ਰੂਸ ਨੇ ਯੂਕ੍ਰੇਨ ਦੇ ਪੱਛਮੀ ਸ਼ਹਿਰਾਂ ਇਵਾਨੋ-ਫ੍ਰੈਂਕਿਵਸਕ ਅਤੇ ਲੁਤਸਕ 'ਚ ਕੀਤੇ ਹਮਲੇ

Friday, Mar 11, 2022 - 02:17 PM (IST)

ਮਾਰੀਉਪੋਲ (ਏਜੰਸੀ): ਰੂਸ ਨੇ ਯੂਕ੍ਰੇਨ ਦੇ ਪੱਛਮੀ ਸ਼ਹਿਰਾਂ ਇਵਾਨੋ-ਫ੍ਰੈਂਕਿਵਸਕ ਅਤੇ ਲੁਤਸਕ ਵਿੱਚ ਹਵਾਈ ਅੱਡਿਆਂ ਦੇ ਨੇੜੇ ਹਮਲੇ ਕੀਤੇ ਹਨ, ਜੋ ਕਿ ਯੂਕ੍ਰੇਨ ਵਿੱਚ ਰੂਸ ਦੇ ਹਮਲੇ ਦੇ ਮੁੱਖ ਨਿਸ਼ਾਨੇ ਤੋਂ ਬਹੁਤ ਦੂਰ ਹਨ। ਸਥਾਨਕ ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਇਵਾਨੋ-ਫ੍ਰੈਂਕਿਵਸਕ ਦੇ ਮੇਅਰ ਰੁਸਲਾਨ ਮਾਰਟਸਿੰਕੀਵ ਨੇ ਹਵਾਈ ਹਮਲੇ ਦੀ ਚਿਤਾਵਨੀ ਜਾਰੀ ਕੀਤੇ ਜਾਣ ਤੋਂ ਬਾਅਦ ਸਥਾਨਕ ਲੋਕਾਂ ਨੂੰ ਸੁਰੱਖਿਅਤ ਥਾਵਾਂ 'ਤੇ ਜਾਣ ਦੀ ਅਪੀਲ ਕੀਤੀ। ਲੁਤਸਕ ਦੇ ਮੇਅਰ ਨੇ ਵੀ ਹਵਾਈ ਅੱਡੇ ਦੇ ਨੇੜੇ ਹਵਾਈ ਹਮਲੇ ਦੀ ਜਾਣਕਾਰੀ ਦਿੱਤੀ। ਇਹ ਦੋਵੇਂ ਸ਼ਹਿਰ ਰੂਸ ਦੇ ਮੁੱਖ ਨਿਸ਼ਾਨੇ ਵਾਲੇ ਖੇਤਰਾਂ ਤੋਂ ਬਹੁਤ ਦੂਰ ਹਨ। ਇਨ੍ਹਾਂ ਸ਼ਹਿਰਾਂ 'ਤੇ ਹਮਲੇ ਰੂਸ ਦੇ ਯੁੱਧ ਨੂੰ ਇਕ ਨਵੀਂ ਦਿਸ਼ਾ ਵੱਲ ਲੈ ਜਾਣ ਦਾ ਸੰਕੇਤ ਦਿੰਦੇ ਹਨ।

ਪੜ੍ਹੋ ਇਹ ਅਹਿਮ ਖ਼ਬਰ- ਚੀਨ ਦੇ ਪ੍ਰਧਾਨ ਮੰਤਰੀ ਨੇ ਯੂਕ੍ਰੇਨ ਦੀ ਸਥਿਤੀ 'ਤੇ ਜਤਾਈ ਚਿੰਤਾ, ਰੂਸ 'ਤੇ ਪਾਬੰਦੀਆਂ ਨੂੰ ਦੱਸਿਆ ਗਲਤ 

ਜਾਣਕਾਰੀ ਮੁਤਾਬਕ ਯੂਕ੍ਰੇਨ 'ਤੇ ਰੂਸ ਦੀ ਫ਼ੌਜੀ ਕਾਰਵਾਈ ਦੌਰਾਨ ਦੇਸ਼ ਦੇ ਦੂਜੇ ਪਾਸੇ ਦੇ ਸ਼ਹਿਰ ਲੁਤਸਕ ਅਤੇ ਨਿਪਰੋ ਸ਼ੁੱਕਰਵਾਰ ਨੂੰ  ਹਮਲੇ ਦੀ ਚਪੇਟ ਵਿਚ ਆ ਗਏ। ਲੁਤਸਕ ਦੇ ਮੇਅਰ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਤੁਰੰਤ ਸੁਰੱਖਿਅਤ ਥਾਵਾਂ 'ਤੇ ਪਨਾਹ ਲੈਣ ਅਤੇ ਸੋਸ਼ਲ ਮੀਡੀਆ 'ਤੇ ਇਸ ਨਾਲ ਜੁੜੀ ਕੋਈ ਵੀ ਜਾਣਕਾਰੀ ਸਾਂਝੀ ਨਾ ਕਰਨ। ਸ਼ਹਿਰ ਦੇ ਏਅਰਫੀਲਡ ਨੇੜੇ ਧਮਾਕੇ ਦੀ ਪੁਸ਼ਟੀ ਕੀਤੀ ਗਈ ਹੈ। ਯੂਕ੍ਰੇਨੀ ਮੀਡੀਆ ਨੇ ਉੱਤਰ-ਪੱਛਮੀ ਯੂਕ੍ਰੇਨ ਦੇ ਲੁਤਸਕ ਸ਼ਹਿਰ ਦੇ ਨਾਲ-ਨਾਲ ਡਨੀਪਰ ਨਦੀ ਦੇ ਕੰਢੇ 'ਤੇ ਡਨੀਪਰੋ ਸ਼ਹਿਰ ਵਿੱਚ ਧਮਾਕੇ ਦੀ ਰਿਪੋਰਟ ਕੀਤੀ। ਬੀਬੀਸੀ ਨੇ ਆਪਣੀ ਰਿਪੋਰਟ ਵਿੱਚ ਕਿਹਾ ਹੈ ਕਿ ਇਨ੍ਹਾਂ ਸ਼ਹਿਰਾਂ ਵਿੱਚ ਪਹਿਲਾਂ ਕੋਈ ਗੋਲੀਬਾਰੀ ਨਹੀਂ ਹੋਈ ਸੀ। ਇੱਥੇ ਧਮਾਕੇ ਤੋਂ ਕਈ ਘੰਟੇ ਪਹਿਲਾਂ ਹਵਾਈ ਹਮਲੇ ਦੇ ਸਾਇਰਨ ਵੱਜਣੇ ਸ਼ੁਰੂ ਹੋ ਗਏ ਸਨ।

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Vandana

Content Editor

Related News