ਰੂਸੀ ਕੋਰੋਨਾ ਵੈਕਸੀਨ ਨੂੰ ਲੈ ਕੇ ਇਕ ਹੋਰ ਸੱਚਾਈ ਆਈ ਸਾਹਮਣੇ, ਮਿਲੇ ਕਈ ਸਾਈਡ ਇਫੈਕਟ

Thursday, Aug 13, 2020 - 10:06 AM (IST)

ਰੂਸੀ ਕੋਰੋਨਾ ਵੈਕਸੀਨ ਨੂੰ ਲੈ ਕੇ ਇਕ ਹੋਰ ਸੱਚਾਈ ਆਈ ਸਾਹਮਣੇ, ਮਿਲੇ ਕਈ ਸਾਈਡ ਇਫੈਕਟ

ਮਾਸਕੋ : ਭਾਵੇਂ ਹੀ ਕੋਰੋਨਾ ਮਰੀਜ਼ਾਂ ਲਈ ਬਣਾਈ ਗਈ ਰੂਸ ਦੀ ਵੈਕਸੀਨ ਦੀ ਦੁਨੀਆਭਰ ਵਿਚ ਭਾਰੀ ਮੰਗ ਹੋ ਰਹੀ ਹੈ ਪਰ ਇਸ ਦੇ ਕਾਰਗਰ ਅਤੇ ਸੁਰੱਖਿਅਤ ਹੋਣ 'ਤੇ ਸਵਾਲ ਅਜੇ ਵੀ ਬਣੇ ਹੋਏ ਹਨ। ਇਸ ਵੈਕਸੀਨ ਦੇ ਰਜਿਸਟਰੇਸ਼ਨ ਦੌਰਾਨ ਰੂਸੀ ਸਰਕਾਰ ਨੇ ਜੋ ਦਸਤਾਵੇਜ਼ ਪੇਸ਼ ਕੀਤੇ ਹਨ, ਉਨ੍ਹਾਂ ਮੁਤਾਬਕ ਇਸ ਵੈਕਸੀਨ ਦੇ ਸੁਰੱਖਿਅਤ ਹੋਣ 'ਤੇ ਹੀ ਸਵਾਲ ਖੜਾ ਹੋ ਗਿਆ ਹੈ। ਦਸਤਾਵੇਜ਼ਾਂ ਤੋਂ ਜੋ ਸਭ ਤੋਂ ਅਹਿਮ ਜਾਣਕਾਰੀ ਮਿਲੀ ਹੈ, ਉਸ ਦੇ ਮੁਤਾਬਕ ਵੈਕਸੀਨ ਕਿੰਨੀ ਸੁਰੱਖਿਅਤ ਹੈ, ਇਸ ਨੂੰ ਜਾਣਨ ਲਈ ਕਲੀਨੀਕਲ ਅਧਿਐਨ ਪੂਰਾ ਹੀ ਨਹੀਂ ਹੋਇਆ ਹੈ।

ਇਹ ਵੀ ਪੜ੍ਹੋ: 2 ਹਫ਼ਤੇ ਅੰਦਰ ਬਾਜ਼ਾਰ 'ਚ ਆਵੇਗੀ ਰੂਸੀ ਵੈਕਸੀਨ ਦੀ ਪਹਿਲੀ ਖੇਪ, ਜਾਣੋ ਆਮ ਲੋਕਾਂ ਨੂੰ ਕਦੋਂ ਮਿਲੇਗੀ

ਵਿਸ਼ਵ ਸਿਹਤ ਸੰਗਠਨ ਸਮੇਤ ਦੁਨੀਆ ਭਰ ਦੇ ਮਾਹਰਾਂ ਨੇ ਰੂਸੀ ਵੈਕਸੀਨ ਸਪੂਤਨਿਕ-ਵੀ 'ਤੇ ਗੰਭੀਰ ਸਵਾਲ ਖੜੇ ਕੀਤੇ ਹਨ। ਡੇਲੀ ਮੇਲ ਵਿਚ ਛਪੀ ਇਕ ਖ਼ਬਰ ਮੁਤਾਬਕ ਟ੍ਰਾਇਲ ਦੇ ਨਾਮ 'ਤੇ 42 ਦਿਨ ਵਿਚ ਸਿਰਫ਼ 38 ਵਾਲੰਟੀਅਰਸ ਨੂੰ ਹੀ ਇਸ ਵੈਕਸੀਨ ਦੀ ਡੋਜ ਦਿੱਤੀ ਗਈ ਸੀ। ਇਸ ਦੇ ਇਲਾਵਾ ਇਹ ਵੀ ਸਾਹਮਣੇ ਆਇਆ ਹੈ ਕਿ ਟ੍ਰਾਇਲ ਦੇ ਤੀਜੇ ਪੜਾਅ 'ਤੇ ਰੂਸ ਕੋਈ ਜਾਣਕਾਰੀ ਦੇਣ ਲਈ ਤਿਆਰ ਨਹੀਂ ਹੈ। ਡਬਲਯੂ.ਐੱਚ.ਓ. ਨੇ ਵੀ ਇਹ ਸਵਾਲ ਚੁੱਕਿਆ ਹੈ। ਰੂਸੀ ਸਰਕਾਰ ਦਾ ਦਾਅਵਾ ਹੈ ਕਿ ਹਲਕੇ ਬੁਖ਼ਾਰ ਦੇ ਇਲਾਵਾ ਕੋਈ ਸਾਈਡ ਇਫੈਕਟ ਨਹੀਂ ਵਿਖੇ, ਜਦੋਂ ਕਿ ਦਸਤਾਵੇਜ਼ ਦੱਸਦੇ ਹਨ ਕਿ 38 ਵਾਲੰਟੀਅਰਸ ਵਿਚ 144 ਤਰ੍ਹਾਂ ਦੇ ਸਾਈਡ ਇਫੈਕਟ ਵੇਖੇ ਗਏ ਹਨ। ਟ੍ਰਾਇਲ ਦੇ 42ਵੇਂ ਦਿਨ ਵੀ 38 ਵਿਚੋਂ 31 ਵਾਲੰਟੀਅਰਸ ਇਸ ਸਾਈਡ ਇਫੈਕਟ ਤੋਂ ਪਰੇਸ਼ਾਨ ਨਜ਼ਰ ਆ ਰਹੇ ਸਨ। ਤੀਜੇ ਟ੍ਰਾਇਲ ਵਿਚ ਕੀ ਹੋਇਆ ਇਸ ਦੀ ਜਾਣਕਾਰੀ ਤਾਂ ਦਸਤਾਵੇਜਾਂ ਵਿਚ ਦਿੱਤੀ ਹੀ ਨਹੀਂ ਗਈ।

ਇਹ ਵੀ ਪੜ੍ਹੋ: ਪੁਤਿਨ ਨੇ ਧੀ ਨੂੰ ਕੋਰੋਨਾ ਵੈਕਸੀਨ ਦੀ ਪਹਿਲੀ ਡੋਜ਼ ਦੇਣ ਨੂੰ ਲੈ ਕੇ ਬੋਲਿਆ ਝੂਠ, ਸੱਚ ਆਇਆ ਸਾਹਮਣੇ

ਸਭ ਤੋਂ ਵੱਡਾ ਸਵਾਲ ਇਹ ਹੈ ਕਿ ਰੂਸ ਨੇ ਵੈਕਸੀਨ ਨਾਲ ਜੁੜੀ ਜਾਣਕਾਰੀਆਂ ਅਜੇ ਤੱਕ ਡਬਲਯੂ.ਐੱਚ.ਓ. ਨਾਲ ਸਾਂਝੀਆਂ ਨਹੀਂ ਕੀਤੀਆਂ ਹਨ। ਇਸ ਲਈ ਸੰਗਠਨ ਨੇ ਸ਼ੱਕ ਜ਼ਾਹਰ ਕੀਤਾ ਹੈ ਕਿ ਰੂਸ ਨੇ ਵੈਕਸੀਨ ਬਣਾਉਣ ਲਈ ਤੈਅ ਦਿਸ਼ਾ ਨਿਰਦੇਸ਼ਾਂ ਦਾ ਪਾਲਣ ਨਹੀਂ ਕੀਤਾ ਹੈ ਅਤੇ ਇਸ ਲਈ ਉਹ ਜਾਣਕਾਰੀ ਨਹੀਂ ਦੇਣਾ ਚਾਹੁੰਦਾ। ਰੂਸ ਦਾ ਦਾਅਵਾ ਹੈ ਕਿ ਵੈਕਸੀਨ ਟ੍ਰਾਇਲ ਦੇ ਜੋ ਨਤੀਜੇ ਸਾਹਮਣੇ ਆਏ ਹਨ ਉਨ੍ਹਾਂ ਵਿਚ ਬਿਹਤਰ ਇਮਿਊਨਿਟੀ ਵਿਕਸਿਤ ਹੋਣ ਦੇ ਸਬੂਤ ਮਿਲੇ ਹਨ। ਕਿਸੇ ਵਾਲੰਟੀਅਰ ਵਿਚ ਨੈਗੇਟਿਵ ਸਾਈਡ ਇਫੈਕਟ ਨਹੀਂ ਦੇਖਣ ਨੂੰ ਮਿਲੇ ਹਨ।

ਇਹ ਵੀ ਪੜ੍ਹੋ: 6 ਦਿਨ ਦੇ ਬੱਚੇ ਨੂੰ ਬੇਰਹਿਮੀ ਨਾਲ ਕੁੱਟਦੀ ਸੀ 'ਆਇਆ', ਵੀਡੀਓ ਦੇਖ ਰੋਣ ਲੱਗੇ ਮਾਪੇ


author

cherry

Content Editor

Related News