ਰੂਸ ’ਚ ਨਵਲਨੀ ਦੀ ਰਿਹਾਈ ਦੀ ਮੰਗ ਕਰਨ ਵਾਲੇ 350 ਪ੍ਰਦਰਸ਼ਨਕਾਰੀਆਂ ਨੂੰ ਕੀਤਾ ਗਿਆ ਗ੍ਰਿਫਤਾਰ

Saturday, Jan 23, 2021 - 09:07 PM (IST)

ਰੂਸ ’ਚ ਨਵਲਨੀ ਦੀ ਰਿਹਾਈ ਦੀ ਮੰਗ ਕਰਨ ਵਾਲੇ 350 ਪ੍ਰਦਰਸ਼ਨਕਾਰੀਆਂ ਨੂੰ ਕੀਤਾ ਗਿਆ ਗ੍ਰਿਫਤਾਰ

ਮਾਸਕੋ-ਰੂਸੀ ਪੁਲਸ ਨੇ ਸ਼ਨੀਵਾਰ ਨੂੰ ਸਰਕਾਰ ਦੇ ਕੱਟੜ ਵਿਰੋਧੀ ਐਲੇਕਸੀ ਨਵਲਨੀ ਦੀ ਰਿਹਾਈ ਦੀ ਮੰਗ ਕਰਨ ਲਈ ਸੜਕਾਂ ’ਤੇ ਪ੍ਰਦਰਸ਼ਨ ਕਰਨ ਵਾਲੇ ਸੈਂਕੜੇ ਪ੍ਰਦਰਸ਼ਨਕਾਰੀਆਂ ਨੂੰ ਗ੍ਰਿਫਤਾਰ ਕਰ ਲਿਆ। 0 ਤੋਂ 50 ਡਿਗਰੀ ਸੈਲੀਅਸ ਹੇਠਾਂ ਤਾਪਮਾਨ ਹੋਣ ਦੇ ਬਾਵਜੂਦ ਲੋਕ ਪ੍ਰਦਰਸ਼ਨ ਕਰਨ ਸੜਕਾਂ ’ਤੇ ਉਤਰੇ। ਰਾਸ਼ਟਰਪਤੀ ਵਲਾਦੀਮਿਰ ਪੁਤਿਨ ਦੇ ਸਭ ਤੋਂ ਵੱਡੇ ਆਲੋਚਕ ਅਤੇ ਕੱਟੜ ਵਿਰੋਧੀ ਨਵਲਨੀ ਨੂੰ 17 ਜਨਵਰੀ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਜਦ ਉਹ ਜਰਮਨੀ ਤੋਂ ਮਾਸਕੋ ਪਰਤੇ ਸੀ।

ਇਹ ਵੀ ਪੜ੍ਹੋ -ਪਾਕਿ ’ਚ ਜੱਜਾਂ ਵਿਰੁੱਧ ‘ਅਪਮਾਨਜਨਕ’ ਟਿੱਪਣੀ ਕਰਨ ਨੂੰ ਲੈ ਕੇ ਇਕ ਨਿਊਜ਼ ਚੈਨਲ ਦਾ ਲਾਇਸੈਂਸ ਸਸਪੈਂਡ

ਜਰਮਨੀ ’ਚ ਪੰਜ ਮਹੀਨਿਆਂ ਤੋਂ ਉਨ੍ਹਾਂ ਦਾ ਇਲਾਜ ਚੱਲ ਰਿਹਾ ਸੀ। ਉਨ੍ਹਾਂ ਨੇ ਰੂਸ ਸਰਕਾਰ ’ਤੇ ਉਨ੍ਹਾਂ ਨੂੰ ਜ਼ਹਿਰ ਦੇਣ ਦਾ ਦੋਸ਼ ਲਾਇਆ ਹੈ। ਅਧਿਕਾਰੀਆਂ ਦਾ ਕਹਿਣਾ  ਹੈ ਕਿ ਜਰਮਨੀ ’ਚ ਉਨ੍ਹਾਂ ਦੀ ਰਿਹਾਇਸ਼ ਤੋਂ ਇਕ ਅਪਰਾਧਿਕ ਮਾਮਲਿਆਂ ’ਚ ਇਕ ਮੁਅੱਤਲ ਸਜ਼ਾ ਦੀਆਂ ਸ਼ਰਤਾਂ ਦਾ ਉਲੰਘਣ ਹੋਇਆ ਹੈ ਜਦਕਿ ਨਵਲਨੀ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਗ੍ਰਿਫਤਾਰੀ ਗੈਰ-ਕਾਨੂੰਨੀ ਹੈ।

ਇਹ ਵੀ ਪੜ੍ਹੋ -ਮਸ਼ਹੂਰ ਟਾਕ ਸ਼ੋਅ ਹੋਸਟ ਲੈਰੀ ਕਿੰਗ ਦਾ 87 ਸਾਲ ਦੀ ਉਮਰ ’ਚ ਦੇਹਾਂਤ

ਉਨ੍ਹਾਂ ਨੂੰ ਫਰਵਰੀ ਦੀ ਸ਼ੁਰੂਆਤ ’ਚ ਅਦਾਲਤ ’ਚ ਪੇਸ਼ ਹੋਣਾ ਹੈ ਕਿ ਜਦ ਉਨ੍ਹਾਂ ਦੀ ਸਜ਼ਾ ਨੂੰ ਲੈ ਕੇ ਫੈਸਲਾ ਹੋਵੇਗਾ। ਗਿ੍ਰਫਤਾਰੀ-ਨਿਗਰਾਨੀ ਸਮੂਹ ‘ਓਵੀਡੀ-ਇੰਫੋ’ ਮੁਤਾਬਰ ਸੁਦੂਰ ਪੂਰਬੀ ਅਤੇ ਸਾਈਬੇਰੀਆ ’ਚ ਵਿਰੋਧ ਪ੍ਰਦਰਸ਼ਨਾਂ ’ਚ ਸ਼ਾਮਲ 350 ਤੋਂ ਵਧੇਰੇ ਲੋਕਾਂ ਨੂੰ ਹਿਰਾਸਤ ’ਚ ਲਿਆ ਗਿਆ ਹੈ। ਮਾਸਕੋ, ਸੈਂਟ ਪੀਟਰਸਬਰਗ ਅਤੇ ਦੇਸ਼ ਦੇ ਹੋਰਾਂ ਹਿੱਸਿਆਂ ’ਚ ਦੁਪਹਿਰ ਬਾਅਦ ਵੱਡੇ ਪ੍ਰਦਰਸ਼ਨਾਂ ਦੀ ਉਮੀਦ ਹੈ।

ਇਹ ਵੀ ਪੜ੍ਹੋ -ਬਾਈਡੇਨ ਨੇ ਮੈਕਸੀਕੋ ਦੀ ਸਰਹੱਦ ’ਤੇ ਬਣਨ ਵਾਲੀ ਕੰਧ ਦੇ ਕੰਮ ’ਤੇ ਲਾਈ ਰੋਕ

ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰ ਕੇ ਦਿਓ ਜਵਾਬ।


author

Karan Kumar

Content Editor

Related News