ਐਂਬੂਲੈਂਸ ''ਤੇ ਹੋ ਗਿਆ ਹਮਲਾ ! ਨਰਸ ਤੇ ਡਰਾਈਵਰ ਦੀ ਮੌਤ, ਰੂਸ ਨੇ 1,200 ਡਰੋਨ ਡੇਗਣ ਦਾ ਕੀਤਾ ਦਾਅਵਾ
Sunday, Nov 29, 2026 - 11:09 AM (IST)
ਇੰਟਰਨੈਸ਼ਨਲ ਡੈਸਕ- 5 ਸਾਲਾਂ ਤੋਂ ਚੱਲਦੀ ਰੂਸ-ਯੂਕ੍ਰੇਨ ਦੀ ਜੰਗ ਦਿਨੋ-ਦਿਨ ਭਿਆਨਕ ਰੂਪ ਧਾਰਨ ਕਰਦੀ ਜਾ ਰਹੀ ਹੈ। ਇਸ ਜੰਗ ਦੇ 5ਵੇਂ ਸਾਲ 'ਚ ਦਾਖ਼ਲ ਹੋਣ ਦੇ ਨਾਲ ਹੀ ਦੋਵਾਂ ਪਾਸਿਆਂ ਤੋਂ ਡਰੋਨ ਹਮਲਿਆਂ 'ਚ ਭਾਰੀ ਤੇਜ਼ੀ ਆਈ ਹੈ। ਇਸੇ ਦੌਰਾਨ ਰੂਸ ਦੇ ਰੱਖਿਆ ਮੰਤਰਾਲਾ ਨੇ ਦਾਅਵਾ ਕੀਤਾ ਹੈ ਕਿ ਉਸ ਦੀ ਫ਼ੌਜ ਨੇ ਸ਼ੁੱਕਰਵਾਰ ਰਾਤ ਯੂਕ੍ਰੇਨ ਦੇ 1,246 ਡਰੋਨ ਡੇਗੇ ਹਨ, ਜੋ ਜੰਗ ਸ਼ੁਰੂ ਹੋਣ ਤੋਂ ਬਾਅਦ ਦੇ ਸਭ ਤੋਂ ਵੱਡੇ ਹਮਲਿਆਂ 'ਚੋਂ ਇੱਕ ਹੈ। ਦੂਜੇ ਪਾਸੇ, ਯੂਕ੍ਰੇਨ 'ਚ ਰੂਸੀ ਹਮਲਿਆਂ ਕਾਰਨ ਘੱਟੋ-ਘੱਟ 9 ਲੋਕਾਂ ਦੀ ਮੌਤ ਹੋ ਗਈ ਹੈ।
ਮਾਸਕੋ ਦੇ ਮੇਅਰ ਸਰਗੇਈ ਸੋਬਯਾਨਿਨ ਅਨੁਸਾਰ, ਸ਼ੁੱਕਰਵਾਰ ਦੇਰ ਰਾਤ ਤੋਂ ਸ਼ਨੀਵਾਰ ਸਵੇਰ ਤੱਕ 460 ਤੋਂ ਵੱਧ ਯੂਕ੍ਰੇਨੀ ਡਰੋਨ ਮਾਸਕੋ ਖੇਤਰ ਵੱਲ ਵਧੇ ਸਨ, ਜਿਨ੍ਹਾਂ ਨੂੰ ਏਅਰ ਡਿਫੈਂਸ ਸਿਸਟਮ ਨੇ ਡੇਗ ਦਿੱਤਾ। ਇਸ ਦੌਰਾਨ, ਯੂਕ੍ਰੇਨ ਦੀ ਸਰਕਾਰੀ ਹਮਾਇਤ ਪ੍ਰਾਪਤ ਰੱਖਿਆ ਸੰਸਥਾ 'ਬ੍ਰੇਵ1' ਨੇ ਦਾਅਵਾ ਕੀਤਾ ਹੈ ਕਿ ਯੂਕ੍ਰੇਨ ਨੇ ਪਹਿਲੀ ਵਾਰ ਲੇਜ਼ਰ ਹਥਿਆਰ ਦੀ ਵਰਤੋਂ ਕਰਕੇ ਰੂਸ ਦੇ ਜੈੱਟ ਇੰਜਣ ਵਾਲੇ ਡਰੋਨ ਨੂੰ ਡੇਗਿਆ।
ਇਹ ਵੀ ਪੜ੍ਹੋ- ਵੱਡੀ ਖ਼ਬਰ ; ਸਕੂਲ ਨਾਲ ਲੱਗਦੇ ਘਰ 'ਚ ਹੋ ਗਿਆ ਧਮਾਕਾ ! ਕਈ ਵਿਦਿਆਰਥੀਆਂ ਦੀ ਮੌਤ, ਕੁਨਾਰ 'ਚ ਮਚੀ ਹਾਹਾਕਾਰ
ਯੂਕ੍ਰੇਨ ਦੀ ਐਮਰਜੈਂਸੀ ਸਰਵਿਸ ਮੁਤਾਬਕ, ਉੱਤਰੀ ਚੇਰਨੀਹੀਵ ਖੇਤਰ ਦੇ ਨਿਝਿਨ ਵਿੱਚ ਇੱਕ ਅਦਾਰੇ 'ਤੇ ਰੂਸੀ ਹਮਲੇ ਵਿੱਚ 7 ਲੋਕਾਂ ਦੀ ਮੌਤ ਹੋ ਗਈ ਅਤੇ 7 ਹੋਰ ਜ਼ਖ਼ਮੀ ਹੋਏ। ਰੂਸ ਦੇ ਕਬਜ਼ੇ ਵਾਲੇ ਦੱਖਣੀ ਜ਼ਾਪੋਰਿਜ਼ਜ਼ੀਆ ਖੇਤਰ ਦੇ ਵਾਸਿਲਿਵਕਾ ਸੈਂਟਰਲ ਡਿਸਟ੍ਰਿਕਟ ਹਸਪਤਾਲ ਦੀ ਐਂਬੂਲੈਂਸ 'ਤੇ ਡਰੋਨ ਡਿੱਗਣ ਨਾਲ ਇੱਕ ਨਰਸ ਤੇ ਡਰਾਈਵਰ ਦੀ ਮੌਤ ਹੋ ਗਈ, ਜਦਕਿ ਮੁੱਖ ਡਾਕਟਰ ਸਮੇਤ 2 ਵਿਅਕਤੀ ਜ਼ਖ਼ਮੀ ਹੋਏ।
ਰੂਸ ਦੇ ਵਿਦੇਸ਼ ਮੰਤਰਾਲਾ ਦੀ ਬੁਲਾਰਨ ਮਾਰੀਆ ਜ਼ਖਾਰੋਵਾ ਨੇ ਦੋਸ਼ ਲਾਇਆ ਕਿ ਲਾਤਵੀਆ ਨੇ ਰੂਸ 'ਤੇ ਹਮਲਿਆਂ ਲਈ ਯੂਕ੍ਰੇਨ ਨੂੰ ਹਜ਼ਾਰਾਂ ਡਰੋਨ ਦਿੱਤੇ ਅਤੇ ਹੋਰ ਬਾਲਟਿਕ ਦੇਸ਼ਾਂ ਨਾਲ ਮਿਲ ਕੇ ਰੂਸ ਦੇ ਅੰਦਰੂਨੀ ਢਾਂਚੇ ਨੂੰ ਨਿਸ਼ਾਨਾ ਬਣਾਉਣ ਲਈ ਆਪਣੇ ਹਵਾਈ ਖੇਤਰ ਦੀ ਵਰਤੋਂ ਦੀ ਇਜਾਜ਼ਤ ਦਿੱਤੀ। ਇਸੇ ਦੌਰਾਨ, ਅਮਰੀਕਾ ਵੱਲੋਂ ਇਹ ਜੰਗ ਖ਼ਤਮ ਕਰਵਾਉਣ ਲਈ ਗੱਲਬਾਤ ਦੇ ਯਤਨ ਵੀ ਜਾਰੀ ਹਨ।
ਇਹ ਵੀ ਪੜ੍ਹੋ- ਵਿਦੇਸ਼ੀ ਬਦਮਾਸ਼ਾਂ ਨੇ ਘੇਰ ਲਈ ਭਾਰਤੀ ਨੌਜਵਾਨ ਦੀ ਕਾਰ ! 30 ਗੋਲ਼ੀਆਂ ਚਲਾ ਕੇ ਲੁੱਟ ਲਏ ਗਹਿਣਿਆਂ ਨਾਲ ਭਰੇ ਬੈਗ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
