ਰੂਸੀ ਹਮਲਾ ਕਤਲੇਆਮ ਦੇ ਬਰਾਬਰ : ਜ਼ੇਲੇਂਸਕੀ
Monday, Apr 04, 2022 - 02:05 AM (IST)
ਕੀਵ-ਯੂਕ੍ਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਨੇ ਐਤਵਾਰ ਨੂੰ ਕਿਹਾ ਕਿ ਯੂਕ੍ਰੇਨ 'ਤੇ ਰੂਸੀ ਹਮਲਾ ਕਤਲੇਆਮ ਦੇ ਬਰਾਬਰ ਹੈ। ਉਨ੍ਹਾਂ ਨੇ ਇਕ ਇੰਟਰਵਿਊ ਦੌਰਾਨ ਇਹ ਟਿੱਪਣੀ ਕੀਤੀ। ਜ਼ੇਲੇਂਸਕੀ ਨੇ ਸੀ.ਬੀ.ਐੱਮ. ਨਾਲ ਇੰਟਰਵਿਊ 'ਚ ਕਿਹਾ ਕਿ ਯੂਕ੍ਰੇਨ 'ਚ 100 ਤੋਂ ਜ਼ਿਆਦਾ ਕੌਮੀਅਤਾਂ ਹਨ ਅਤੇ ਇਹ ਸਾਰੀਆਂ ਵਿਨਾਸ਼ ਨਾਲ ਜੁੜੀਆਂ ਹਨ।
ਇਹ ਵੀ ਪੜ੍ਹੋ : ਆਰਥਿਕ ਸੰਕਟ ਨਾਲ ਜੂਝ ਰਿਹਾ ਸ਼੍ਰੀਲੰਕਾ, ਸਾਰੇ ਕੈਬਨਿਟ ਮੰਤਰੀਆਂ ਨੇ ਦਿੱਤਾ ਅਸਤੀਫ਼ਾ
ਜ਼ੇਲੇਂਸਕੀ ਨੇ ਕਿਹਾ ਕਿ ਅਸੀਂ ਯੂਕ੍ਰੇਨ ਦੇ ਨਾਗਰਿਕ ਹਾਂ ਅਤੇ ਅਸੀਂ ਰੂਸੀ ਯੂਨੀਅਨ ਦੀ ਨੀਤੀ ਦੇ ਅਧੀਨ ਨਹੀਂ ਹੋਣਾ ਚਾਹੁੰਦੇ। ਉਨ੍ਹਾਂ ਕਿਹਾ ਕਿ ਇਹ ਕਾਰਨ ਹੈ ਕਿ ਸਾਨੂੰ ਬਰਬਾਦ ਅਤੇ ਤਬਾਹ ਕੀਤਾ ਜਾ ਰਿਹਾ ਹੈ ਅਤੇ ਅਜਿਹਾ 21ਵੀਂ ਸਦੀ ਦੇ ਯੂਰਪ 'ਚ ਹੋ ਰਿਹਾ ਹੈ। ਇਸ ਲਈ, ਇਹ ਪੂਰੇ ਦੇਸ਼ 'ਤੇ ਅੱਤਿਆਚਾਰ ਹੈ।
ਇਹ ਵੀ ਪੜ੍ਹੋ : ਸਿੱਖੀ ਸੇਵਾ ਸੁਸਾਇਟੀ ਨੇ ਗੁਰਦੁਆਰਾ ਸਿੰਘ ਸਭਾ ਨੋਵੇਲਾਰਾ ਵਿਖੇ ਕੀਰਤਨ ਤੇ ਕਵੀਸ਼ਰੀ ਮੁਕਾਬਲੇ ਕਰਵਾਏ
ਨੋਟ - ਇਸ ਖਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ