ਰਾਕੇਟ ਨਾਲ ਬਗਦਾਗ ਹਵਾਈ ਅੱਡੇ ''ਤੇ ਹਮਲਾ, ਦੋ ਜਹਾਜ਼ਾਂ ਨੂੰ ਪਹੁੰਚਿਆ ਨੁਕਸਾਨ : ਇਰਾਕੀ ਫੌਜ
Saturday, Jan 29, 2022 - 01:57 AM (IST)
ਬਗਦਾਦ-ਬਗਦਾਦ ਦੇ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਛੇ ਰਾਕੇਟ ਦਾਗੇ ਗਏ ਜਿਸ 'ਚ ਦੋ ਵਪਾਰਕ ਜਹਾਜ਼ਾਂ ਨੂੰ ਨੁਕਸਾਨ ਪਹੁੰਚਿਆ ਹੈ ਪਰ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਹੈ। ਇਹ ਜਾਣਕਾਰੀ ਇਰਾਕ ਦੀ ਫੌਜ ਨੇ ਬਿਆਨ ਜਾਰੀ ਕਰ ਦਿੱਤੀ। ਬਿਆਨ 'ਚ ਦੱਸਿਆ ਗਿਆ ਹੈ ਕਿ ਸਵੇਰੇ ਦਾਗੇ ਗਏ ਰਾਕੇਟ ਇਰਾਕੀ ਏਅਰਵੇਜ਼ ਦੇ ਵੇਟਿੰਗ ਖੇਤਰ 'ਚ ਖੜ੍ਹੇ ਜਹਾਜ਼ਾਂ 'ਤੇ ਡਿੱਗੇ।
ਇਹ ਵੀ ਪੜ੍ਹੋ : ਪੋਪ ਨੇ ਕੋਰੋਨਾ ਟੀਕਾਕਰਨ ਬਾਰੇ ਫਰਜ਼ੀ ਸੂਚਨਾ ਦੀ ਕੀਤੀ ਨਿੰਦਾ, ਸੱਚਾਈ ਦੱਸਣ ਦੀ ਕੀਤੀ ਅਪੀਲ
ਫੌਜ ਨੇ ਦੱਸਿਆ ਕਿ ਅਬੂ ਗਰੀਬ ਇਲਾਕੇ 'ਚ ਮਿਜ਼ਾਈਲ ਦਾ ਲਾਂਚ ਪੈਡ ਹੋਣ ਦੇ ਬਾਰੇ 'ਚ ਪਤਾ ਚੱਲਿਆ ਹੈ। ਹਵਾਈ ਅੱਡੇ 'ਤੇ ਇਰਾਕ ਦੀ ਫੌਜ ਦਾ ਟਿਕਾਣਾ ਹੈ ਜਿਥੋਂ ਅਮਰੀਕਾ ਅਤੇ ਹੋਰ ਸਹਿਯੋਗੀ ਦੇਸ਼ਾਂ ਦੀ ਮੇਜ਼ਬਾਨੀ ਕੀਤੀ ਜਾਂਦੀ ਹੈ। ਦੋ ਸੁਰੱਖਿਆ ਅਧਿਕਾਰੀਆਂ ਨੇ ਨਾਂ ਗੁਪਤ ਰੱਖਣ ਦੀ ਸ਼ਰਤ 'ਤੇ ਦੱਸਿਆ ਕਿ ਰਾਕੇਟ ਹਵਾਈ ਅੱਡੇ ਦੇ ਨਾਗਰਿਕ ਅਤੇ ਫੌਜੀ ਇਲਾਕਿਆਂ ਵਿਚਕਾਰ ਡਿੱਗੇ।
ਇਹ ਵੀ ਪੜ੍ਹੋ : ਗ੍ਰੇਟ ਬੈਰੀਅਰ ਰੀਫ ਦੀ ਸੁਰੱਖਿਆ ਲਈ 70.4 ਕਰੋੜ ਡਾਲਰ ਹੋਰ ਖ਼ਰਚ ਕਰੇਗਾ ਆਸਟ੍ਰੇਲੀਆ
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।