ਰੂਸ ''ਚ ਚਾਕੂ ਹਮਲਾ ਕਰਨ ਵਾਲੇ ਦੋ ਹਮਲਾਵਰ ਢੇਰ, ਇਕ ਪੁਲਸ ਅਧਿਕਾਰੀ ਦੀ ਮੌਤ

Tuesday, Dec 29, 2020 - 09:22 AM (IST)

ਰੂਸ ''ਚ ਚਾਕੂ ਹਮਲਾ ਕਰਨ ਵਾਲੇ ਦੋ ਹਮਲਾਵਰ ਢੇਰ, ਇਕ ਪੁਲਸ ਅਧਿਕਾਰੀ ਦੀ ਮੌਤ

ਮਾਸਕੋ- ਰੂਸ ਦੇ ਚੇਚੇਨ ਵਿਚ ਚਾਕੂ ਨਾਲ ਹਮਲੇ ਵਿਚ ਦੋ ਹਮਲਾਵਰ ਅਤੇ ਇਕ ਪੁਲਸ ਵਾਲੇ ਦੀ ਮੌਤ ਹੋ ਗਈ। ਚੇਚੇਨ ਦੇ ਲੀਡਰ ਰਮਜਾਨ ਕਾਦਿਰੋਵ ਨੇ ਦੱਸਿਆ ਕਿ ਚਾਕੂ ਲੈ ਕੇ ਦੋ ਹਮਲਾਵਰਾਂ ਨੇ ਪੈਟਰੋਲ ਅਧਿਕਾਰੀ ਤੋਂ ਹਥਿਆਰ ਖੋਹਣ ਦੀ ਕੋਸ਼ਿਸ਼ ਕੀਤੀ। ਇਸ ਹਮਲੇ ਵਿਚ ਇਕ ਪੁਲਸ ਕਰਮਚਾਰੀ ਦੀ ਮੌਤ ਹੋ ਗਈ ਜਦਕਿ ਜਵਾਬੀ ਹਮਲੇ ਵਿਚ ਹਮਲਾਵਰ ਢੇਰ ਹੋ ਗਏ। 

ਉਨ੍ਹਾਂ ਨੇ ਦੱਸਿਆ ਕਿ ਹਮਲੇ ਵਿਚ ਇਕ ਹੋਰ ਪੁਲਸ ਅਧਿਕਾਰੀ ਜ਼ਖ਼ਮੀ ਹੋਇਆ ਹੈ ਤੇ ਨਾਗਰਿਕਾਂ ਨੂੰ ਕੋਈ ਸੱਟ ਨਹੀਂ ਲੱਗੀ। ਹਮਲਾਵਰ ਦੀ ਪਛਾਣ ਖਾਸਨ ਅਤੇ ਹੁਸੈਨ ਦੇ ਰੂਪ ਵਿਚ ਹੋਈ ਹੈ। ਇਹ ਦੋਵੇਂ ਭਰਾ 2012 ਵਿਚ ਚੇਚਨ ਆਏ ਸਨ ਤੇ ਇਕ ਬੇਕਰੀ ਵਿਚ ਕੰਮ ਕਰਦੇ ਸਨ। ਇਨ੍ਹਾਂ ਦੋਹਾਂ ਨੇ ਹਮਲਾ ਕਿਉਂ ਕੀਤਾ ਇਸ ਦੀ ਜਾਂਚ ਕੀਤੀ ਜਾ ਰਹੀ ਹੈ।

ਲੋਕਾਂ ਦਾ ਕਹਿਣਾ ਹੈ ਕਿ ਪੁਲਸ ਵਾਲਿਆਂ ਨੇ ਤੇਜ਼ੀ ਨਾਲ ਕਾਰਵਾਈ ਕਰਦਿਆਂ ਹਮਲਾਵਰਾਂ ਨੂੰ ਢੇਰ ਕਰ ਦਿੱਤਾ, ਨਹੀਂ ਤਾਂ ਕਈ ਲੋਕਾਂ ਦੀ ਜਾਨ ਖਤਰੇ ਵਿਚ ਪੈ ਸਕਦੀ ਸੀ। ਹਾਲਾਂਕਿ ਪੁਲਸ ਅਧਿਕਾਰੀਆਂ ਨੇ ਆਪਣੀ ਜਾਨ ਦੀ ਪਰਵਾਹ ਨਾ ਕਰਦਿਆਂ ਕਾਰਵਾਈ ਕੀਤੀ। 


author

Lalita Mam

Content Editor

Related News