ਬਗਦਾਦ ਦੇ ਗ੍ਰੀਨ ਜ਼ੋਨ ’ਚ ਅਮਰੀਕੀ ਦੂਤਘਰ ਕੋਲ ਫਿਰ ਡਿੱਗੇ ਰਾਕੇਟ
Thursday, Jul 08, 2021 - 11:56 PM (IST)
ਬਗਦਾਦ - ਈਰਾਕ ਦੀ ਰਾਜਧਾਨੀ ਬਗਦਾਦ ਦੇ ਭਾਰੀ ਸੁਰੱਖਿਆ ਵਾਲੇ ਗ੍ਰੀਨ ਜ਼ੋਨ ਵਿਚ ਅਮਰੀਕੀ ਦੂਤਘਰ ਕੋਲ ਵੀਰਵਾਰ ਸਵੇਰੇ ਫਿਰ ਕਈ ਰਾਕੇਟ ਆ ਕੇ ਡਿੱਗੇ ਜਿਸ ਨਾਲ ਕੁਝ ਨੁਕਸਾਨ ਹੋਣ ਦੀ ਖਬਰ ਹੈ।
ਇਹ ਵੀ ਪੜ੍ਹੋ- ਮਾਂ ਦੀ ਹੱਤਿਆ ਕਰ ਕੇ ਦਿਲ ਪਕਾ ਕੇ ਖਾਧਾ, ਦੋਸ਼ੀ ਨੂੰ ਮੌਤ ਦੀ ਸਜ਼ਾ
ਈਰਾਕੀ ਸੁਰੱਖਿਆ ਫੋਰਸਾਂ ਨੇ ਦੱਸਿਆ ਕਿ 2 ਕਤਯੂਸ਼ਾ ਰਾਕੇਟ ਰਾਸ਼ਟਰੀ ਸੁਰੱਖਿਆ ਭਵਨ ਕੋਲ ਅਤੇ ਗ੍ਰੀਨ ਜ਼ੋਨ ਦੇ ਅੰਦਰ ਖੁੱਲ੍ਹੇ ਵਿਹੜੇ ਵਿਚ ਡਿੱਗੇ। ਤੀਸਰਾ ਰਾਕੇਟ ਨੇੜੇ ਦੇ ਰਿਹਾਇਸ਼ੀ ਇਲਾਕੇ ਵਿਚ ਡਿੱਗਿਆ ਜਿਸ ਨਾਲ ਇਕ ਨਾਗਰਿਕ ਦਾ ਵਾਹਨ ਨੁਕਸਾਨਿਆ ਗਿਆ। ਵੀਰਵਾਰ ਨੂੰ ਤੜਕੇ ਹੋਏ ਇਸ ਹਮਲੇ ਤੋਂ ਪਹਿਲਾਂ ਪੱਛਮੀ ਈਰਾਕ ਅਤੇ ਸੀਰੀਆ ਵਿਚ ਸਰਹੱਦ ਨੇੜੇ ਅਮਰੀਕੀ ਫੌਜੀਆਂ ਦੇ ਅੱਡਿਆਂ ’ਤੇ 2 ਵੱਖ-ਵੱਖ ਰਾਕੇਟ ਹਮਲੇ ਹੋਏ ਸਨ ਜਿਥੇ ਅਮਰੀਕੀ ਗਠਜੋੜ ਫੋਰਸ ਤਾਇਨਾਤ ਹੈ। ਪੈਂਟਾਗਨ ਨੇ ਬੁੱਧਵਾਰ ਨੂੰ ਰਾਕੇਟ ਹਮਲੇ ਵਿਚ 2 ਅਮਰੀਕੀ ਫੌਜੀਆਂ ਦੇ ਜ਼ਖਮੀ ਹੋਣ ਦੀ ਪੁਸ਼ਟੀ ਕੀਤੀ ਹੈ।
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰਕੇ ਦਿਓ ਜਵਾਬ।