ਯੂਕ੍ਰੇਨ ਨੂੰ ਰੂਸ ਦੀ ਖੁੱਲ੍ਹੀ ਚਿਤਾਵਨੀ, ਕਿਹਾ-''ਲੋੜ ਪਈ ਤਾਂ ਕਰਾਂਗੇ ਪਰਮਾਣੂ ਹਥਿਆਰਾਂ ਦੀ ਵਰਤੋਂ''

Wednesday, Mar 23, 2022 - 06:16 PM (IST)

ਮਾਸਕੋ (ਬਿਊਰੋ): ਰੂਸ ਅਤੇ ਯੂਕ੍ਰੇਨ ਵਿਚਾਲੇ ਜੰਗ ਸ਼ੁਰੂ ਹੋਏ ਨੂੰ ਹੁਣ 28 ਦਿਨ ਹੋ ਗਏ ਹਨ। ਪੁਤਿਨ ਦੀ ਫ਼ੌਜ ਨੇ ਪੂਰਬੀ ਯੂਕ੍ਰੇਨ ਦੇ ਇਕ ਛੋਟੇ ਜਿਹੇ ਦੇਸ਼ ਦਾ ਨਕਸ਼ਾ ਪੂਰੀ ਤਰ੍ਹਾਂ ਬਦਲ ਦਿੱਤਾ ਹੈ। ਇਸ ਦੇ ਬਾਵਜੂਦ ਕੀਵ ਅਜੇ ਵੀ ਆਜ਼ਾਦ ਹੈ ਪਰ ਲੱਗਦਾ ਹੈ ਕਿ ਆਉਣ ਵਾਲੇ ਸਮੇਂ ਵਿੱਚ ਇਹ ਜੰਗ ਹੋਰ ਵਿਨਾਸ਼ਕਾਰੀ ਹੋ ਸਕਦੀ ਹੈ। ਕ੍ਰੇਮਲਿਨ ਦੇ ਬੁਲਾਰੇ ਦਮਿਤਰੀ ਪੇਸਕੋਵ ਨੇ ਸੀਐਨਐਨ ਨੂੰ ਦੱਸਿਆ ਕਿ ਰੂਸ ਪਰਮਾਣੂ ਹਥਿਆਰਾਂ ਦੀ ਵਰਤੋਂ ਤਾਂ ਹੀ ਕਰੇਗਾ ਜੇਕਰ ਯੂਕ੍ਰੇਨ ਯੁੱਧ ਵਿੱਚ ਰੂਸ ਨੂੰ "ਹੋਂਦ ਦੇ ਖਤਰੇ" ਦਾ ਸਾਹਮਣਾ ਕਰਨਾ ਪੈਂਦਾ ਹੈ।

ਕ੍ਰੇਮਲਿਨ ਦੇ ਬੁਲਾਰੇ ਨੇ ਕਿਹਾ ਕਿ ਘਰੇਲੂ ਸੁਰੱਖਿਆ ਨੂੰ ਲੈ ਕੇ ਸਾਡਾ ਇਕ ਸਿਧਾਂਤ ਹੈ ਅਤੇ ਇਹ ਜਨਤਕ ਹੈ। ਤੁਸੀਂ ਪ੍ਰਮਾਣੂ ਹਥਿਆਰਾਂ ਦੀ ਵਰਤੋਂ ਕਰਨ ਦੇ ਸਾਰੇ ਕਾਰਨ ਪੜ੍ਹ ਸਕਦੇ ਹੋ। ਇਸ ਲਈ ਜੇਕਰ ਸਾਡੇ ਦੇਸ਼ ਲਈ ਹੋਂਦ ਨੂੰ ਖਤਰਾ ਪੈਦਾ ਹੁੰਦਾ ਹੈ, ਤਾਂ ਇਸਦੀ ਵਰਤੋਂ ਸਾਡੇ ਸਿਧਾਂਤਾਂ ਅਨੁਸਾਰ ਕੀਤੀ ਜਾ ਸਕਦੀ ਹੈ। ਪੇਸਕੋਵ ਨੇ ਇਹ ਬਿਆਨ ਮੇਜ਼ਬਾਨ ਕ੍ਰਿਸ਼ਚੀਅਨ ਅਮੇਨਪੋਰ ਦੁਆਰਾ ਇੰਟਰਵਿਊ ਦੌਰਾਨ ਉਨ੍ਹਾਂ ਤੋਂ ਪੁੱਛੇ ਜਾਣ ਤੋਂ ਬਾਅਦ ਦਿੱਤਾ ਕੀ ਉਨ੍ਹਾਂ ਨੂੰ ਭਰੋਸਾ ਹੈ ਕਿ ਪੁਤਿਨ ਯੂਕ੍ਰੇਨ ਯੁੱਧ ਵਿੱਚ ਪ੍ਰਮਾਣੂ ਹਥਿਆਰਾਂ ਦੀ ਵਰਤੋਂ ਨਹੀਂ ਕਰਨਗੇ।

ਪੜ੍ਹੋ ਇਹ ਅਹਿਮ ਖ਼ਬਰ- ਜ਼ੇਲੇਂਸਕੀ ਨੇ ਯੂਕ੍ਰੇਨ ਸੰਕਟ 'ਤੇ ਪੋਪ ਫ੍ਰਾਂਸਿਸ ਨਾਲ ਕੀਤੀ ਗੱਲਬਾਤ

ਅਮਰੀਕਾ ਨੇ ਇਸ ਬਿਆਨ 'ਤੇ ਦਿੱਤੀ ਪ੍ਰਤੀਕਿਰਿਆ
ਰੂਸ ਨੇ ਪਿਛਲੇ ਮਹੀਨੇ 24 ਫਰਵਰੀ ਨੂੰ ਯੂਕ੍ਰੇਨ 'ਤੇ ਹਮਲਾ ਕੀਤਾ ਸੀ। ਕੁਝ ਦਿਨਾਂ ਬਾਅਦ ਹੀ 28 ਫਰਵਰੀ ਨੂੰ ਪੁਤਿਨ ਨੇ ਘੋਸ਼ਣਾ ਕੀਤੀ ਕਿ ਉਸ ਨੇ ਦੇਸ਼ ਦੇ ਪ੍ਰਮਾਣੂ ਬਲਾਂ ਨੂੰ ਹਾਈ ਅਲਰਟ 'ਤੇ ਰੱਖਿਆ ਹੈ। ਪੁਤਿਨ ਦੇ ਇਸ ਐਲਾਨ ਨੇ ਪੂਰੀ ਦੁਨੀਆ ਦੀ ਚਿੰਤਾ ਵਧਾ ਦਿੱਤੀ ਹੈ। ਪੇਸਕੋਵ ਦੇ ਬਿਆਨ ਅਤੇ ਰੂਸ ਦੇ ਪ੍ਰਮਾਣੂ ਸਟੈਂਡ ਬਾਰੇ ਪੁੱਛੇ ਜਾਣ 'ਤੇ ਪੈਂਟਾਗਨ ਦੇ ਬੁਲਾਰੇ ਜੌਨ ਕਿਰਬੀ ਨੇ ਕਿਹਾ ਕਿ ਪ੍ਰਮਾਣੂ ਹਥਿਆਰਾਂ ਦੀ ਸੰਭਾਵੀ ਵਰਤੋਂ 'ਤੇ ਮਾਸਕੋ ਦੀ ਬਿਆਨਬਾਜ਼ੀ "ਖਤਰਨਾਕ" ਹੈ।

ਉਨ੍ਹਾਂ ਨੇ ਕਿਹਾ ਕਿ ਇਹ ਇਕ ਜ਼ਿੰਮੇਵਾਰ ਪਰਮਾਣੂ ਊਰਜਾ ਸ਼ਕਤੀ ਦੇ ਕੰਮ ਕਰਨ ਦਾ ਤਰੀਕਾ ਨਹੀਂ ਹੈ। ਦੁਨੀਆ ਇਸ ਲਈ ਵੀ ਚਿੰਤਤ ਹੈ ਕਿਉਂਕਿ ਰੂਸ ਕੋਲ ਦੁਨੀਆ ਵਿਚ ਸਭ ਤੋਂ ਜ਼ਿਆਦਾ ਪ੍ਰਮਾਣੂ ਹਥਿਆਰ ਹਨ। ਰੂਸ ਦੇ ਵਿਦੇਸ਼ ਮੰਤਰੀ ਸਰਗੇਈ ਲਾਵਰੋਵ ਨੇ ਕਿਹਾ ਸੀ ਕਿ ਜੇਕਰ ਤੀਜਾ ਵਿਸ਼ਵ ਯੁੱਧ ਹੋਇਆ ਤਾਂ ਇਹ ਪ੍ਰਮਾਣੂ ਹਥਿਆਰਾਂ ਨਾਲ ਲੜਿਆ ਜਾਵੇਗਾ। ਹਾਲ ਹੀ 'ਚ ਯੂਕ੍ਰੇਨ ਦੇ ਰਾਸ਼ਟਰਪਤੀ ਨੇ ਕਿਹਾ ਸੀ ਕਿ ਉਹ ਪੁਤਿਨ ਨਾਲ ਗੱਲ ਕਰਨ ਲਈ ਤਿਆਰ ਹਨ ਪਰ ਜੇਕਰ ਇਸ ਦਾ ਹੱਲ ਨਾ ਹੋਇਆ ਤਾਂ ਤੀਜਾ ਵਿਸ਼ਵ ਯੁੱਧ ਹੋ ਸਕਦਾ ਹੈ।

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
 


Vandana

Content Editor

Related News