ਰੂਸ ਨੇ ਵਿਸਫੋਟਕ ਸਮੱਗਰੀ ਬਣਾਉਣ ਵਾਲੀ ਯੂਕ੍ਰੇਨੀ ਫੈਕਟਰੀ ''ਤੇ ਕੀਤਾ ਹਮਲਾ

04/25/2022 2:06:37 AM

ਮਾਸਕੋ : ਰੂਸ ਦੀ ਫੌਜ ਨੇ ਕਿਹਾ ਕਿ ਉਸ ਨੇ ਵਿਸਫੋਟਕ ਸਮੱਗਰੀ ਬਣਾਉਣ ਵਾਲੀ ਯੂਕ੍ਰੇਨ ਦੀ ਇਕ ਫੈਕਟਰੀ, ਕਈ ਤੋਪਖਾਨਿਆਂ ਤੇ ਸੈਂਕੜੇ ਹੋਰ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਹੈ। ਰੂਸੀ ਰੱਖਿਆ ਮੰਤਰਾਲੇ ਦੇ ਬੁਲਾਰੇ ਮੇਜਰ ਜਨਰਲ ਇਗੋਰ ਕੋਨਾਸ਼ੇਨਕੋਵ ਨੇ ਐਤਵਾਰ ਨੂੰ ਕਿਹਾ ਕਿ ਫੌਜ ਨੇ ਮੱਧ ਯੂਕ੍ਰੇਨ ਦੇ ਨੀਪ੍ਰੋ ਖੇਤਰ 'ਚ ਪਾਵਲੋਹਰਾਦ ਨੇੜੇ ਇਕ ਵਿਸਫੋਟਕ ਸਮੱਗਰੀ ਬਣਾਉਣ ਵਾਲੀ ਫੈਕਟਰੀ ਨੂੰ ਨਸ਼ਟ ਕਰਨ ਲਈ ਇਕ ਮਿਜ਼ਾਈਲ ਨਾਲ ਹਮਲਾ ਕੀਤਾ।

ਇਹ ਵੀ ਪੜ੍ਹੋ : PM ਮੋਦੀ ਨੂੰ ਮਿਲਿਆ ਪਹਿਲਾ ਲਤਾ ਦੀਨਾਨਾਥ ਮੰਗੇਸ਼ਕਰ ਪੁਰਸਕਾਰ

ਕੋਨਾਸ਼ੇਨਕੋਵ ਨੇ ਕਿਹਾ ਕਿ ਰੂਸੀ ਫੌਜ ਨੇ ਖਾਰਕੀਵ ਖੇਤਰ ਦੇ ਬਾਰਵਿੰਕੋਵ, ਨੋਵਾ ਦਿਮਿਤਰੀਵਕਾ, ਇਵਾਨੀਵਕਾ, ਲਿਊਬਾਰੀਏਵਕਾ ਅਤੇ ਵੇਲਿਕਾ ਕੋਮੀਸ਼ੁਵਾਖਾ ਵਿਖੇ ਕਈ ਤੋਪਖਾਨਿਆਂ 'ਤੇ ਹਮਲੇ ਕੀਤੇ। ਉਨ੍ਹਾਂ ਕਿਹਾ ਕਿ ਰੂਸੀ ਤੋਪਾਂ ਨੇ ਰਾਤੋ-ਰਾਤ 423 ਯੂਕ੍ਰੇਨੀ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਅਤੇ ਰੂਸੀ ਲੜਾਕੂ ਜਹਾਜ਼ਾਂ ਨੇ ਯੂਕ੍ਰੇਨ ਦੇ 26 ਫੌਜੀ ਟਿਕਾਣਿਆਂ ਨੂੰ ਤਬਾਹ ਕਰ ਦਿੱਤਾ।

ਇਹ ਵੀ ਪੜ੍ਹੋ : ਸ਼੍ਰੀਲੰਕਾ 'ਚ ਪ੍ਰਦਰਸ਼ਨਕਾਰੀਆਂ ਨੇ ਪ੍ਰਧਾਨ ਮੰਤਰੀ ਦੀ ਰਿਹਾਇਸ਼ ਦਾ ਕੀਤਾ ਘਿਰਾਓ

ਨੋਟ - ਇਸ ਖਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ


Karan Kumar

Content Editor

Related News