ਰੂਸ ਨੇ ਕੀਵ ਸਮੇਤ ਯੂਕ੍ਰੇਨ ਦੇ ਹੋਰ ਹਿੱਸਿਆਂ ''ਤੇ ਕੀਤੀ ਬੰਬਾਰੀ
Friday, Apr 29, 2022 - 01:53 AM (IST)
ਕੀਵ-ਰੂਸ ਨੇ ਵੀਰਵਾਰ ਨੂੰ ਸੰਯੁਕਤ ਰਾਸ਼ਟਰ ਸਕੱਤਰ ਜਨਰਲ ਦੇ ਦੌਰੇ ਦੌਰਾਨ ਕੀਵ ਸਮੇਤ ਯੂਕ੍ਰੇਨ ਦੇ ਇਕ ਵੱਡੇ ਹਿੱਸੇ 'ਤੇ ਬੰਬਾਰੀ ਕੀਤੀ। ਬਚਾਅ ਕਰਮਚਾਰੀਆਂ ਨੇ ਕਿਹਾ ਕਿ ਕੀਵ ਹਮਲੇ 'ਚ ਘਟੋ-ਘੱਟ ਇਕ ਵਿਅਕਤੀ ਦੀ ਮੌਤ ਹੋ ਗਈ ਅਤੇ ਕਈ ਜ਼ਖਮੀ ਹੋ ਗਏ। ਉਨ੍ਹਾਂ ਕਿਹਾ ਕਿ ਦੋ ਇਮਾਰਤਾਂ ਦੇ ਢਹਿ ਹੋ ਜਾਣ ਕਾਰਨ ਕਈ ਲੋਕ ਮਲਬੇ ਹੇਠਾਂ ਆ ਗਏ ਹਨ।
ਇਹ ਵੀ ਪੜ੍ਹੋ : ਬੀਜਿੰਗ 'ਚ ਕੋਰੋਨਾ ਸਬੰਧੀ ਨਿਯਮ ਸਖ਼ਤ, ਸਕੂਲ ਬੰਦ ਕਰਨ ਦੇ ਹੁਕਮ
ਸੰਯੁਕਤ ਰਾਸ਼ਟਰ ਸਕੱਤਰ-ਜਨਰਲ ਐਂਤੀਨੀਓ ਗੁਤਾਰੇਸ ਨਾਲ ਯੂਕ੍ਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਦੀ ਸੁਯੰਕਤ ਪ੍ਰੈੱਸ ਕਾਨਫਰੰਸ ਦੇ ਇਕ ਘੰਟੇ ਬਾਅਦ ਹੀ ਇਹ ਹਮਲਾ ਕੀਤਾ ਗਿਆ। ਇਹ ਬੁਲਾਰੇ ਨੇ ਦੱਸਿਆ ਕਿ ਗੁਤਾਰੇਸ ਅਤੇ ਉਨ੍ਹਾਂ ਦਾ ਦਲ ਸੁਰੱਖਿਅਤ ਹੈ। ਇਸ ਦਰਮਿਆਨ ਦੇਸ਼ ਭਰ ਤੋਂ ਧਮਾਕੇ ਦੀਆਂ ਖ਼ਬਰਾਂ ਮਿਲੀਆਂ ਹਨ। ਪੋਲਿਨ, ਚੇਰਨੀਹੀਵ ਅਤੇ ਫਾਸਤੀਵ 'ਚ ਵੀ ਬੰਬਾਰੀ ਹੋਈ। ਦੱਖਣੀ ਯੂਕ੍ਰੇਨ 'ਚ ਓਡੇਸਾ ਦੇ ਮੇਅਰ ਨੇ ਕਿਹਾ ਕਿ ਹਵਾਈ ਰੱਖਿਆ ਪ੍ਰਣਾਲੀ ਨੇ ਰਾਕੇਟ ਦੇ ਹਮਲਿਆਂ ਨੂੰ ਨਾਕਾਮ ਕਰ ਦਿੱਤਾ।
ਇਹ ਵੀ ਪੜ੍ਹੋ : ਥਾਈ ਏਅਰਵੇਜ਼ ਦੇ ਜਹਾਜ਼ ਦਾ ਫਟਿਆ ਟਾਇਰ, 150 ਲੋਕ ਵਾਲ-ਵਾਲ ਬਚੇ
ਨੋਟ - ਇਸ ਖਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ