ਟਰੰਪ ਦਾ ਨਵਾਂ ਵਿਵਾਦ, ਕਈ ਉੱਘੀਆਂ ਆਗੂ ਬੀਬੀਆਂ ਨਾਲ ਫ਼ੋਨ ''ਤੇ ਕੀਤੀ ਸੀ ਬਦਤਮੀਜ਼ੀ

06/30/2020 6:30:12 PM

ਮਾਸਕੋ (ਭਾਸ਼ਾ): ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਇਕ ਨਵੇਂ ਵਿਵਾਦ ਵਿਚ ਘਿਰ ਗਏ ਹਨ। ਇਕ ਰਿਪੋਰਟ ਮੁਤਾਬਕ ਟਰੰਪ ਵੱਲੋਂ ਜਰਮਨੀ ਦੀ ਚਾਂਸਲਰ ਐਂਜਲਾ ਮਰਕੇਲ, ਬ੍ਰਿਟੇਨ ਦੀ ਸਾਬਕਾ ਪ੍ਰਧਾਨ ਮੰਤਰੀ ਥੈਰੇਸਾ ਮੇਅ ਅਤੇ ਹੋਰ ਗਲੋਬਲ ਆਗੂਆਂ ਦੇ ਨਾਲ ਬਾਰ-ਬਾਰ ਫੋਨ 'ਤੇ ਅਤੇ ਗੱਲਬਾਤ ਦੇ ਦੌਰਾਨ 'ਧਮਕੀ ਅਤੇ 'ਗਲਤ' ਭਾਸ਼ਾ ਦੀ ਵਰਤੋਂ ਕੀਤੇ ਜਾਣ ਦੇ ਬਾਰੇ ਵਿਚ ਪਤਾ ਚੱਲਿਆ ਹੈ। ਸੀ.ਐੱਨ.ਐੱਨ. ਬ੍ਰਾਡਕਾਸਟਰ ਨੇ ਵਿਸ਼ਵਾਸਯੋਗ ਸੂਤਰਾਂ ਦੇ ਹਵਾਲੇ ਨਾਲ ਆਪਣੀ ਰਿਪੋਰਟ ਵਿਚ ਇਹ ਜਾਣਕਾਰੀ ਦਿੱਤੀ। 

ਰਿਪੋਰਟ ਮੁਤਾਬਕ ਟਰੰਪ ਮਰਕੇਲ ਦੇ ਨਾਲ ਫੋਨ 'ਤੇ ਗੱਲਬਾਤ ਵਿਚ ਉਹਨਾਂ ਦੇ ਨਾਲ ਕਾਫੀ ਇਤਰਾਜ਼ਯੋਗ ਤਰੀਕੇ ਨਾਲ ਪੇਸ਼ ਆਏ ਸਨ। ਰਿਪੋਰਟ ਵਿਚ ਇਹ ਵੀ ਕਿਹਾ ਗਿਆ ਕਿ ਅਮਰੀਕੀ ਰਾਸ਼ਟਰਪਤੀ ਨੇ ਜਰਮਨ ਚਾਂਸਲਰ ਨੂੰ 'ਮੂਰਖ' ਕਿਹਾ ਅਤੇ ਉਹਨਾਂ 'ਤੇ ਦੋਸ਼ ਲਗਾਇਆ ਸੀ ਕਿ ਉਹ ਰੂਸੀਆਂ ਦੀ ਜੇਬ ਵਿਚ ਹੈ।ਇਸੇ ਤਰ੍ਹਾਂ ਥੈਰੇਸਾ ਮੇਅ ਦੇ ਨਾਲ ਫੋਨ 'ਤੇ ਕੀਤੀ ਗੱਲਬਾਤ ਵਿਚ ਟਰੰਪ ਨੇ ਕਈ ਇਤਰਾਜ਼ਯੋਗ ਟਿੱਪਣੀਆਂ ਕੀਤੀਆਂ ਸਨ।ਅਮਰੀਕੀ ਰਾਸ਼ਟਰਪਤੀ ਨੇ ਮੇਅ ਦੇ ਬ੍ਰੈਗਜ਼ਿਟ ਦੇ ਪ੍ਰਤੀ ਦ੍ਰਿਸ਼ਟੀਕੋਣ, ਨਾਟੋ ਅਤੇ ਇਮੀਗ੍ਰੇਸ਼ਨ ਨਾਲ ਸਬੰਧਤ ਮੁੱਦਿਆਂ ਦਾ ਜ਼ਿਕਰ ਕਰਦਿਆਂ ਉਹਨਾਂ ਨੂੰ ਮੂਰਖ ਕਿਹਾ ਸੀ। ਰਿਪੋਰਟ ਦੇ ਮੁਤਾਬਕ ਟਰੰਪ ਨੇ ਫੋਨ 'ਤੇ ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਬ੍ਰਾਨ ਸਮੇਤ ਹੋਰ ਗਲੋਬਲ ਆਗੂਆਂ ਦਾ ਵੀ ਮਜ਼ਾਕ ਉਡਾਇਆ ਅਤੇ ਉਹਨਾਂ ਨੂੰ ਅਪਮਾਨਿਤ ਕੀਤਾ ਸੀ।


Vandana

Content Editor

Related News