਤੀ ਦਰਦਨਾਕ ਮੌਤ, ਸ਼ਖ਼ਸ ਨੇ ਕੁਹਾੜੀ ਨਾਲ ਕੀਤੇ 83 ਵਾਰ

06/14/2021 11:00:01 AM

ਮਾਸਕੋ : ਰੂਸ ਦੇ ਮਾਸਕੋ ਸ਼ਹਿਰ ਵਿਚ ਇਕ ਦਿਲ ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਦਰਅਸਲ ਇੱਥੇ ਇਕ ਸ਼ਖ਼ਸ ਵੱਲੋਂ ਵਿਆਹ ਤੋਂ ਇਕ ਦਿਨ ਪਹਿਲਾਂ ਆਪਣੀ ਮੰਗੇਤਰ ਨੂੰ ਬੇਹੱਦ ਦਰਦਨਾਕ ਤਰੀਕੇ ਨਾਲ ਮੌਤ ਦੇ ਘਾਟ ਉਤਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਸ਼ਖ਼ਸ ਨੇ ਪੀੜਤਾ ’ਤੇ 83 ਵਾਰ ਕੁਹਾੜੀ ਨਾਲ ਵਾਰ ਕੀਤੇ। 

ਇਹ ਵੀ ਪੜ੍ਹੋ: ਕੈਨੇਡਾ 'ਚ 22 ਸਾਲਾ ਪੰਜਾਬੀ ਨੌਜਵਾਨ ਗੁਰਪ੍ਰੀਤ ਸਿੰਘ ਗਿੱਲ ਦੀ ਪਾਣੀ 'ਚ ਡੁੱਬਣ ਨਾਲ ਮੌਤ

‘ਦਿ ਸਨ’ ਵਿਚ ਛਪੀ ਇਕ ਖ਼ਬਰ ਮੁਤਾਬਕ ਸ਼ਖ਼ਸ ਦਾ ਨਾਮ ਅਲੈਕਜੈਂਡਰ ਵੋਰੋਨਿਨ ਹੈ। ਅਲੈਕਜੈਂਡਰ ਇਕ ਕਾਰ ਰੈਂਟਲ ਕੰਪਨੀ ਅਤੇ ਟਰੈਵਲ ਏਜੰਸੀ ਦਾ ਮਾਲਕ ਹੈ। ਉਥੇ ਹੀ ਉਸ ਦੀ ਮ੍ਰਿਤਕ ਮੰਗੇਤਰ ਦਾ ਨਾਮ ਮੈਰਿਨਾ ਹੈ। ਮੈਰਿਨਾ ਦੀ ਮਾਂ ਨੇ ਧੀ ਦੇ ਕਤਲ ਦੀ ਖ਼ਬਰ ਪੁਲਸ ਨੂੰ ਦਿੱਤੀ, ਜਿਸ ਤੋਂ ਬਾਅਦ ਪੁਲਸ ਨੇ 26 ਸਾਲ ਦੀ ਮੈਰਿਨਾ ਦੀ ਲਾਸ਼ ਨੂੰ ਅਰਧ ਨਗਨ ਹਾਲਤ ਵਿਚ ਉਸ ਦੇ ਕਮਰੇ ਵਿਚੋਂ ਬਰਾਮਦ ਕੀਤਾ 

ਇਹ ਵੀ ਪੜ੍ਹੋ: ਅਮਰੀਕਾ ’ਚ 5 ਬੱਚਿਆਂ ਦੀ ਮਾਂ ਨੂੰ 16 ਸਾਲ ਛੋਟੇ ਮੁੰਡੇ ਨਾਲ ਹੋਇਆ ਪਿਆਰ, ਜਲਦ ਰਚਾਉਣਗੇ ਵਿਆਹ

ਪੁਲਸ ਨੇ ਦੱਸਿਆ ਕਿ ਉਸ ਦੇ ਸਰੀਰ ’ਤੇ ਕਾਫ਼ੀ ਡੂੰਘੇ ਜ਼ਖ਼ਮ ਸਨ। ਕੁਹਾੜੀ ਦੇ ਵਾਰ ਨਾਲ ਉਸ ਦਾ ਚਿਹਰਾ ਪੂਰੀ ਤਰ੍ਹਾਂ ਨਾਲ ਵਿਗੜਿਆ ਹੋਇਆ ਸੀ ਅਤੇ ਸਿਰ ਵੀ ਫੱਟਿਆ ਹੋਇਆ ਸੀ। ਅਲੈਕਜੈਂਡਰ 3 ਘੰਟੇ ਤੱਕ ਆਪਣੀ ਮੰਗੇਤਰ ਨੂੰ ਕੁੱਟਦਾ ਰਿਹਾ ਅਤੇ ਉਸ ਦਾ ਕਤਲ ਕਰ ਦਿੱਤਾ। ਵਾਰਦਾਤ ਦੇ ਬਾਅਦ ਅਲੈਕਜੈਂਡਰ ਨੇ ਵਿਦੇਸ਼ ਦੌੜਨ ਦੀ ਕੋਸ਼ਿਸ਼ ਵੀ ਕੀਤੀ ਪਰ ਕੋਰੋਨਾ ਦੇ ਚੱਲਦੇ ਯਾਤਰਾ ’ਤੇ ਪਾਬੰਦੀ ਲਾਗੂ ਸੀ, ਜਿਸ ਦੀ ਵਜ੍ਹਾ ਨਾਲ ਉਹ ਵਿਦੇਸ਼ ਨਹੀਂ ਜਾ ਸਕਿਆ।

ਇਹ ਵੀ ਪੜ੍ਹੋ: ਕੋਰੋਨਾ ਟੀਕਾ ਨਹੀਂ ਲਗਵਾਇਆ ਤਾਂ ਬਲਾਕ ਹੋ ਸਕਦਾ ਹੈ ਸਿਮ ਕਾਰਡ

ਮੈਰਿਨਾ ਦੀ ਮਾਂ ਨੇ ਕਿਹਾ ਕਿ ਮੈਰਿਨਾ ਆਪਣੇ ਵਿਆਹ ਦੀ ਡਰੈੱਸ ਖ਼ਰੀਦ ਚੁੱਕੀ ਸੀ ਅਤੇ ਉਹ ਕਾਫ਼ੀ ਖ਼ੁਸ਼ ਸੀ ਪਰ ਆਪਣੇ ਜੀਵਨ ਦੇ ਵੱਡੇ ਦਿਨ ਤੋਂ ਪਹਿਲਾਂ ਹੀ ਉਸ ਨੂੰ ਮਾਰ ਦਿੱਤਾ ਗਿਆ। ਜਾਂਚ ਟੀਮ ਨੇ ਦੋਸ਼ੀ ਦੀਆਂ ਸਾਬਕਾ 5 ਗਰਲਫਰੈਂਡਾਂ ਤੋਂ ਵੀ ਪੁੱਛਗਿੱਛ ਕੀਤੀ। ਉਨ੍ਹਾਂ ਦੱਸਿਆ ਕਿ ਅਲੈਕਜੈਂਡਰ ਮਾਸੂਮ ਨਹੀਂ ਹੈ। ਉਨ੍ਹਾਂ ਵਿਚੋਂ ਇਕ ਨੇ ਦੱਸਿਆ ਕਿ ਇਕ ਵਾਰ ਦੋਸ਼ੀ ਨੇ ਉਸ ਨੂੰ ਬੰਨ੍ਹ ਦਿੱਤਾ ਸੀ ਅਤੇ ਉਸ ਦੇ ਬੱਚੇ ਨੂੰ ਬਾਹਰ ਸੁੱਟਣ ਦੀ ਧਮਕੀ ਦਿੱਤੀ ਸੀ।

ਇਹ ਵੀ ਪੜ੍ਹੋ: ਚੀਨੀ ਯੂਨੀਵਰਸਿਟੀ ਨੇ ਵਿਦਿਆਰਥੀਆਂ ਨੂੰ ਲੁਭਾਉਣ ਲਈ ਦਿੱਤਾ ਸਰੀਰਕ ਸਬੰਧ ਬਣਾਉਣ ਦਾ ਆਫ਼ਰ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


 


cherry

Content Editor

Related News