ਰੂਸ ਨੇ ਕੋਰੋਨਾ ਦੀ ਤੀਸਰੀ ਵੈਕਸੀਨ ਕਰਵਾਈ ਰਜਿਸਟਰਡ
Saturday, Feb 20, 2021 - 07:23 PM (IST)
ਮਾਸਕੋ-ਰੂਸ ਨੇ ਕੋਰੋਨਾ ਵਾਇਰਸ ਵਿਰੁੱਧ ਤੀਸਰੀ ਵੈਕਸੀਨ 'ਕੋਵੀਵੈਕ' ਰਜਿਸਟਰਡ ਕਰਵਾਈ ਹੈ। ਰੂਸ ਦੇ ਪ੍ਰਧਾਨ ਮੰਤਰੀ ਮਿਖਾਈਲ ਮਿਸ਼ੁਸਤੀਨ ਨੇ ਸ਼ਨੀਵਾਰ ਨੂੰ ਇਸ ਦਾ ਐਲਾਨ ਕੀਤਾ। ਇਸ ਵੈਕਸੀਨ ਨੂੰ ਚੁਮਾਕੋਵ ਰਿਸਰਚ ਸੈਂਟਰ ਨੇ ਵਿਕਸਿਤ ਕੀਤਾ ਹੈ। ਸ਼੍ਰੀ ਮਿਸ਼ੁਸਤੀਨ ਨੇ ਕਿਹਾ ਕਿ ਮੈਂ ਇਕ ਬਹੁਤ ਵਧੀਆ ਖਬਰ ਤੋਂ ਸ਼ੁਰੂਆਤ ਕਰਨਾ ਚਾਹੁੰਦਾ ਹਾਂ, ਤੀਸਰੀ ਵੈਕਸੀਨ 'ਕੋਵੀਵੈਕ' ਰਜਿਸਟਰਡ ਹੋ ਗਈ ਹੈ।
ਇਹ ਵੀ ਪੜ੍ਹੋ -ਆਪਣੀ ਹੀ ਬਣਾਈ ਨੀਤੀ 'ਚ ਫਸਿਆ ਚੀਨ, ਹੁਣ ਜਨਮਦਰ ਵਧਾਉਣ 'ਤੇ ਕਰ ਰਿਹੈ ਵਿਚਾਰ
ਇਸ ਨੂੰ ਚੁਮਾਕੋ ਸੈਂਟਰ ਨੇ ਵਿਕਸਿਤ ਕੀਤਾ ਹੈ। ਮਾਰਚ ਦੇ ਮੱਧ ਤੱਕ ਘਰੇਲੂ ਬਾਜ਼ਾਰ ਲਈ ਪਹਿਲੀਆਂ 1,27,000 ਖੁਰਾਕਾਂ ਉਪਲੱਬਧ ਹੋਣਗੀਆਂ। ਰੂਸ ਦੇ ਸਿਹਤ ਮੰਤਰਾਲਾ ਮੁਤਾਬਕ 'ਕੋਵੀਵੈਕ' ਦੀ ਐਕਸਪਾਇਰੇਸ਼ਨ ਮਿਆਦ 6 ਮਹੀਨੇ ਹੈ ਅਤੇ ਇਸ ਨੂੰ ਦੋ ਤੋਂ ਅੱਠ ਡਿਗਰੀ ਸੈਲਸੀਅਸ ਦੇ ਤਾਪਮਾਨ 'ਤੇ ਰੱਖਿਆ ਜਾ ਸਕਦਾ ਹੈ। ਵੈਕਸੀਨ ਦੀ ਪਹਿਲੀ ਅਤੇ ਦੂਜੀ ਖੁਰਾਕ ਦਰਮਿਆਨ ਹੋ ਹਫਤਿਆਂ ਦਾ ਅੰਤਰ ਹੈ।
ਇਹ ਵੀ ਪੜ੍ਹੋ -ਗਰਲਫ੍ਰੈਂਡ ਦੇ ਰਹੀ ਸੀ ਬੱਚੇ ਨੂੰ ਜਨਮ, ਬੁਆਏਫ੍ਰੈਂਡ ਆਪਣੀ ਸੱਸ ਨੂੰ ਲੈ ਕੇ ਹੋ ਗਿਆ '9-2-11'
ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰ ਕੇ ਦਿਓ ਜਵਾਬ।