ਰੂਸ ਦੇ ਗੈਸ ਖੇਤਰ ''ਚ ਅੱਗ ਲੱਗਣ ਕਾਰਨ ਦੋ ਲੋਕਾਂ ਦੀ ਮੌਤ

Saturday, Dec 28, 2019 - 11:32 AM (IST)

ਰੂਸ ਦੇ ਗੈਸ ਖੇਤਰ ''ਚ ਅੱਗ ਲੱਗਣ ਕਾਰਨ ਦੋ ਲੋਕਾਂ ਦੀ ਮੌਤ

ਮਾਸਕੋ-  ਰੂਸ ਦੇ ਯਾਮਲ ਪ੍ਰਾਇਦੀਪ 'ਚ ਨੋਵਾਟੇਕ ਕੰਪਨੀ ਦੇ ਈਸਟ-ਤਾਰਕੋਸਲਿੰਸਨੋਏ ਗੈਸ ਖੇਤਰ 'ਚ ਸ਼ਨੀਵਾਰ ਨੂੰ ਅੱਗ ਲੱਗਣ ਕਾਰਨ ਦੋ ਲੋਕਾਂ ਦੀ ਮੌਤ ਹੋ ਗਈ ਹੈ। ਰੂਸੀ ਐਮਰਜੈਂਸੀ ਮੰਤਰਾਲੇ ਨੇ ਇਹ ਜਾਣਕਾਰੀ ਦਿੱਤੀ। ਮੰਤਰਾਲੇ ਦੇ ਬੁਲਾਰੇ ਨੇ ਕਿਹਾ,''ਨੋਵਾਟੇਕ ਦੇ ਨਿੱਜੀ ਫਾਇਰ ਫਾਈਟਰ ਸੇਵਾ ਵਿਭਾਗ ਨੇ ਅੱਗ ਨੂੰ ਬੁਝਾ ਦਿੱਤਾ ਹੈ। ਕ੍ਰੈਜ ਚੁੱਕਣ ਵਾਲੇ ਵਾਹਨ 'ਚ ਅੱਗ ਲੱਗਣ ਕਾਰਨ ਦੋ ਲੋਕਾਂ ਦੀ ਮੌਤ ਹੋ ਗਈ ਅਤੇ ਇਕ ਹੋਰ ਝੁਲਸ ਗਿਆ ਹੈ।''

ਉਨ੍ਹਾਂ ਦੱਸਿਆ ਕਿ ਅੱਗ ਕਾਰਨ 3 ਵਾਹਨ ਨੁਕਸਾਨੇ ਗਏ। ਦੁਰਘਟਨਾ ਦੇ ਸਮੇਂ ਬੋਰਹਾਲ ਦਾ ਕੰਮ ਬੰਦ ਕਰ ਦਿੱਤਾ ਗਿਆ ਸੀ। ਘਟਨਾ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ। ਨੋਵਾਟੇਕ ਕੰਪਨੀ 1994 ਤੋਂ ਈਸਟ-ਤਾਰਕੋਸਲਿੰਸਨੋਏ ਗੈਸ ਖੇਤਰ ਦੇ ਵਿਕਾਸ 'ਚ ਕੰਮ ਕਰ ਰਹੀ ਹੈ।


Related News