ਰੂਸੀ ਹਵਾਈ ਰੱਖਿਆ ਪ੍ਰਣਾਲੀਆਂ ਨੇ 132 ਡਰੋਨ ਕੀਤੇ ਤਬਾਹ

Thursday, Mar 20, 2025 - 07:02 PM (IST)

ਰੂਸੀ ਹਵਾਈ ਰੱਖਿਆ ਪ੍ਰਣਾਲੀਆਂ ਨੇ 132 ਡਰੋਨ ਕੀਤੇ ਤਬਾਹ

ਮਾਸਕੋ (ਯੂ.ਐਨ.ਆਈ.)- ਰੂਸੀ ਹਵਾਈ ਰੱਖਿਆ ਪ੍ਰਣਾਲੀਆਂ ਨੇ ਕੱਲ੍ਹ ਰਾਤ ਰੂਸੀ ਖੇਤਰ 'ਚ 132 ਯੂਕ੍ਰੇਨੀ ਡਰੋਨਾਂ ਨੂੰ ਤਬਾਹ ਕਰ ਦਿੱਤਾ। ਰੂਸੀ ਰੱਖਿਆ ਮੰਤਰਾਲੇ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ। ਮੰਤਰਾਲੇ ਨੇ ਕਿਹਾ,"ਬੀਤੀ ਰਾਤ ਹਵਾਈ ਰੱਖਿਆ ਪ੍ਰਣਾਲੀਆਂ ਨੇ 132 ਯੂਕ੍ਰੇਨੀ ਮਨੁੱਖ ਰਹਿਤ ਹਵਾਈ ਵਾਹਨਾਂ ਨੂੰ ਨਸ਼ਟ ਕਰ ਦਿੱਤਾ। ਜਿਨ੍ਹਾਂ ਵਿਚ ਸਾਰਾਤੋਵ ਖੇਤਰ ਵਿੱਚ 54 ਡਰੋਨ, ਵੋਰੋਨੇਜ਼ ਖੇਤਰ ਵਿੱਚ 40, ਬੇਲਗੋਰੋਡ ਖੇਤਰ ਵਿੱਚ 22, ਰੋਸਟੋਵ ਖੇਤਰ ਵਿੱਚ ਨੌਂ, ਕੁਰਸਕ ਖੇਤਰ ਅਤੇ ਕ੍ਰੀਮੀਆ ਗਣਰਾਜ ਵਿੱਚ ਤਿੰਨ-ਤਿੰਨ ਅਤੇ ਲਿਪੇਟਸਕ ਖੇਤਰ ਵਿੱਚ ਇੱਕ ਡਰੋਨ ਨੂੰ ਨਸ਼ਟ ਕੀਤਾ।"

ਪੜ੍ਹੋ ਇਹ ਅਹਿਮ ਖ਼ਬਰ-ਅੱਜ ਤੋਂ H-1B ਵੀਜ਼ਾ ਨਿਯਮਾਂ 'ਚ ਬਦਲਾਅ ਸ਼ੁਰੂ, ਭਾਰਤੀ ਬਿਨੈਕਾਰ ਵੀ ਹੋਣਗੇ ਪ੍ਰਭਾਵਿਤ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਆਪਣੀ ਰਾਏ।


author

Vandana

Content Editor

Related News