ਰੂਸ 'ਚ ਵਾਪਰਿਆ ਸੜਕ ਹਾਦਸਾ, 9 ਹਲਾਕ

Saturday, Sep 14, 2019 - 03:18 PM (IST)

ਰੂਸ 'ਚ ਵਾਪਰਿਆ ਸੜਕ ਹਾਦਸਾ, 9 ਹਲਾਕ

ਯਾਰੋਸਲਵੀ— ਰੂਸ ਦੇ ਯਾਰੋਸਲਵੀ 'ਚ ਇਕ ਸੜਕੀ ਹਾਦਸੇ ਦੌਰਾਨ 9 ਲੋਕਾਂ ਦੀ ਮੌਤ ਹੋ ਗਈ ਤੇ ਹੋਰ 21 ਲੋਕ ਇਸ ਦੌਰਾਨ ਜ਼ਖਮੀ ਹੋ ਗਏ। ਹੈਲਥਕੇਅਰ ਦੇ ਸਥਾਨਕ ਵਿਭਾਗ ਦੇ ਬੁਲਾਰੇ ਨੇ ਦੱਸਿਆ ਕਿ ਇਹ ਹਾਦਸਾ ਇਕ ਬੱਸ ਤੇ ਟਰੱਕ ਦੇ ਵਿਚਾਲੇ ਹੋਇਆ ਹੈ।

ਬੁਲਾਰੇ ਨੇ ਕਿਹਾ ਕਿ ਤਾਜ਼ਾ ਮਿਲੀ ਜਾਣਕਾਰੀ ਮੁਤਾਬਕ ਬੱਸ ਹਾਦਸੇ 'ਚ 30 ਲੋਕ ਪ੍ਰਭਾਵਿਤ ਹੋਏ ਹਨ, ਜਿਨ੍ਹਾਂ 'ਚੋਂ 9 ਲੋਕਾਂ ਦੀ ਮੌਤ ਹੋ ਗਈ ਹੈ। ਜ਼ਖਮੀਆਂ 'ਚ ਇਕ ਬੱਚਾ ਵੀ ਸ਼ਾਮਲ ਹੈ। ਬੱਚੇ ਦੀ ਉਮਰ ਬਾਰੇ ਅਜੇ ਜਾਣਕਾਰੀ ਨਹੀਂ ਹੈ। ਬੁਲਾਰੇ ਨੇ ਦੱਸਿਆ ਕਿ ਘਟਨਾ ਵਾਲੀ ਥਾਂ 'ਤੇ 9 ਐਂਬੂਲੈਂਸ ਕਰਮਚਾਰੀ ਮੌਜੂਦ ਹਨ। ਅਜੇ ਹਾਦਸੇ ਦੇ ਕਾਰਨ ਦਾ ਪਤਾ ਨਹੀਂ ਲੱਗ ਸਕਿਆ ਹੈ।


author

Baljit Singh

Content Editor

Related News