ਰੂਸ ਨੇ ਅਮਰੀਕਾ ਤੇ ਉਸ ਦੇ ਸਹਿਯੋਗੀਆਂ ਨੂੰ ਮੰਗਾਂ ਨਾ ਮੰਨੇ ਜਾਣ ''ਤੇ ਜਵਾਬੀ ਕਾਰਵਾਈ ਦੀ ਦਿੱਤੀ ਚਿਤਾਵਨੀ
Thursday, Jan 27, 2022 - 02:29 AM (IST)
ਮਾਸਕੋ-ਰੂਸ ਨੇ ਬੁੱਧਵਾਰ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਅਮਰੀਕਾ ਅਤੇ ਉਸ ਦੇ ਸਹਿਯੋਗੀਆਂ ਨੇ ਉਸ ਦੀਆਂ ਸੁਰੱਖਿਆ ਮੰਗਾਂ ਨੂੰ ਪੂਰਾ ਨਹੀਂ ਕੀਤਾ ਅਤੇ ਆਪਣੀ 'ਹਮਲਾਵਰ' ਨੀਤੀਆਂ ਨੂੰ ਜਾਰੀ ਰੱਖਿਆ ਤਾਂ ਉਹ ਤੁਰੰਤ 'ਜਵਾਬੀ ਕਦਮ' ਚੁੱਕਣ ਤੋਂ ਗੁਰੇਜ਼ ਨਹੀਂ ਕਰੇਗਾ। ਯੂਕ੍ਰੇਨ 'ਤੇ ਰੂਸ ਦੇ ਸੰਭਾਵਿਤ ਹਮਲੇ ਨੂੰ ਲੈ ਕੇ ਪੈਦੀ ਹੋਈਆਂ ਚਿੰਤਾਵਾਂ ਦਰਮਿਆਨ ਉਸ ਦੀ ਇਸ ਚਿਤਾਵਨੀ ਨੇ ਪੱਛਮੀ ਦੇਸ਼ਾਂ 'ਤੇ ਦਬਾਅ ਵਧਾ ਦਿੱਤਾ ਹੈ।
ਇਹ ਵੀ ਪੜ੍ਹੋ : ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਏ ਦੀਪ ਸਿੱਧੂ
ਹਾਲਾਂਕਿ, ਰੂਸ ਯੂਕ੍ਰੇਨ 'ਤੇ ਹਮਲੇ ਵਰਗੀਆਂ ਕਿਸੇ ਵੀ ਯੋਜਨਾ ਤੋਂ ਇਨਕਾਰ ਕਰਦਾ ਰਿਹਾ ਹੈ ਪਰ ਅਮਰੀਕਾ ਅਤੇ ਉਸ ਦੇ ਨਾਟੋ ਸਹਿਯੋਗੀ ਰੂਸ ਵੱਲੋਂ ਯੂਕ੍ਰੇਨ ਦੀ ਸਰਹੱਦ 'ਤੇ ਲਗਭਗ ਇਕ ਲੱਖ ਫੌਜੀ ਤਾਇਨਾਤ ਕੀਤੇ ਜਾਣ ਨਾਲ ਚਿੰਤਤ ਹਨ। ਦਰਅਸਲ, ਰੂਸ ਨੇ ਨਾਟੋ ਤੋਂ ਇਹ ਗਾਰੰਟੀ ਮੰਗੀ ਹੈ ਕਿ ਉਹ ਯੂਕ੍ਰੇਨ ਅਤੇ ਹੋਰ ਪੂਰਬੀ ਸੋਵੀਅਤ ਦੇਸ਼ਾਂ ਨੂੰ ਆਪਣਾ ਮੈਂਬਰ ਨਹੀਂ ਬਣਨ ਦੇਵੇਗਾ। ਨਾਲ ਹੀ ਉਹ ਹੋਰ ਪੂਰਬ ਸੋਵੀਅਤ ਦੇਸ਼ਾਂ 'ਚ ਤਾਇਨਾਤ ਫੌਜੀਆਂ ਨੂੰ ਵਾਪਸ ਬੁਲਾਏਗਾ। ਇਨ੍ਹਾਂ ਮੰਗਾਂ ਨੂੰ ਲੈ ਕੇ ਬਣੇ ਤਣਾਅ ਦੇ ਚੱਲਦੇ ਜੰਗ ਛਿੜਨ ਦਾ ਖਤਰਾ ਮੰਡਰਾ ਰਿਹਾ ਹੈ।
ਇਹ ਵੀ ਪੜ੍ਹੋ : ਮੰਡਲ ਰੇਲ ਪ੍ਰਬੰਧਕ ਉੱਤਰ ਰੇਲਵੇ ਫਿਰੋਜ਼ਪੁਰ ਵੱਲੋਂ ਮਨਾਇਆ ਗਿਆ ਗਣਤੰਤਰ ਦਿਵਸ
ਰੂਸੀ ਵਿਦੇਸ਼ ਮੰਤਰੀ ਸਰਗੇਈ ਲਾਵਰੋਵ ਨੇ ਬੁੱਧਵਾਰ ਨੂੰ ਸੰਸਦ ਮੈਂਬਰਾਂ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਕਿ ਉਹ ਅਤੇ ਹੋਰ ਚੋਟੀ ਦੇ ਅਧਿਕਾਰੀ ਰੂਸ ਦੀਆਂ ਮੰਗਾਂ 'ਤੇ ਅਮਰੀਕਾ ਦਾ ਲਿਖਤ ਜਵਾਬ ਮਿਲਣ ਤੋਂ ਬਾਅਦ ਅਗਲੇ ਕਦਮ ਦੇ ਬਾਰੇ 'ਚ ਰਾਸ਼ਟਰਪਤੀ ਵਲਾਦੀਮਿਰ ਪੁਤਿਨ ਨੂੰ ਸਲਾਹ ਦੇਣਗੇ। ਉਨ੍ਹਾਂ ਨੇ ਕਿਹਾ ਕਿ ਇਸ ਹਫ਼ਤੇ ਜਵਾਬ ਮਿਲਣ ਦੀ ਉਮੀਦ ਹੈ। ਹਾਲਾਂਕਿ, ਅਮਰੀਕਾ ਅਤੇ ਉਸ ਦੇ ਸਹਿਯੋਗੀ ਪਹਿਲਾਂ ਹੀ ਇਹ ਸਪੱਸ਼ਟ ਕਰ ਚੁੱਕੇ ਹਨ ਕਿ ਉਹ ਰੂਸ ਦੀਆਂ ਚੋਟੀਆਂ ਦੀਆਂ ਮੰਗਾਂ ਨੂੰ ਨਹੀਂ ਮੰਨਣਗੇ।
ਇਹ ਵੀ ਪੜ੍ਹੋ : ਬੀਤੇ ਹਫ਼ਤੇ ਕੋਰੋਨਾ ਦੇ 2.1 ਕਰੋੜ ਤੋਂ ਜ਼ਿਆਦਾ ਨਵੇਂ ਮਾਮਲੇ ਆਏ ਸਾਹਮਣੇ : WHO
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।