ਪਾਰਟਨਰ ਦੀ ਰੋਮਾਂਟਿਕ ਖੁਸ਼ਬੂ ਘੱਟ ਕਰ ਸਕਦੀ ਹੈ ਤੁਹਾਡਾ ਸਟ੍ਰੈੱਸ

Friday, Feb 14, 2020 - 07:39 PM (IST)

ਪਾਰਟਨਰ ਦੀ ਰੋਮਾਂਟਿਕ ਖੁਸ਼ਬੂ ਘੱਟ ਕਰ ਸਕਦੀ ਹੈ ਤੁਹਾਡਾ ਸਟ੍ਰੈੱਸ

ਟੋਰੰਟੋ (ਅਨਸ)–ਆਪਣੇ ਪਾਰਟਨਰ ਦੇ ਪਹਿਨੇ ਹੋਏ ਕੱਪੜਿਆਂ ਨੂੰ ਸੁੰਘਣ ਨਾਲ ਤੁਹਾਡੀ ਨੀਂਦ ’ਚ ਸੁਧਾਰ ਅਤੇ ਸਟ੍ਰੈੱਸ ਨੂੰ ਘੱਟ ਕਰਨ ’ਚ ਮਦਦ ਮਿਲ ਸਕਦੀ ਹੈ। ਹਾਲਾਂਕਿ ਪਾਰਟਨਰ ਦੇ ਕੱਪੜਿਆਂ ਨੂੰ ਸੁੰਘਣਾ ਅਜੀਬ ਲੱਗ ਸਕਦਾ ਹੈ ਪਰ ਇਹ ਵਰਤਾਓ ਹੈਰਾਨੀਜਨਕ ਰੂਪ ਨਾਲ ਨਾਰਮਲ ਹੈ।

ਇਕ ਅਧਿਐਨ ’ਚ ਖੋਜਕਾਰਾਂ ਨੇ ਮੁਕਾਬਲੇਬਾਜ਼ਾਂ ਤੋਂ ਪੁੱਛਿਆ ਕਿ ਕੀ ਉਹ ਕਦੀ ਇਕ-ਦੂਜੇ ਤੋਂ ਵੱਖ ਹੋਣ ਦੌਰਾਨ ਆਪਣੇ ਪਾਰਟਨਰ ਦੇ ਪਹਿਨੇ ਹੋਏ ਕੱਪੜਿਆਂ ਨਾਲ ਸੌਂਦੇ ਸਨ ਜਾਂ ਉਨ੍ਹਾਂ ਨੂੰ ਸੁੰਘਦੇ ਸਨ? 80 ਫੀਸਦੀ ਤੋਂ ਵੱਧ ਔਰਤਾਂ ਅਤੇ 50 ਫੀਸਦੀ ਮਰਦਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਜਾਣ ਬੁੱਝ ਕੇ ਦੂਰ ਗਏ ਸਾਥੀ ਦੇ ਕੱਪੜਿਆਂ ਨੂੰ ਸੁੰਘਿਆ ਸੀ। ਉਨ੍ਹਾਂ ’ਚੋਂ ਜ਼ਿਆਦਾਤਰ ਨੇ ਕਿਹਾ ਕਿ ਉਨ੍ਹਾਂ ਨੇ ਅਜਿਹਾ ਇਸ ਲਈ ਕੀਤਾ ਕਿਉਂਕਿ ਇਸ ਨਾਲ ਉਨ੍ਹਾਂ ਨੂੰ ਆਰਾਮ ਜਾਂ ਸੁਰੱਖਿਅਤ ਮਹਿਸੂਸ ਹੋਇਆ।

ਖੁਸ਼ਬੂ ਅਤੇ ਸਿਹਤ
ਬ੍ਰਿਟਿਸ਼ ਕੋਲੰਬੀਆ ਯੂਨੀਵਰਸਿਟੀ ਦੀ ਇਕ ਖੋਜ ’ਚ ਇਹ ਗੱਲ ਸਾਹਮਣੇ ਆਈ ਹੈ ਕਿ ਕਿਵੇਂ ਆਪਣੇ ਪਾਰਟਨਰ ਦੀ ਰੋਮਾਂਟਿਕ ਖੁਸ਼ਬੂ ਦੇ ਸੰਪਰਕ ਨਾਲ ਅਸੀਂ ਮਨੋਵਿਗਿਆਨੀ ਅਤੇ ਸਰੀਰਕ ਸਿਹਤ ਲਈ ਲਾਭ ਹੋ ਸਕਦੇ ਹਨ। ਵਿਸ਼ੇਸ਼ ਰੂਪ ਨਾਲ ਖੋਜ ’ਚ 2 ਪ੍ਰਯੋਗ ਹੋਏ। ਪਹਿਲੇ ਪਰੀਖਣ ’ਚ ਦੇਖਿਆ ਗਿਆ ਕਿ ਕੀ ਇਕ ਸਾਥੀ ਦੀ ਖੁਸ਼ਬੂ ਨਾਲ ਨੀਂਦ ’ਚ ਸੁਧਾਰ ਹੋਇਆ ਹੈ। ਦੂਜਾ ਅਧਿਐਨ ਜਿਸ ਨੇ ਇਹ ਜਾਂਚ ਕੀਤੀ ਕਿ ਕੀ ਇਸ ਨਾਲ ਤਣਾਅ ਘੱਟ ਹੋ ਸਕਦਾ ਹੈ? ਜਰਨਲ ਆਫ ਪ੍ਰਸਨੈਲਿਟੀ ਐਂਡ ਸੋਸ਼ਲ ਸਾਈਕੋਲਾਜੀ ’ਚ ਪ੍ਰਕਾਸ਼ਿਤ ਅਧਿਐਨ ’ਚ ਦੱਸਿਆ ਗਿਆ ਹੈ ਕਿ ਆਪਣੇ ਪਾਰਟਨਰ ਦੀਆਂ 4 ਰੋਮਾਂਟਿਕ ਖੁਸ਼ਬੂ ਤੁਹਾਢੇ ਦਿਨ ਭਰ ਦੇ ਤਣਾਅ ਨੂੰ ਘੱਟ ਕਰਨ ’ਚ ਮਦਦ ਕਰ ਸਕਦੀ ਹੈ।


author

Karan Kumar

Content Editor

Related News