ਰੂਸ-ਯੂਕ੍ਰੇਨ ਯੁੱਧ ਦਾ ਅਸਰ, ਬ੍ਰਿਟੇਨ ''ਚ ਮਹਿੰਗਾ ਹੋਇਆ ''ਖੀਰਾ'', ਇਕ ਪੀਸ ਦੀ ਕੀਮਤ 42 ਰੁਪਏ

Friday, Apr 01, 2022 - 06:15 PM (IST)

ਰੂਸ-ਯੂਕ੍ਰੇਨ ਯੁੱਧ ਦਾ ਅਸਰ, ਬ੍ਰਿਟੇਨ ''ਚ ਮਹਿੰਗਾ ਹੋਇਆ ''ਖੀਰਾ'', ਇਕ ਪੀਸ ਦੀ ਕੀਮਤ 42 ਰੁਪਏ

ਲੰਡਨ (ਬਿਊਰੋ) ਬ੍ਰਿਟੇਨ ਦੇ ਬਾਜ਼ਾਰਾਂ 'ਚੋਂ ਖੀਰਾ, ਮਿਰਚ, ਟਮਾਟਰ ਵਰਗੀਆਂ ਸਬਜ਼ੀਆਂ ਗਾਇਬ ਹੋਣ ਲੱਗੀਆਂ ਹਨ। ਹਾਲਾਤ ਇਸ ਹੱਦ ਤੱਕ ਪਹੁੰਚ ਗਏ ਹਨ ਕਿ ਇੱਕ ਬ੍ਰਿਟਿਸ਼ ਸੁਪਰਸਟੋਰ ਵਿੱਚ ਖੀਰੇ ਦੇ ਇੱਕ ਟੁਕੜੇ ਦੀ ਕੀਮਤ 42 ਰੁਪਏ ਤੱਕ ਪਹੁੰਚ ਗਈ ਹੈ। ਖੀਰੇ ਨੂੰ ਗਰਮ ਮੌਸਮ ਵਿੱਚ ਉਗਾਇਆ ਜਾਂਦਾ ਹੈ। ਅਜਿਹੇ 'ਚ ਇਸ ਸਬਜ਼ੀ ਨੂੰ ਉਗਾਉਣ ਲਈ ਬ੍ਰਿਟੇਨ 'ਚ ਗਲਾਸ ਹਾਊਸ ਮਤਲਬ ਕੱਚ ਦੇ ਘਰ ਬਣਾਏ ਗਏ ਹਨ। ਇਨ੍ਹਾਂ ਕੱਚ ਦੇ ਘਰਾਂ ਨੂੰ ਗਰਮ ਰੱਖਣ ਲਈ ਕੁਦਰਤੀ ਗੈਸ ਦੀ ਵਰਤੋਂ ਕੀਤੀ ਜਾਂਦੀ ਹੈ। ਹਾਲਾਂਕਿ, ਰੂਸ-ਯੂਕ੍ਰੇਨ ਯੁੱਧ ਦੇ ਕਾਰਨ ਬ੍ਰਿਟੇਨ ਵਿੱਚ ਗੈਸ ਦੀਆਂ ਕੀਮਤਾਂ ਵਿੱਚ ਜ਼ਬਰਦਸਤ ਵਾਧਾ ਹੋਇਆ ਹੈ। ਇਸ ਕਾਰਨ ਬ੍ਰਿਟਿਸ਼ ਗਲਾਸ ਹਾਊਸ ਦੇ ਮਾਲਕ ਇੰਨੀ ਮਹਿੰਗੀ ਗੈਸ ਖਰੀਦ ਕੇ ਖੀਰਾ ਉਗਾਉਣ ਵਿਚ ਅਸਮਰੱਥ ਹਨ।

ਗੈਸ ਦੀਆਂ ਕੀਮਤਾਂ ਵਿਚ ਵਾਧੇ ਨਾਲ ਕਿਸਾਨ ਪਰੇਸ਼ਾਨ
ਬ੍ਰਿਟੇਨ ਵਿਚ ਪਿਛਲੇ ਸਾਲ ਦੇ ਅੰਤ ਤੋਂ ਹੀ ਗੈਸ ਦੀਆਂ ਕੀਮਤਾਂ ਵਧਣੀਆਂ ਸ਼ੁਰੂ ਹੋਈਆਂ ਸਨ। ਜਿਸ ਕਾਰਨ ਇਨ੍ਹਾਂ ਕੱਚ ਦੇ ਘਰਾਂ ਵਿੱਚ ਖੇਤੀ ਕਰਨ ਵਾਲੇ ਕਿਸਾਨ ਮਿਰਚ, ਬੈਂਗਣ ਅਤੇ ਟਮਾਟਰ ਦੀ ਫ਼ਸਲ ਨਹੀਂ ਲਗਾ ਸਕੇ। ਨਤੀਜੇ ਵਜੋਂ, ਪੂਰੇ ਬ੍ਰਿਟੇਨ ਵਿਚ ਇਨ੍ਹਾਂ ਸਬਜ਼ੀਆਂ ਦੀ ਘਾਟ ਹੋ ਗਈ ਅਤੇ ਵਿਦੇਸ਼ਾਂ ਤੋਂ ਇਹਨਾਂ ਨੂੰ ਮੰਗਵਾਉਣੀ ਗਿਆ। ਇਨ੍ਹਾਂ ਸਬਜ਼ੀਆਂ ਦੀ ਪੈਦਾਵਾਰ ਕਰਨ ਵਾਲੇ ਕੁਝ ਕਿਸਾਨਾਂ ਦਾ ਖਰਚਾ ਇੰਨਾ ਜ਼ਿਆਦਾ ਹੈ ਕਿ ਮੰਡੀ ਤੋਂ ਵਾਪਸੀ ਮਿਲਣੀ ਲਗਭਗ ਅਸੰਭਵ ਹੈ।

ਪੜ੍ਹੋ ਇਹ ਅਹਿਮ ਖ਼ਬਰ- ਰੂਸ ਨਾਲ ਮੁਕਾਬਲੇ ਲਈ ਜ਼ੇਲੇਂਸਕੀ ਨੇ ਮੰਗੀ ਹੋਰ ਮਦਦ, ਆਸਟ੍ਰੇਲੀਆ ਭੇਜੇਗਾ ਬਖਤਰਬੰਦ ਵਾਹਨ

ਬ੍ਰਿਟੇਨ 'ਚ ਖੇਤੀ ਲਈ ਗੈਸ ਦੀ ਵਰਤੋਂ
ਪੂਰੇ ਬ੍ਰਿਟੇਨ ਵਿਚ ਗਰਮ ਜਲਵਾਯੂ ਵਾਲੀਆਂ ਸਬਜ਼ੀਆਂ ਉਗਾਉਣ ਲਈ ਗੈਸ ਦੀ ਲੋੜ ਹੁੰਦੀ ਹੈ। ਕਿਸਾਨਾਂ ਨੂੰ ਮੌਸਮ ਦੀ ਖਰਾਬੀ ਦਾ ਸਾਹਮਣਾ ਕਰਨਾ ਪੈਂਦਾ ਹੈ ਪਰ ਗੈਸ ਦੀਆਂ ਵਧਦੀਆਂ ਕੀਮਤਾਂ ਨੇ ਕਿਸਾਨਾਂ ਦੀਆਂ ਚਿੰਤਾਵਾਂ ਵਧਾ ਦਿੱਤੀਆਂ ਹਨ। ਊਰਜਾ ਸੰਕਟ ਅਤੇ ਯੂਕ੍ਰੇਨ 'ਤੇ ਰੂਸ ਦੇ ਹਮਲੇ ਨੇ ਦੁਨੀਆ ਭਰ ਵਿੱਚ ਭੋਜਨ ਸਪਲਾਈ ਨੂੰ ਪ੍ਰਭਾਵਿਤ ਕੀਤਾ ਹੈ। ਖਾਸ ਕਰਕੇ ਯੂਰਪੀਅਨ ਦੇਸ਼ਾਂ ਵਿੱਚ ਗਲੋਬਲ ਅਨਾਜ ਉਤਪਾਦਨ ਅਤੇ ਤੇਲ ਬੀਜਾਂ ਦੀ ਪੈਦਾਵਾਰ 'ਤੇ ਡੂੰਘਾ ਪ੍ਰਭਾਵ ਪਿਆ ਹੈ।

ਹੋਟਲਾਂ ਵਿਚ ਨਹੀਂ ਮਿਲ ਰਹੇ ਖੀਰੇ ਤੋਂ ਬਣੇ ਉਤਪਾਦ
ਬ੍ਰਿਟੇਨ ਵਿਚ ਮਹਿੰਗਾਈ ਇਤਿਹਾਸਕ ਪੱਧਰ 'ਤੇ ਪਹੁੰਚ ਗਈ ਹੈ। ਅਜਿਹੇ 'ਚ ਖਾਣ-ਪੀਣ ਦੀਆਂ ਚੀਜ਼ਾਂ ਦੀਆਂ ਕੀਮਤਾਂ 'ਚ ਹੋਰ ਵਾਧਾ ਹੋਣ ਦੀ ਸੰਭਾਵਨਾ ਹੈ। ਹੋਟਲ ਮਾਲਕਾਂ ਨੂੰ ਖਦਸ਼ਾ ਹੈ ਕਿ ਵਿੰਬਲਡਨ ਟੈਨਿਸ ਟੂਰਨਾਮੈਂਟ ਦੌਰਾਨ ਵਿਦੇਸ਼ਾਂ ਤੋਂ ਆਉਣ ਵਾਲੇ ਪ੍ਰਸ਼ੰਸਕਾਂ ਨੂੰ ਇਸ ਵਾਰ ਲੰਡਨ ਦੇ ਵੱਡੇ ਹੋਟਲਾਂ 'ਚ ਬ੍ਰਿਟਿਸ਼ ਖੀਰੇ ਦਾ ਸੈਂਡਵਿਚ ਖਾਣ ਨੂੰ ਨਹੀਂ ਮਿਲੇਗਾ। ਬ੍ਰਿਟੇਨ ਦੀ ਵਪਾਰਕ ਸੰਸਥਾ ਬ੍ਰਿਟਿਸ਼ ਗ੍ਰੋਅਰਜ਼ ਦਾ ਕਹਿਣਾ ਹੈ ਕਿ ਪਿਛਲੇ ਸਾਲ ਬ੍ਰਿਟੇਨ ਵਿੱਚ ਖੀਰੇ ਦੇ ਉਤਪਾਦਨ ਦੀ ਲਾਗਤ ਲਗਭਗ 25 ਪੈਂਸ ਸੀ, ਜੋ ਹੁਣ ਵਧ ਕੇ 70 ਪੈਂਸ ਪਹੁੰਚ ਗਈ ਹੈ।

ਪੜ੍ਹੋ ਇਹ ਅਹਿਮ ਖ਼ਬਰ- 'ਅਸਤੀਫਾ ਦੇ ਕੇ ਹੀ ਇਮਰਾਨ ਨੂੰ 'ਸਨਮਾਨਯੋਗ ਵਿਦਾਈ' ਮਿਲ ਸਕਦੀ ਹੈ'

ਇਕ ਖੀਰੇ ਦੀ ਕੀਮਤ 43 ਪੈਂਸ
ਮੰਗਲਵਾਰ ਨੂੰ ਬ੍ਰਿਟੇਨ ਦੇ ਇੱਕ ਸੁਪਰਮਾਰਕੀਟ ਵਿੱਚ ਇੱਕ ਖੀਰਾ 43 ਪੈਂਸ ਵਿੱਚ ਵਿਕ ਰਿਹਾ ਸੀ। ਬ੍ਰਿਟਿਸ਼ ਨਿਰਮਾਤਾ ਟੋਨੀ ਮੋਂਟਾਲਬਾਨੋ ਨੇ ਕਿਹਾ ਕਿ ਗੈਸ ਦੀਆਂ ਅਸਮਾਨ ਛੂਹਦੀਆਂ ਕੀਮਤਾਂ ਸਾਡੇ ਕਾਰੋਬਾਰ ਲਈ ਚਿੰਤਾ ਦਾ ਵਿਸ਼ਾ ਹਨ। ਸਾਡਾ ਪਰਿਵਾਰ ਪਿਛਲੇ 54 ਸਾਲਾਂ ਤੋਂ ਖੀਰੇ ਦੀ ਖੇਤੀ ਕਰ ਰਿਹਾ ਹੈ ਪਰ ਹੁਣ ਅਸੀਂ ਮੁਸੀਬਤ ਵਿੱਚ ਹਾਂ। ਜੇਕਰ ਹਾਲਾਤ ਇਸੇ ਤਰ੍ਹਾਂ ਚੱਲਦੇ ਰਹੇ ਤਾਂ ਸਾਨੂੰ ਖੀਰੇ ਦੀ ਖੇਤੀ ਬੰਦ ਕਰਨੀ ਪਵੇਗੀ।

ਨੋਟ- ਉਕਤ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News