ਰੂਸ ਨੇ ਅਮਰੀਕਾ ਨਾਲ ਤਣਾਅ ਵਧਣ ''ਤੇ ਕਿਊਬਾ ਤੇ ਵੈਨੇਜ਼ੁਏਲਾ ''ਚ ਫੌਜੀ ਤਾਇਨਾਤੀ ਦੀ ਦਿੱਤੀ ਚਿਤਾਵਨੀ
Thursday, Jan 13, 2022 - 07:42 PM (IST)
ਮਾਸਕੋ-ਰੂਸ ਦੇ ਇਕ ਸੀਨੀਅਰ ਡਿਪਲੋਮੈਟ ਨੇ ਵੀਰਵਾਰ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਅਮਰੀਕਾ ਨਾਲ ਤਣਾਅ ਵਧਦਾ ਹੈ ਤਾਂ ਕਿਊਬਾ ਅਤੇ ਵੈਨੇਜ਼ੁਏਲਾ 'ਚ ਰੂਸ ਦੀ ਫੌਜੀ ਤਾਇਨਾਤੀ ਦੀਆਂ ਸੰਭਾਵਨਾਵਾਂ ਨੂੰ ਖਾਰਿਜ ਨਹੀਂ ਕੀਤਾ ਜਾ ਸਕਦਾ। ਜੇਨੇਵਾ 'ਚ ਸੋਮਵਾਰ ਦੀ ਗੱਲਬਾਤ 'ਚ ਰੂਸੀ ਵਫ਼ਦ ਦੀ ਅਗਵਾਈ ਕਰਨ ਵਾਲੇ ਉਪ ਵਿਦੇਸ਼ ਮੰਤਰੀ ਸਰਜੇਈ ਰਿਯਾਬਕੋਵ ਦੀ ਟਿੱਪਣੀ ਵੀਰਵਾਰ ਨੂੰ ਟੈਲੀਵਿਜ਼ਨ 'ਤੇ ਪ੍ਰਸਾਰਿਤ ਹੋਈ ਜਿਸ 'ਚ ਉਨ੍ਹਾਂ ਨੇ ਕਿਹਾ ਕਿ ਕਿਊਬਾ ਅਤੇ ਵੈਨੇਜ਼ੁਏਲਾ 'ਚ ਰੂਸ ਫੌਜੀ ਢਾਂਚਾ ਖੜ੍ਹਾ ਕਰਨ ਦੀ ਸੰਭਾਵਨਾ ਕੀਤੀ ਉਹ ਨਾ ਤਾਂ ਪੁਸ਼ਟੀ ਕਰ ਸਕਦੇ ਹਨ ਅਤੇ ਨਾ ਲਹੀ ਇਸ ਨੂੰ ਖਾਰਿਜ ਕਰ ਸਕਦੇ ਹਨ।
ਇਹ ਵੀ ਪੜ੍ਹੋ : ਐਸਟ੍ਰਾਜ਼ੇਨੇਕਾ ਟੀਕੇ ਦੀ ਤੀਸਰੀ ਖੁਰਾਕ ਓਮੀਕ੍ਰੋਨ ਵਿਰੁੱਧ ਅਸਰਦਾਰ : ਅਧਿਐਨ
ਜੇਨੇਵਾ 'ਚ ਹੋਈ ਗੱਲਬਾਤ ਅਤੇ ਬੁੱਧਵਾਰ ਨੂੰ ਵਿਏਨਾ 'ਚ ਹੋਈ ਨਾਟੋ-ਰੂਸ ਦੀ ਬੈਠਕ 'ਚ ਯੂਕ੍ਰੇਨ ਦੇ ਨੇੜੇ ਰੂਸ ਦੀ ਫੌਜੀ ਤਾਇਨਾਤੀ ਦਰਮਿਆਨ ਉਸ ਦੀ ਸੁਰੱਖਿਆ ਮੰਗਾਂ ਨੂੰ ਲੈ ਕੇ ਪਾੜੇ ਨੂੰ ਪੂਰਾ ਕਰਨ 'ਚ ਅਸਫਲ ਰਹੀ। ਰੂਸ ਦੇ ਆਰ.ਟੀ.ਵੀ.ਆਈ. ਟੀ.ਵੀ. ਨਾਲ ਇੰਟਰਵਿਊ 'ਚ ਰਿਯਾਬਕੋਵ ਨੇ ਕਿਹਾ ਕਿ ਇਹ ਸਾਰੇ ਸਾਡੇ ਅਮਰੀਕੀ ਹਮਰੁਤਬਾ ਦੀਆਂ ਗਤੀਵਿਧੀਆਂ 'ਤੇ ਨਿਰਭਰ ਕਰਦਾ ਹੈ।
ਇਹ ਵੀ ਪੜ੍ਹੋ : UK ਦੀ ਬੋਰਿਸ ਜਾਨਸਨ ਸਰਕਾਰ ਨੇ ਆਮ ਜਨਤਾ ਦਾ ਵਿਸ਼ਵਾਸ ਤੋੜਿਆ : ਢੇਸੀ
ਉਨ੍ਹਾਂ ਨੇ ਕਿਹਾ ਕਿ ਰੂਸ ਦੇ ਰਾਸ਼ਟਰਪਤੀ ਵਲਾਦੀਮਿਰ ਪੁਤਿਨ ਨੇ ਚਿਤਾਵਨੀ ਦਿੱਤੀ ਹੈ ਕਿ ਜੇਕਰ ਅਮਰੀਕਾ ਰੂਸ ਨੂੰ ਉਕਸਾਉਣ ਵਾਲੀ ਕਾਰਵਾਈ ਕਰਦਾ ਹੈ ਅਤੇ ਉਸ 'ਤੇ ਫੌਜੀ ਦਬਾਅ ਬਣਾਉਂਦਾ ਹੈ ਤਾਂ ਰੂਸ ਵੀ ਫੌਜੀ ਅਤੇ ਤਕਨੀਕੀ ਕਦਮ ਚੁੱਕ ਸਕਦਾ ਹੈ। ਰਿਯਾਬਕੋਵ ਨੇ ਕਿਹਾ ਕਿ ਅਮਰੀਕਾ ਅਤੇ ਨਾਟੋ ਨੇ ਯੂਕ੍ਰੇਨ ਅਤੇ ਹੋਰ ਸਾਬਕਾ ਸੋਵੀਅਤ ਰਾਸ਼ਟਰ ਤੱਕ ਗਠਜੋੜ ਬਲ ਦੇ ਵਿਸਤਾਰ ਨੂੰ ਰੋਕਣ ਦੀ ਗਾਰੰਟੀ ਦੇਣ ਲਈ ਰੂਸ ਦੀਆਂ ਮੰਗਾਂ ਨੂੰ ਖਾਰਿਜ ਕਰ ਦਿੱਤਾ ਹੈ।
ਇਹ ਵੀ ਪੜ੍ਹੋ : ਪੰਜਾਬ ’ਚ ਕੋਰੋਨਾ ਦਾ ਕਹਿਰ ਜਾਰੀ, 10 ਲੋਕਾਂ ਦੀ ਗਈ ਜਾਨ ਤੇ 6481 ਦੀ ਰਿਪੋਰਟ ਆਈ ਪਾਜ਼ੇਟਿਵ
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।