ਰੂਸ-ਯੂਕ੍ਰੇਨ ਯੁੱਧ ਦੇ ਚੱਲਦੇ ਅਨਾਜ ਤੇ ਬਨਸਪਤੀ ਤੇਲ ਦੀਆਂ ਕੀਮਤਾਂ ਰਿਕਾਰਡ ਪੱਧਰ ''ਤੇ ਪਹੁੰਚੀਆਂ

Friday, Apr 08, 2022 - 10:05 PM (IST)

ਰੋਮ-ਸੰਯੁਕਤ ਰਾਸ਼ਟਰ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਯੂਕ੍ਰੇਨ 'ਤੇ ਰੂਸ ਦੇ ਹਮਲੇ ਅਤੇ ਸਪਲਾਈ ਲੜੀ 'ਚ ਵਪਾਰਕ ਤੌਰ 'ਤੇ ਵਿਘਨ ਪੈਣ ਦੇ ਚੱਲਦੇ ਅਨਾਜ ਅਤੇ ਬਨਸਪਤੀ ਤੇਲ ਵਰਗੀਆਂ ਖੁਰਾਕੀ ਵਸਤਾਂ ਦੀਆਂ ਕੀਮਤਾਂ ਪਿਛਲੇ ਮਹੀਨੇ ਆਪਣੇ ਉੱਚ ਪੱਧਰ 'ਤੇ ਪਹੁੰਚ ਗਈਆਂ। ਸੰਯੁਕਤ ਰਾਸ਼ਟਰ ਫੂਡ ਐਂਡ ਐਗਰੀਕਲਚਰ ਆਰਗੇਨਾਈਜੇਸ਼ਨ (ਐੱਫ.ਏ.ਓ.) ਨੇ ਕਿਹਾ ਕਿ ਵਸਤਾਂ ਦੀ ਅੰਤਰਰਾਸ਼ਟਰੀ ਕੀਮਤਾਂ 'ਚ ਹੋਣ ਵਾਲੇ ਮਹੀਨਾਵਰ ਬਦਲਾਅ ਨਾਲ ਜੁੜੇ ਭੋਜਨ ਮੁੱਲ ਸੂਚਕ 'ਚ ਫਰਵਰੀ ਦੀ ਤੁਲਨਾ 'ਚ ਪਿਛਲੇ ਮਹੀਨੇ 12.6 ਫੀਸਦੀ ਦਾ ਵਾਧਾ ਹੋਇਆ ਹੈ।

ਇਹ ਵੀ ਪੜ੍ਹੋ : ਪਾਕਿ ਦੀ ਅੱਤਵਾਦ ਰੋਕੂ ਅਦਾਲਤ ਨੇ ਹਾਫਿਜ਼ ਸਈਦ ਨੂੰ 2 ਹੋਰ ਮਾਮਲਿਆਂ 'ਚ ਸੁਣਾਈ ਸਜ਼ਾ

ਜ਼ਿਕਰਯੋਗ ਹੈ ਕਿ ਫਰਵਰੀ ਦੀ ਸੂਚਕ ਅੰਕ 1990 ਤੋਂ ਬਾਅਦ ਤੋਂ ਆਪਣੇ ਉੱਚ ਪੱਧਰ 'ਤੇ ਸੀ। ਐੱਫ.ਏ.ਓ. ਨੇ ਕਿਹਾ ਕਿ ਯੂਕ੍ਰੇਨ ਯੁੱਧ ਕਣਕ ਅਤੇ ਮੱਕੀ 30 ਫੀਸਦੀ ਅਤੇ 20 ਫੀਸਦੀ ਨਿਰਯਾਤ ਕਰਦੇ ਹਨ। ਐੱਫ.ਏ.ਓ. ਦੇ ਬਾਜ਼ਾਰ ਅਤੇ ਵਪਾਰ ਡਿਵੀਜ਼ਨ ਦੇ ਉਪ ਨਿਰਦੇਸ਼ਕ ਜੇਸੋਫ਼ ਸਕਮੀਧੁਬਰ ਨੇ ਕਿਹਾ ਕਿ ਭੋਜਨ ਵਸਤਾਂ ਦੀ ਬਹੁਤ ਉੱਚ ਕੀਮਤਾਂ ਨੂੰ ਲੈ ਕੇ ਤੁਰੰਤ ਕਾਰਵਾਈ ਕਰਨ ਦੀ ਲੋੜ ਹੈ। ਸਭ ਤੋਂ ਜ਼ਿਆਦਾ ਮੂਲ ਵਾਧਾ ਬਨਸਪਤੀ ਤੇਲ ਦੀਆਂ ਕੀਮਤਾਂ 'ਚ ਹੋਇਆ ਹੈ ਜਿਸ ਦਾ ਸੂਚਕ ਅੰਕ 23.2 ਫੀਸਦੀ ਵਧ ਗਿਆ ਹੈ।

ਇਹ ਵੀ ਪੜ੍ਹੋ : ਯੂਰਪੀਅਨ ਯੂਨੀਅਨ ਰੂਸੀ ਕੋਲੇ 'ਤੇ ਪਾਬੰਦੀ ਲਾਉਣ ਲਈ ਸਹਿਮਤ

ਅਜਿਹਾ ਸੂਰਜਮੁਖੀ ਦੇ ਬੀਜ ਨਾਲ ਬਣੇ ਤੇਲ ਦੀ ਸਪਲਾਈ ਪ੍ਰਭਾਵਿਤ ਹੋਣ ਦੇ ਚੱਲਦੇ ਹੋਇਆ ਹੈ। ਯੂਕ੍ਰੇਨ ਸੂਰਜਮੁਖੀ ਤੇਲ ਦਾ ਵਿਸ਼ਵ ਦਾ ਮੁੱਖ ਨਿਰਯਾਕਤ ਹੈ। ਸਕਮੀਧੁਬਰ ਨੇ ਜੇਨੇਵਾ 'ਚ ਪੱਤਰਕਾਰਾਂ ਨੂੰ ਕਿਹਾ ਕਿ ਸਪਲਾਈ 'ਚ ਵੀ ਵੱਡੇ ਪੱਧਰ 'ਤੇ ਵਿਘਨ ਪਿਆ ਹੈ ਅਤੇ ਕਾਲਾ ਸਾਗਰ ਖੇਤਰ ਤੋਂ ਸਪਲਾਈ 'ਚ ਵੱਡੇ ਵਿਘਨ ਨੇ ਬਨਸਪਤੀ ਤੇਲ ਦੀਆਂ ਕੀਮਤਾਂ ਵਧਾ ਦਿੱਤੀਆਂ ਹਨ।

ਇਹ ਵੀ ਪੜ੍ਹੋ : PBKS vs GT : ਪੰਜਾਬ ਕਰੇਗੀ ਪਹਿਲਾਂ ਬੱਲੇਬਾਜ਼ੀ, ਬੇਅਰਸਟੋ ਟੀਮ 'ਚ ਸ਼ਾਮਲ

ਨੋਟ - ਇਸ ਖਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ


Karan Kumar

Content Editor

Related News