ਰੂਸੀ ਮਾਡਲ ਨੇ ਬਾਲੀ ''ਚ ਪਵਿੱਤਰ ਜਵਾਲਾਮੁਖੀ ਉਪਰ ਬਣਾਈ ਪੋਰਨ ਵੀਡੀਓ, ਮਚਿਆ ਹੜਕੰਪ
Monday, May 03, 2021 - 09:10 PM (IST)
ਬਾਲੀ - ਇੰਡੇਨੇਸ਼ੀਆ ਦੇ ਬਾਲੀ ਟਾਪੂ 'ਤੇ ਸਥਿਤ ਪਵਿੱਤਰ ਮਾਉਂਟ ਬਾਤੂਰ ਜਵਾਲਾਮੁਖੀ ਸਾਹਮਣੇ ਇਕ ਰੂਸੀ ਮਾਡਲ ਦੇ ਪੋਰਨ ਵੀਡੀਓ ਬਣਾਉਣ ਨਾਲ ਹੜਕੰਪ ਮਚ ਗਿਆ ਹੈ। ਇਸ ਰੂਸੀ ਮਾਡਲ ਨੇ ਵੀਡੀਓ ਨੂੰ ਇਕ ਪੋਰਨ ਵੈੱਬਸਾਈਟ 'ਤੇ ਪੋਸਟ ਕਰ ਦਿੱਤਾ ਸੀ, ਜਿਸ ਨੂੰ ਹੁਣ ਤੱਕ ਲੱਖਾਂ ਲੋਕਾਂ ਨੇ ਦੇਖਿਆ ਹੈ। ਵੀਡੀਓ ਵਾਇਰਲ ਹੋਣ ਤੋਂ ਬਾਅਦ ਹੁਣ ਬਾਲੀ ਦੀ ਪੁਲਸ ਇਹ ਪਤਾ ਲਾਉਣ ਦਾ ਯਤਨ ਕਰ ਰਹੀ ਹੈ ਕਿ ਕਿਤੇ ਰੂਸੀ ਮਾਡਲ ਹੁਣ ਵੀ ਇਸ ਖੂਬਸੂਰਤ ਟਾਪੂ 'ਤੇ ਮੌਜੂਦ ਹੈ ਜਾਂ ਨਹੀਂ।
ਇਹੀਂ ਨਹੀਂ ਪੁਲਸ ਉਨਾਂ ਸੈਲਾਨੀਆਂ ਦੀ ਵੀ ਭਾਲ ਕਰ ਰਹੀ ਹੈ ਜਿਨ੍ਹਾਂ ਦੀ ਮਦਦ ਨਾਲ ਰੂਸੀ ਮਾਡਲ ਨੇ ਪਵਿੱਤਰ ਜਵਾਲਾਮੁਖੀ ਦੀ ਚੋਟੀ 'ਤੇ ਇਹ ਵੀਡੀਓ ਬਣਾਈ ਸੀ। ਵੀਡੀਓ ਵਿਚ ਨਜ਼ਰ ਆ ਰਿਹਾ ਹੈ ਕਿ ਰੂਸੀ ਮਾਡਲ ਨੇ ਮਾਸਕ ਪਾਈ ਰੱਖਿਆ ਹੈ। ਵੈੱਬਸਾਈਟ 'ਤੇ ਹੁਣ ਤੱਕ ਇਸ ਵੀਡੀਓ ਨੂੰ ਕਈ ਲੱਖ ਲੋਕ ਦੇਖ ਚੁੱਕੇ ਹਨ। ਹਾਲਾਂਕਿ ਵਿਰੋਧ ਤੋਂ ਬਾਅਦ ਇਸ ਵੀਡੀਓ ਨੂੰ ਹਟਾ ਲਿਆ ਗਿਆ। ਮੰਨਿਆ ਇਹ ਵੀ ਜਾ ਰਿਹਾ ਹੈ ਕਿ ਇਹ ਵੀਡੀਓ ਪਿਛਲੇ ਸਾਲ ਦੀ ਹੈ।
ਇਹ ਵੀ ਪੜ੍ਹੋ - ਮਮਤਾ ਦੀ ਜਿੱਤ ਨਾਲ ਰੰਗੇ 'ਵਿਦੇਸ਼ੀ ਅਖਬਾਰ', ਬੋਲੇ - ਕੋਰੋਨਾ ਨੂੰ ਰੋਕਣ 'ਚ ਅਸਫਲ ਰਹੇ PM ਮੋਦੀ
ਰੂਸੀ ਜੋੜੇ ਨੂੰ ਹੋ ਸਕਦੀ ਹੈ 2 ਸਾਲ ਦੀ ਸਜ਼ਾ
ਬਾਂਗਲੀ ਇਲਾਕੇ ਦੇ ਚੀਫ ਗੁਸਤੀ ਅਗੂੰਗਾ ਧਾਨਾ ਨੇ ਆਖਿਆ ਕਿ ਸਾਡੇ ਅਧਿਕਾਰੀ ਨੇ ਥਾਂ ਦਾ ਪਤਾ ਲਾ ਲਿਆ ਹੈ। ਇਹ ਪਸਾਰ ਅਗੂੰਗ ਮੰਦਰ ਤੋਂ ਉਪਰ ਮਾਉਂਟ ਬਾਤੂਰ ਦੇ ਰਸਤੇ ਵਿਚ ਹੈ। ਅਸੀਂ ਇਮੀਗ੍ਰੇਸ਼ਨ ਵਿਭਾਗ ਤੋਂ ਪਤਾ ਲਾਉਣ ਦਾ ਯਤਨ ਕਰ ਰਹੇ ਹਾਂ ਕਿ ਜਿਹੜੇ ਲੋਕ ਪੂਰੇ ਮਾਮਲੇ ਨਾਲ ਜੁੜੇ ਹੋਏ ਹਨ, ਕੀ ਉਹ ਹੁਣ ਵੀ ਬਾਲੀ ਵਿਚ ਮੌਜੂਦ ਹਨ ਜਾਂ ਨਹੀਂ। ਉਨ੍ਹਾਂ ਆਖਿਆ ਕਿ ਇਹ ਜੋੜਾ ਜੇਕਰ ਹੁਣ ਵੀ ਇੰਡੋਨੇਸ਼ੀਆ ਵਿਚ ਹੈ ਤਾਂ ਉਸ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ।
ਇੰਡੋਨੇਸ਼ੀਆ ਦੇ ਕਾਨੂੰਨ ਮੁਤਾਬਕ ਅਜਿਹੇ ਮਾਮਲਿਆਂ ਵਿਚ ਦੋਸ਼ੀ ਪਾਏ ਜਾਣ ਤੋਂ ਬਾਅਦ ਰੂਸੀ ਜੋੜੇ ਨੂੰ 2 ਸਾਲ 8 ਮਹੀਨੇ ਦੀ ਸਜ਼ਾ ਹੋ ਸਕਦੀ ਹੈ। ਇਸ ਤੋਂ ਪਹਿਲਾਂ ਬਾਲੀ ਵਿਚ ਹੀ ਫਰਵਰੀ ਮਹੀਨੇ ਵਿਚ ਇਕ ਮਾਡਲ ਨੇ ਇਕ ਹਾਥੀ ਦੇ ਉਪਰ ਨਿਊਡ ਹੋ ਕੇ ਤਸਵੀਰ ਖਿਚਾਈਆਂ ਸਨ। ਇਸ ਘਟਨਾ ਤੋਂ ਬਾਅਦ ਵੀ ਹੜਕੰਪ ਮਚ ਗਿਆ ਸੀ। ਬਾਲੀ ਪੁਲਸ ਨੇ ਮਹਿਲਾ ਤੋਂ ਪੁੱਛਗਿਛ ਕੀਤੀ ਸੀ।