ਰੂਸ ''ਚ ਕੋਰੋਨਾ ਵਾਇਰਸ ਨਾਲ ਪਹਿਲੀ ਵਾਰ ਇਕ ਦਿਨ ''ਚ ਹੋਈ 900 ਤੋਂ ਜ਼ਿਆਦਾ ਲੋਕਾਂ ਦੀ ਮੌਤ
Thursday, Oct 07, 2021 - 01:48 AM (IST)
ਮਾਸਕੋ-ਰੂਸ 'ਚ ਪਹਿਲੀ ਵਾਰ ਬੁੱਧਵਾਰ ਨੂੰ ਕੋਰੋਨਾ ਵਾਇਰਸ ਨਾਲ ਹੋਣ ਵਾਲੀਆਂ ਮੌਤਾਂ ਦੀ 900 ਨੂੰ ਪਾਰ ਕਰ ਗਈ। ਕੋਵਿਡ-19 ਮਰੀਜ਼ਾਂ ਦੀ ਮੌਤ ਸੰਬੰਧੀ ਇਹ ਅੰਕੜਾ ਅਜਿਹਾ ਸਮੇਂ ਆਇਆ ਹੈ ਜਦ ਦੇਸ਼ 'ਚ ਟੀਕਾਕਰਨ ਦੀ ਦਰ ਘੱਟ ਹੈ ਅਤੇ ਸਰਕਾਰ ਨਵੇਂ ਮਾਮਲਿਆਂ 'ਤੇ ਕਾਬੂ ਪਾਉਣ ਲਈ ਸਖਤ ਪਾਬੰਦੀ ਲਾਉਣ ਦੀ ਇੱਛੁਕ ਨਹੀਂ ਹੈ। ਰੂਸ ਦੇ ਕੋਰੋਨਾ ਵਾਇਰਸ ਟਾਸਕ ਫੋਰਸ ਨੇ ਬੁੱਧਵਾਰ ਨੂੰ 929 ਮਰੀਜ਼ਾਂ ਦੀ ਮੌਤ ਹੋਣ ਦੀ ਜਾਣਕਾਰੀ ਦਿੱਤੀ।
ਇਹ ਵੀ ਪੜ੍ਹੋ : ਮੋਨਟਾਨਾ ਰੇਲ ਹਾਦਸੇ 'ਚ ਜ਼ਖਮੀ ਹੋਏ ਯਾਤਰੀਆਂ ਨੇ ਕੀਤਾ ਟਰੇਨ ਕੰਪਨੀ 'ਤੇ ਮੁਕੱਦਮਾ
ਇਸ ਤੋਂ ਪਹਿਲਾਂ ਮੰਗਲਵਾਰ ਨੂੰ 895 ਮਰੀਜ਼ਾਂ ਦੀ ਮੌਤ ਹੋਣ ਦੀ ਰਿਪੋਰਟ ਸੀ। ਟਾਸਕ ਫੋਰਸ ਨੇ ਬੁੱਧਵਾਰ ਨੂੰ ਇਨਫੈਕਸ਼ਨ ਦੇ 25,133 ਨਵੇਂ ਮਾਮਲੇ ਸਾਹਮਣੇ ਆਉਣ ਦੀ ਪੁਸ਼ਟੀ ਕੀਤੀ। ਵਾਇਰਸ ਨਾਲ ਇਨਫੈਕਸ਼ਨ ਅਤੇ ਮਰੀਜ਼ਾਂ ਦੀ ਮੌਤ ਹੋਣ ਦੀ ਗਿਣਤੀ 'ਚ ਵਾਧਾ ਸਤੰਬਰ ਦੇ ਆਖਿਰ 'ਚ ਸ਼ੁਰੂ ਹੋਇਆ। ਕ੍ਰੈਮਲਿਨ ਨੇ ਦੋਸ਼ ਲਾਇਆ ਕਿ ਬਹੁਤ ਘੱਟ ਰੂਸੀ ਨਾਗਰਿਕ ਟੀਕਾ ਲਵਾ ਰਹੇ ਹਨ।
ਇਹ ਵੀ ਪੜ੍ਹੋ : ਤਾਈਵਾਨ ਨੇੜੇ ਚੀਨੀ ਜਹਾਜ਼ਾਂ ਦੀ ਆਵਾਜਾਈ ਵਧਣ ਨਾਲ ਤਣਾਅ ਵੀ ਵਧੀਆ
ਮੰਗਲਵਾਰ ਤੱਕ, ਰੂਸ ਦੇ 14.6 ਕਰੋੜ ਲੋਕਾਂ 'ਚੋਂ ਲਗਭਗ 33 ਫੀਸਦੀ ਨੂੰ ਕੋਰੋਨਾ ਵਾਇਰਸ ਟੀਕੇ ਦੀ ਘਟੋ-ਘੱਟ ਇਕ ਖੁਰਾਕ ਮਿਲੀ ਸੀ ਜਦਕਿ 29 ਫੀਸਦੀ ਲੋਕਾਂ ਦਾ ਪੂਰੀ ਤਰ੍ਹਾਂ ਟੀਕਾਕਰਨ ਹੋ ਚੁੱਕਿਆ ਹੈ। ਇਨਫੈਕਸ਼ਨ ਅਤੇ ਮੌਤਾਂ ਦੀ ਗਿਣਤੀ 'ਚ ਤੇਜ਼ੀ ਨਾਲ ਵਾਧਾ ਹੋਣ ਤੋਂ ਬਾਅਦ ਵੀ ਸਰਕਾਰੀ ਅਧਿਕਾਰੀਆਂ ਨੇ ਲਾਕਡਾਊਨ ਲਾਉਣ ਦੇ ਵਿਚਾਰ ਨੂੰ ਖਾਰਿਜ ਕਰ ਦਿੱਤਾ। ਉਨ੍ਹਾਂ ਨੇ ਕਿਹਾ ਕਿ ਵਾਇਰਸ ਦੇ ਕਹਿਰ 'ਤੇ ਕਾਬੂ ਪਾਉਣ ਲਈ ਖੇਤਰੀ ਅਧਿਕਾਰੀ ਕਦਮ ਚੁੱਕਣਗੇ।
ਇਹ ਵੀ ਪੜ੍ਹੋ : ਅਮਰੀਕਾ : ਟੈਕਸਾਸ ਦੇ ਹਾਈ ਸਕੂਲ 'ਚ ਹੋਈ ਗੋਲੀਬਾਰੀ, 4 ਲੋਕ ਜ਼ਖਮੀ
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।