ਫ੍ਰੈਂਚ ਗੁਏਨਾ ''ਚ ਵੇਗਾ ਰਾਕੇਟ ਦਾ ਪ੍ਰੀਖਣ ਨਾਕਾਮ

Thursday, Jul 11, 2019 - 02:37 PM (IST)

ਫ੍ਰੈਂਚ ਗੁਏਨਾ ''ਚ ਵੇਗਾ ਰਾਕੇਟ ਦਾ ਪ੍ਰੀਖਣ ਨਾਕਾਮ

ਕੌਰੋ (ਫਰਾਂਸ) (ਏ.ਐਫ.ਪੀ.)- ਫ੍ਰੈਂਚ ਗੁਏਨਾ 'ਚ ਬੁੱਧਵਾਰ ਦੀ ਭਾਰਤ ਨੂੰ ਇਕ ਰਾਕੇਟ ਰਾਹੀਂ ਸੰਯੁਕਤ ਅਰਬ ਅਮੀਰਾਤ (ਯੂ.ਏ.ਈ.) ਦੇ ਇਕ ਉਪਗ੍ਰਹਿ ਦਾ ਪ੍ਰੀਖਣ ਫੇਲ ਹੋ ਗਿਆ। ਪ੍ਰੀਖਣ ਕਰਨ ਵਾਲੀ ਕੰਪਨੀ ਏਰੀਆਨੇਸਪੇਸ ਨੇ ਇਹ ਜਾਣਕਾਰੀ ਦਿੱਤੀ। ਕੌਰੋ ਵਿਚ ਮੁਹਿੰਮ ਦੀ ਡਾਇਰੈਕਟਰ ਲੂਸ ਫੈਬ੍ਰੇਗੁਏਟਸ ਨੇ ਦੱਸਿਆ ਕਿ ਪ੍ਰੀਖਣ ਤਕਰੀਬਨ ਦੋ ਮਿੰਟ ਬਾਅਦ ਹੀ ਵੱਡੀ ਗੜਬੜੀ ਹੋਈ, ਜਿਸ ਕਾਰਨ ਮੁਹਿੰਮ ਅਸਫਲ ਹੋ ਗਿਆ। ਕੈਰੋ ਦੱਖਣੀ ਅਮਰੀਕਾ ਵਿਚ ਫਰਾਂਸਿਸੀ ਖੇਤਰ ਦੇ ਉੱਤਰੀ ਤਟ 'ਤੇ ਸਥਿਤ ਹੈ।

ਏਰੀਆਨੇਸਪੇਸ ਦੇ ਹਲਕੇ ਭਾਰ ਵਾਲੇ ਲਾਂਚਰ ਰਾਕੇਟ ਵੇਗਾ ਦੇ 14 ਸਫਲ ਪ੍ਰੀਖਣ ਤੋਂ ਬਾਅਦ ਇਹ ਉਸ ਦੀ ਪਹਿਲੀ ਨਾਕਾਮਯਾਬੀ ਹੈ। 2012 ਵਿਚ ਗੁਏਨਾ ਪੁਲਾੜ ਕੇਂਦਰ ਵਿਚ ਇਸ ਦੀ ਮੁਹਿੰਮ ਦੀ ਸ਼ੁਰੂਆਤ ਹੋਈ ਸੀ। ਫੈਬ੍ਰੇਗੁਏਟਸ ਨੇ ਕਿਹਾ ਕਿ ਉਨ੍ਹਾਂ ਦੀ ਮੁਹਿੰਮ ਨੂੰ ਹੋਏ ਨੁਕਸਾਨ ਲਈ ਏਰੀਆਨੇਸਪੇਸ ਵਲੋਂ ਮੈਂ ਵੀ ਆਪਣੇ ਉਪਭੋਗਤਾਵਾਂ ਪ੍ਰਤੀ ਖੇਦ ਜਤਾਉਣਾ ਚਾਹੁੰਦੀ ਹਾਂ। ਫਿਲਹਾਲ 10 ਵਾਰ ਅਸਫਲ ਰਹਿਣ ਦੇ ਕਾਰਨ ਦਾ ਤੁਰੰਤ ਪਤਾ ਨਹੀਂ ਲੱਗ ਸਕਿਆ ਹੈ। ਇਸ ਤੋਂ ਪਹਿਲਾਂ ਸਪੇਸਪੋਰਟ 'ਤੇ ਤੇਜ਼ ਹਵਾਵਾਂ ਦੇ ਚੱਲਦੇ ਦੋ ਵਾਰ ਪ੍ਰੀਖਣ ਨੂੰ ਟਾਲਿਆ ਗਿਆ ਹੈ। ਵੇਗਾ ਰਾਹੀਂ ਸੰਯੁਕਤ ਅਰਬ ਅਮੀਰਾਤ ਦੇ ਫਾਲਕਨਆਈ1 ਉਪਗ੍ਰਹਿ ਨੂੰ ਪ੍ਰਿਥਵੀ ਦੀ ਹੱਦ ਵਿਚ ਪ੍ਰੀਖਣ ਕੀਤਾ ਜਾਣਾ ਸੀ।


author

Sunny Mehra

Content Editor

Related News