ਯੂਕ੍ਰੇਨ ਦੀ ਸਰਹੱਦ ਪਾਰ ਕਰਨ ’ਤੇ ਰੂਸ ਨੂੰ ‘ਭਾਰੀ ਕੀਮਤ ਚੁਕਾਉਣੀ ਹੋਵੇਗੀ’ : ਬਾਈਡੇਨ

Saturday, Jan 22, 2022 - 04:16 PM (IST)

ਯੂਕ੍ਰੇਨ ਦੀ ਸਰਹੱਦ ਪਾਰ ਕਰਨ ’ਤੇ ਰੂਸ ਨੂੰ ‘ਭਾਰੀ ਕੀਮਤ ਚੁਕਾਉਣੀ ਹੋਵੇਗੀ’ : ਬਾਈਡੇਨ

ਵਾਸ਼ਿੰਗਟਨ (ਭਾਸ਼ਾ)- ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਈਡੇਨ ਨੇ ਕਿਹਾ ਕਿ ਜੇਕਰ ਰੂਸ ਦੀਆਂ ਫੌਜੀ ਇਕਾਈਆਂ ਯੂਕ੍ਰੇਨ ਦੀ ਸਰਹੱਦ ਪਾਰ ਕਰਦੀਆਂ ਹਨ ਤਾਂ ਉਸਨੂੰ ‘ਹਮਲਾ’ ਮੰਨਿਆ ਜਾਏਗਾ ਅਤੇ ਰੂਸ ਨੂੰ ਇਸਦੀ ‘ਭਾਰੀ ਕੀਮਤ ਚੁਕਾਉਣੀ ਪਵੇਗੀ’। ਅਮਰੀਕਾ ਦੇ ਵਿੱਤ ਮੰਤਰਾਲਾ ਨੇ ਬੀਤੇ ਦਿਨ ਕੁਝ ਲੋਕਾਂ ’ਤੇ ਨਵੀਆਂ ਪਾਬੰਦੀਆਂ ਲਗਾ ਦਿੱਤੀਆਂ ਸਨ, ਜਿਨ੍ਹਾਂ ’ਤੇ ਦੋਸ਼ ਹੈ ਕਿ ਉਹ ਯੂਕ੍ਰੇਨ ’ਤੇ ਹਮਲਾ ਕਰਨ ਵਿਚ ਰੂਸ ਦੀ ਮਦਦ ਕਰ ਰਹੇ ਹਨ।

ਵ੍ਹਾਈਟ ਹਾਊਸ ਦੀ ਪ੍ਰੈੱਸ ਸਕੱਤਰ ਜੇਨ ਸਾਕੀ ਨੇ ਕਿਹਾ ਕਿ ਇਹ ਕਾਰਵਾਈ ਰੂਸ ਦੇ ਪ੍ਰਭਾਵਿਤ ਕਰਨ ਵਾਲੇ ਨੈੱਟਵਰਕ ਦਾ ਮੁਕਾਬਲਾ ਕਰਨ ਅਤੇ ਯੂਕ੍ਰੇਨ ਨੂੰ ਅਸਥਿਰ ਕਰਨ ਲਈ ਉਸਦੇ ਖਤਰਨਾਕ ਅਤੇ ਮੌਜੂਦਾ ਮੁਹਿੰਮ ਨੂੰ ਬੇਨਕਾਬ ਕਰਨ ਦੇ ਸਾਡੇ ਲੰਬੇ ਸਮੇਂ ਤੋਂ ਚਲ ਰਹੀਆਂ ਕੋਸ਼ਿਸ਼ਾਂ ਦਾ ਹਿੱਸਾ ਸੀ। ਸਾਕੀ ਨੇ ਇਕ ਸਵਾਲ ਦੇ ਜਵਾਬ ਵਿਚ ਕਿਹਾ ਕਿ ਇਹ ਲੋਕ ਯੂਕ੍ਰੇਨ ਵਿਚ, ਰੂਸ ਦੇ ਅਸਥਿਰ ਕਰਨ ਵਾਲੀ ਮੁਹਿੰਮ ਦਾ ਹਿੱਸਾ ਸਨ। ਅਸੀਂ ਯੂਕੇਨ ਦੀ ਸਰਕਾਰ ਨਾਲ ਖੜੇ ਹਾਂ।


author

cherry

Content Editor

Related News