ਬ੍ਰਿਟਿਸ਼ ਰੱਖਿਆ ਮੰਤਰੀ ਦਾ ਦਾਅਵਾ, ਕੀਵ 'ਤੇ ਰੂਸੀ ਹਮਲੇ ਦੀ ਸੰਭਾਵਨਾ ਜ਼ਿਆਦਾ

Sunday, Feb 13, 2022 - 05:50 PM (IST)

ਬ੍ਰਿਟਿਸ਼ ਰੱਖਿਆ ਮੰਤਰੀ ਦਾ ਦਾਅਵਾ, ਕੀਵ 'ਤੇ ਰੂਸੀ ਹਮਲੇ ਦੀ ਸੰਭਾਵਨਾ ਜ਼ਿਆਦਾ

ਲੰਡਨ (ਵਾਰਤਾ): ਬ੍ਰਿਟੇਨ ਦੇ ਰੱਖਿਆ ਮੰਤਰੀ ਬੇਨ ਵਾਲੇਸ ਨੇ ਦਾਅਵਾ ਕੀਤਾ ਹੈ ਕਿ ਰੂਸ ਕਿਸੇ ਵੀ ਸਮੇਂ ਕੀਵ ਵਿਰੁੱਧ ਹਮਲਾ ਸ਼ੁਰੂ ਕਰ ਸਕਦਾ ਹੈ, ਜਦਕਿ ਮਾਸਕੋ ਬਾਰ-ਬਾਰ ਭਰੋਸਾ ਦੇ ਰਿਹਾ ਹੈ ਕਿ ਉਹ ਕਿਸੇ ਵੀ ਦੇਸ਼ ਨੂੰ ਡਰਾ ਨਹੀਂ ਰਿਹਾ। ਵਾਲੇਸ ਦੇ ਹਵਾਲੇ ਨਾਲ ਸ਼ਨੀਵਾਰ ਨੂੰ ਸੰਡੇ ਟਾਈਮਸ ਨੇ ਦੱਸਿਆ ਕਿ ਯੂਕਰੇਨ ਖ਼ਿਲਾਫ਼ ਰੂਸੀ ਹਮਲੇ ਦੀ ਵਧੇਰੇ ਸੰਭਾਵਨਾ ਹੈ ਅਤੇ ਰੂਸ ਕਿਸੇ ਵੀ ਸਮੇਂ ਹਮਲਾ ਕਰ ਸਕਦਾ ਹੈ। 

ਪੜ੍ਹੋ ਇਹ ਅਹਿਮ ਖ਼ਬਰ- ਜਰਮਨੀ ਦੇ ਚਾਂਸਲਰ ਓਲਾਫ ਸ਼ੋੱਲਜ਼ ਕਰਨਗੇ ਰੂਸ ਅਤੇ ਯੂਕਰੇਨ ਦੀ ਯਾਤਰਾ

ਰੱਖਿਆ ਮੰਤਰੀ ਨੇ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਇਸ ਮਾਮਲੇ ਦੇ ਵਧਣ 'ਤੇ ਰੂਸੀ ਸਰਹੱਦਾਂ 'ਤੇ ਨਾਟੋ ਫ਼ੌਜ ਨਿਰਮਾਣ ਕਰੇਗਾ ਅਤੇ ਨਾਟੋ ਸਹਿਯੋਗੀ ਇਸ ਨਾਲ ਜੁੜੇ ਖਰਚ ਨੂੰ ਦੇਣਗੇ। ਬ੍ਰਿਟੇਨ ਦੇ ਰੱਖਿਆ ਮੰਤਰੀ ਸ਼ੁੱਕਰਵਾਰ ਨੂੰ ਰੂਸੀ ਰੱਖਿਆ ਮੰਤਰੀ ਸਰਗੇਈ ਸ਼ੋਇਗੁ ਨਾਲ ਮੁਲਾਕਾਤ ਲਈ ਮਾਸਕੋ ਪਹੁੰਚੇ ਸਨ। ਵਾਲੇਸ ਨੇ ਕਿਹਾ ਕਿ ਗੱਲਬਾਤ ਰਚਨਾਤਮਕ ਅਤੇ ਸਪੱਸ਼ਟ ਰਹੀ ਅਤੇ ਉਨ੍ਹਾਂ ਨੇ ਮਾਸਕੋ ਤੋਂ ਯੂਕਰੇਨੀ ਸਰਹੱਦ 'ਤੇ ਸਥਿਤੀ ਨੂੰ ਘੱਟ ਕਰਨ ਦੀ ਬੇਨਤੀ ਕੀਤੀ। ਸਰਗੇਈ ਸ਼ੋਇਗੁ ਨੇ ਮੁਲਾਕਾਤ ਦੇ ਬਾਅਦ ਇਸ ਸਬੰਧ ਵਿੱਚ ਕਿਹਾ ਕਿ ਰੂਸ-ਬ੍ਰਿਟਿਸ਼ ਸਬੰਧਾਂ ਦਾ ਪੱਧਰ ਜ਼ੀਰੋ ਦੀ ਨੇੜੇ ਹੈ ਅਤੇ ਰੂਸ ਅਤੇ ਨਾਟੋ ਵਿਚਕਾਰ ਸਬੰਧਾਂ ਵਿੱਚ ਵਿਗੜਤੀ ਸਥਿਤੀ ਨੂੰ ਰੋਕਣਾ ਜ਼ਰੂਰੀ ਹੈ।

ਪੜ੍ਹੋ ਇਹ ਅਹਿਮ ਖ਼ਬਰ- ਪਾਕਿਸਤਾਨ ਨੇ ਚੀਨ ਤੋਂ ਸੈਮੀਕੰਡਕਟਰ ਜ਼ੋਨ ਬਣਾਉਣ 'ਚ ਮੰਗੀ ਮਦਦ


author

Vandana

Content Editor

Related News