13 ਸਾਲਾ ਕੁੜੀ 10 ਸਾਲ ਦੇ ਮੁੰਡੇ ਤੋਂ ਹੋਈ ਗਰਭਵਤੀ, ਡਾਕਟਰ ਵੀ ਹੈਰਾਨ

Friday, Jan 24, 2020 - 12:38 PM (IST)

13 ਸਾਲਾ ਕੁੜੀ 10 ਸਾਲ ਦੇ ਮੁੰਡੇ ਤੋਂ ਹੋਈ ਗਰਭਵਤੀ, ਡਾਕਟਰ ਵੀ ਹੈਰਾਨ

ਮਾਸਕੋ (ਬਿਊਰੋ): ਰੂਸ ਦਾ ਹੈਰਾਨ ਕਰ ਦੇਣ ਵਾਲਾ ਇਕ ਮਾਮਲਾ ਸਾਹਮਣੇ ਆਇਆ ਹੈ। ਇਸ ਮਾਮਲੇ ਨੇ ਸਥਾਨਕ ਸਮਾਜ ਦੇ ਲੋਕਾਂ ਨੂੰ ਸੋਚਣ 'ਤੇ ਮਜਬੂਰ ਕਰ ਦਿੱਤਾ ਹੈ। ਇੱਥੇ ਗਰਭਵਤੀ ਹੋਣ ਦੇ ਬਾਅਦ ਇਕ 13 ਸਾਲਾ ਕੁੜੀ ਦਾ ਕਹਿਣਾ ਹੈ ਕਿ ਗਰਭ ਵਿਚ ਪਲ ਰਹੇ ਉਸ ਦੇ ਬੱਚੇ ਦਾ ਪਿਤਾ ਉਸ ਦਾ 10 ਸਾਲ ਦਾ ਬੁਆਏਫਰੈਂਡ ਹੈ। ਕੁੜੀ ਨੇ ਦੱਸਿਆ ਹੈ ਕਿ ਉਹ ਕਰੀਬ ਇਕ ਸਾਲ ਪਹਿਲਾਂ ਉਸ ਮੁੰਡੇ ਨਾਲ ਮਿਲੀ ਸੀ ਅਤੇ ਦੋਹਾਂ ਨੂੰ ਪਹਿਲੀ ਨਜ਼ਰ ਵਿਚ ਹੀ ਪਿਆਰ ਹੋ ਗਿਆ ਸੀ।

ਡਰੀਆ ਅਤੇ ਇਵਾਨ ਦੋਵੇਂ ਰੂਸ ਦੇ Zheleznogorsk ਸ਼ਹਿਰ ਦੇ ਰਹਿਣ ਵਾਲੇ ਹਨ। ਇਕ ਟੀਵੀ ਸ਼ੋਅ ਵਿਚ ਦੋਹਾਂ ਬੱਚਿਆਂ ਨੇ ਹਿੱਸਾ ਲਿਆ ਅਤੇ ਆਪਣੇ ਰਿਲੇਸ਼ਨਸ਼ਿਪ ਨਾਲ ਜੁੜੇ ਹਰੇਕ ਸਵਾਲ ਦਾ ਜਵਾਬ ਦਿੱਤਾ। The Rossiya 1 ਚੈਨਲ ਦੇ ਸ਼ੋਅ ‘Father at 10!?’ ਵਿਚ ਦੋਹਾਂ ਦੀ ਕਹਾਣੀ ਦਿਖਾਈ ਗਈ ਹੈ। ਭਾਵੇਂਕਿ ਇਵਾਨ ਦੀ ਜਾਂਚ ਕਰਨ ਵਾਲੇ ਡਾਕਟਰ ਇਵਗਿਨੀ ਗ੍ਰੇਕੋਵ ਦਾ ਕਹਿਣਾ ਹੈ ਕਿ ਫਿਲਹਾਲ ਉਹ ਸਪਰਮ ਪੈਦਾ ਕਰਨ ਦੇ ਮਾਮਲੇ ਵਿਚ ਹਾਲੇ ਕਾਫੀ ਛੋਟਾ ਹੈ। ਉਹ ਬੱਚੇ ਦਾ ਪਿਤਾ ਨਹੀਂ ਹੋ ਸਕਦਾ ਪਰ ਕੁੜੀ ਇਸ ਗੱਲ ਤੋਂ ਇਨਕਾਰ ਕਰਦੀ ਹੈ ਕਿ ਉਸ ਦਾ ਕੋਈ ਹੋਰ ਪਾਰਟਨਰ ਸੀ। ਇਕ ਮਨੋਵਿਗਿਆਨੀ ਨੇ ਕੁੜੀ ਦੀ ਗੱਲ 'ਤੇ ਭਰੋਸਾ ਜ਼ਾਹਰ ਕੀਤਾ ਹੈ।  

PunjabKesari

'ਦੀ ਸਨ' ਦੇ ਮੁਤਾਬਕ ਮਾਤਾ-ਪਿਤਾ ਦੀ ਸਹਿਮਤੀ ਨਾਲ ਦੋਵੇਂ ਬੱਚੇ ਟੀਵੀ ਸ਼ੋਅ ਵਿਚ ਸ਼ਾਮਲ ਹੋਏ। ਮਾਤਾ-ਪਿਤਾ ਨੇ ਬੱਚਿਆਂ ਦੀ ਮੈਡੀਕਲ ਜਾਂਚ ਦੀ ਵੀ ਇਜਾਜ਼ਤ ਦਿੱਤੀ ਸੀ। ਦੋਹਾਂ ਬੱਚਿਆਂ ਵਿਚ ਸੰਬੰਧ ਨੂੰ ਲੈ ਸਥਾਨਕ ਸਮਾਜ ਵਿਚ ਗੰਭੀਰ ਬਹਿਸ ਛਿੜ ਚੁੱਕੀ ਹੈ। 8 ਹਫਤੇ ਦੀ ਗਰਭਵਤੀ ਡਰੀਯਾ ਅਤੇ ਉਸ ਦੀ ਮਾਂ ਬੱਚੇ ਨੂੰ ਰੱਖਣਾ ਚਾਹੁੰਦੀਆਂ ਹਨ। ਡਰੀਆ ਦੀ 35 ਸਾਲਾ ਮਾਂ ਏਲੇਨਾ ਨੇ ਕਿਹਾ ਕਿ ਉਹਨਾਂ ਦੀ ਬੇਟੀ ਨੇ ਖੁਦ ਰਿਸ਼ਤਾ ਸਵੀਕਾਰ ਕੀਤਾ ਸੀ। ਉੱਥੇ ਇਵਾਨ ਦੀ ਮਾਂ ਨੂੰ ਵੀ ਲੱਗਦਾ ਹੈ ਕਿ ਉਸ ਦਾ ਬੇਟਾ ਸੱਚ ਬੋਲ ਰਿਹਾ ਹੈਕਿ ਉਹੀ ਬੱਚੇ ਦਾ ਪਿਤਾ ਹੈ। 

ਇਵਾਨ ਦੀ ਮਾਂ ਨੇ ਕਿਹਾ ਕਿ ਮੈਂ ਸਮਝਦੀ ਹਾਂ ਕਿ ਉਸ ਨੂੰ ਖੁਦ ਇਸ ਗੱਲ ਦਾ ਅਹਿਸਾਸ ਨਹੀਂ ਹੋਵੇਗਾ ਅਸਲ ਵਿਚ ਕੀ ਹੋਇਆ ਹੈ। ਉਹ ਸਿਰਫ ਬੱਚਾ ਹੈ, ਭਾਵੇਂ ਉਹ ਖੁਦ ਨੂੰ ਵੱਡਾ ਸਮਝਦਾ ਹੈ। ਡਰੀਆ ਨੇ ਕਿਹਾ ਕਿ ਉਹ ਅਤੇ ਉਸ ਦਾ ਬੁਆਏਫਰੈਂਡ ਇਕ-ਦੂਜੇ ਦਾ ਪੂਰਾ ਖਿਆਲ ਰੱਖਦੇ ਹਨ। ਦੋਹਾਂ ਨੇ ਸੋਸ਼ਲ ਮੀਡੀਆ 'ਤੇ ਖੁਦ ਨੂੰ ਵਿਆਹੁਤਾ ਲਿਖਿਆ ਹੋਇਆ ਹੈ। ਭਾਵੇਂਕਿ ਇਸ ਮਗਰੋਂ ਦੋਹਾਂ ਨੂੰ ਸਮਾਜ ਵਿਚ ਲੋਕਾਂ ਦੇ ਗੁੱਸੇ ਦਾ ਸਾਹਮਣਾ ਕਰਨਾ ਪੈ ਰਿਹਾ ਹੈ।


author

Vandana

Content Editor

Related News