ਮੱਧ ਅਫਰੀਕੀ ਗਣਰਾਜ ''ਚ ਰੂਸ ਦੇ 3 ਨਾਗਰਿਕਾਂ ਦਾ ਕਤਲ
Wednesday, Aug 01, 2018 - 01:42 AM (IST)

ਬੰਗੁਈ— ਮੱਧ ਅਫਰੀਕੀ ਗਣਰਾਜ 'ਚ ਤਿੰਨ ਰੂਸੀ ਨਾਗਰਿਕਾਂ ਦੀ ਹੱਤਿਆ ਕਰ ਦਿੱਤੀ ਗਈ ਹੈ। ਉਨ੍ਹਾਂ ਕੋਲੋਂ ਪ੍ਰੈੱਸ ਕਾਰਡ ਮਿਲੇ ਹਨ। ਸੁਰੱਖਿਆ ਤੇ ਧਾਰਮਿਕ ਸੂਤਰਾਂ ਨੇ ਇਹ ਜਾਣਕਾਰੀ ਦਿੱਤੀ। ਇਕ ਜਾਂਚਕਰਤਾ ਨੇ ਦੱਸਿਆ ਕਿ ਉਨ੍ਹਾਂ ਦੀ ਲਾਸ਼ ਸੀਬੁਤ ਸ਼ਹਿਰ ਤੋਂ 23 ਕਿਲੋਮੀਟਰ ਦੂਰ ਮਿਲੇ ਹਨ। ਉਨ੍ਹਾਂ ਦੱਸਿਆ ਕਿ ਅਣਪਛਾਤੇ ਵਿਅਕਤੀਆਂ ਨੇ ਸੜਕ 'ਤੇ ਰੋਕ ਲਗਾ ਕੇ ਉਨ੍ਹਾਂ ਦੀ ਹੱਤਿਆ ਕੀਤੀ ਹੈ। ਮੱਧ ਅਫਰੀਕੀ ਗਣਰਾਜ ਗਰੀਬ ਤੇ ਅਸਥਿਰ ਦੇਸ਼ ਹੈ ਜਿਥੇ ਜ਼ਿਆਦਾਤਰ ਇਲਾਕਾ ਮਿਲੀਸ਼ੀਆ ਸਮੂਹਾਂ ਦੇ ਕੰਟਰੋਲ 'ਚ ਹੈ।