ਰੋਮਾਨੀਆ ''ਚ ਸਮਲਿੰਗੀ ਵਿਆਹ ''ਤੇ ਪਾਬੰਦੀ ਲਈ ਲੋਕਮੱਤ
Sunday, Oct 07, 2018 - 03:22 AM (IST)

ਬੁਖਾਰੇਸਟ— ਰੋਮਾਨੀਆ 'ਚ ਸੰਵਿਧਾਨ 'ਚ ਸੋਧ 'ਤੇ 2 ਦਿਨ ਤਕ ਲੋਕਮੱਤ ਹੋਵੇਗਾ। ਇਸ ਪ੍ਰਸਤਾਵਿਤ ਸੋਧ 'ਚ ਸਮਲਿੰਗੀ ਵਿਆਹ ਨੂੰ ਕਾਨੂੰਨੀ ਰੂਪ ਦੇਣਾ ਔਖਾ ਹੋ ਜਾਵੇਗਾ। ਇਸ ਸਬੰਧ 'ਚ ਇਕ ਸੱਤਾਧਾਰੀ ਸਮੂਹ ਨੇ ਸ਼ਨੀਵਾਰ ਤੇ ਐਤਵਾਰ ਨੂੰ ਲੋਕਮੱਤ ਦੀ ਸ਼ੁਰੂਆਤ ਕੀਤੀ ਤੇ ਰੋਮਾਨੀਆ ਦੇ ਪ੍ਰਭਾਵਸ਼ਾਲੀ ਆਰਥੋਡਾਕਸ ਚਰਚ ਨੇ ਇਸ ਦਾ ਸਮਰਥਨ ਕੀਤਾ ਹੈ। ਪ੍ਰਸਤਾਵਿਤ ਸੋਧ ਨਾਲ ਰੋਮਾਨੀਆ ਦੇ ਸੰਵਿਧਾਨ 'ਚ ਪਰਿਵਾਰ ਦੀ ਪਰਿਭਾਸ਼ਾ ਨੂੰ ਮੁੜ ਸਮਝਾਵੇਗਾ। ਇਸ ਦੇ ਤਹਿਤ ਪਤੀ ਪਤਨੀ ਦੇ ਵਿਚਾਲੇ ਵਿਆਹ ਦੀ ਸ਼ਬਦਾਵਲੀ ਨੂੰ ਬਦਲ ਕੇ 'ਪੁਰਸ਼ ਤੇ ਔਰਤ' ਦੇ ਵਿਚਾਲੇ ਵਿਆਹ ਦੀ ਸ਼ਬਦਾਵਲੀ ਦਾ ਇਸਤੇਮਾਲ ਕੀਤਾ ਜਾਵੇਗਾ।
ਰੋਮਾਨੀਆ ਦੇ ਕਾਨੂੰਨ ਦੇ ਤਹਿਤ ਪਹਿਲਾਂ ਤੋਂ ਹੀ ਸਮਲਿੰਗੀ ਵਿਆਹ 'ਤੇ ਪਾਬੰਦੀ ਹੈ। ਇਸ ਪ੍ਰਸਤਾਵ ਦਾ ਵਿਰੋਧ ਕਰਨ ਵਾਲਿਆਂ ਦਾ ਕਹਿਣਾ ਹੈ ਕਿ ਸੰਵਿਧਾਨ 'ਚ ਸ਼ਬਦਾਵਲੀ 'ਚ ਸੋਧ ਦਾ ਟੀਚਾ ਐਲ.ਜੀ.ਬੀ.ਟੀ. ਲੋਕਾਂ ਨੂੰ ਡਬਲ ਦਰਜੇ ਦੇ ਨਾਗਰਿਕ ਹੋਣ ਦਾ ਅਹਿਸਾਸ ਕਰਵਾਉਣਾ ਤੇ ਸਿੰਗਲ ਗਾਰਡੀਅਨ ਜਾਂ ਅਣ-ਵਿਆਹੇ ਜੋੜੇ ਨੂੰ ਅਧਿਕਾਰਾਂ ਤੋਂ ਵਾਂਝਾ ਕਰਨਾ ਹੈ। ਲੋਕਮੱਤ ਲਈ ਰਜਿਸਟਰਡ ਵੋਟਰਾਂ ਦੇ 30 ਫੀਸਦੀ ਵੋਟ ਹੋਣੇ ਲਾਜ਼ਮੀ ਹਨ। ਪ੍ਰਸਤਾਵਿਤ ਬਦਲਾਅ ਨਾਲ ਕਾਨੂੰਨ ਦੇ ਜ਼ਰੀਏ ਸਮਲਿੰਗੀ ਵਿਆਹ ਨੂੰ ਕਾਨੂੰਨੀ ਬਣਾਉਣ 'ਤੇ ਰੋਕ ਲਗੇਗੀ।