ਚੀਨ ''ਚ ਕੋਰੋਨਾ ਵਾਇਰਸ ਦਾ ਕਹਿਰ, ਹੁਣ ਰੋਬੋਟਸ ਵੀ ਕਰ ਰਹੇ ਹਨ ਦਵਾਈਆਂ ਪਹੁੰਚਾਉਣ ''ਚ ਮਦਦ

Thursday, Feb 06, 2020 - 12:37 AM (IST)

ਚੀਨ ''ਚ ਕੋਰੋਨਾ ਵਾਇਰਸ ਦਾ ਕਹਿਰ, ਹੁਣ ਰੋਬੋਟਸ ਵੀ ਕਰ ਰਹੇ ਹਨ ਦਵਾਈਆਂ ਪਹੁੰਚਾਉਣ ''ਚ ਮਦਦ

ਗੈਜੇਟ ਡੈਸਕ—ਚੀਨ 'ਚ ਕੋਰੋਨਾ ਵਾਇਰਸ ਫੈਲਣ ਤੋਂ ਬਾਅਦ ਹਾਲਾਤ ਤੇਜ਼ੀ ਨਾਲ ਖਰਾਬ ਹੋ ਰਹੇ ਹਨ ਅਤੇ ਮਟੀਰਿਅਲ ਸਪਲਾਈ ਚੇਨ ਮਜ਼ਬੂਤ ਕਰਨਾ ਵੀ ਜ਼ਰੂਰੀ ਹੋ ਗਿਆ ਹੈ। ਹਾਲਾਤ 'ਤੇ ਕਾਬੂ ਪਾਉਣ ਲਈ ਸਰਕਾਰ ਵੱਲੋਂ ਕੋਸ਼ਿਸ਼ ਕੀਤੀ ਜਾ ਰਹੀ ਹੈ ਅਤੇ ਰੋਬੋਟਸ ਵੀ ਮਦਦ ਲਈ ਅਗੇ ਆਏ ਹਨ। ਚੀਨ ਦੇ ਕਈ ਇਲਾਕਿਆਂ 'ਚ ਰੋਬੋਟਸ ਵੀ ਮਦਦ ਨਾਲ ਸਪਲਾਈ ਅਤੇ ਪ੍ਰੋਡਕਟਸ ਪਹੁੰਚਾਏ ਗਏ ਹਨ।

ਜਿੰਗਡਾਂਗ ਲਾਜਿਸਟਿਕ ਵੱਲੋਂ ਆਫਿਸ਼ਲ WeChat ਸਟੇਟਮੈਂਟ 'ਚ ਕਿਹਾ ਗਿਆ ਹੈ ਕਿ ਤਕਨਾਲੋਜੀ ਕੰਪਨੀ ਦੇ ਡਿਸਟਰੀਬਿਊਸ਼ਨ 'ਚ ਜ਼ਰੂਰੀ ਰੋਲ ਨਿਭਾ ਰਹੀ ਹੈ। ਡਰੋਨ ਤੋਂ ਲੈ ਕੇ ਰੋਬੋਟਸ ਤਕ ਗ੍ਰਾਊਂਡ ਜ਼ੀਰੋ 'ਤੇ ਕੰਮ ਕਰ ਰਹੀ ਹੈ। ਜਿੰਗਡਾਂਗ ਲਾਜਿਸਟਿਕ ਵੱਲੋਂ ਇਸ ਵੇਲੇ 70 ਤੋਂ ਜ਼ਿਆਦਾ ਇੰਟੈਲੀਜੈਂਟ ਵੇਅਰਹਾਊਸ ਚੀਨ ਭਰ 'ਚ ਇਸਤੇਮਾਲ ਕੀਤੇ ਜਾ ਰਹੇ ਹਨ ਅਤੇ ਇਨ੍ਹਾਂ 'ਚ Earth Wolf, Sirius ਤੇ AGV  ਵਰਗੇ ਰੋਬੋਟਸ ਵੀ ਸ਼ਾਮਲ ਹਨ।

ਵਾਇਰਸ ਨੂੰ ਰੋਕਣ ਦੀ ਕੋਸ਼ਿਸ਼
ਇਹ ਰੋਬੋਟਸ ਵੱਡੀ ਡਿਮਾਂਡ ਲਈ ਲਗਾਤਾਰ ਕੰਮ ਕਰ ਰਹੇ ਹਨ ਅਤੇ ਜ਼ਰੂਰਤਾਂ ਪੂਰੀਆਂ ਕਰ ਰਹੇ ਹਨ। ਜੇਡੀ ਲਾਜਿਸਟਿਕ ਚੀਨ 'ਚ 8 ਵੱਡੇ ਸਰਕਲਸ 'ਚ ਕੰਮ ਕਰ ਰਿਹਾ ਹੈ। ਇੰਟੈਲੀਜੈਂਟ ਲਾਜਿਸਟਿਕ ਸਰਵਿਸੇਜ ਵੱਲੋਂ ਬਿਹਤਰੀਨ ਕੰਮ ਕੋਰੋਨਾ ਵਾਇਰਸ ਨੂੰ ਰੋਕਣ ਲਈ ਕੀਤਾ ਜਾ ਰਿਹਾ ਹੈ। ਰੋਬੋਟਸ ਦੀ ਮਦਦ ਨਾਲ ਲਾਜਿਸਟਿਕ ਹੁਣ ਤਕ ਕਈ ਇਲਾਕਿਆਂ 'ਚ ਦਵਾਈਆਂ ਅਤੇ ਪ੍ਰੋਡਕਟਸ ਪਹੁੰਚਾ ਚੁੱਕਿਆ ਹੈ ਅਤੇ ਇਸ ਤਰ੍ਹਾਂ ਕੰਪਨੀ ਨੇ ਕਈ ਇਲਾਕਿਆਂ 'ਚ ਇਨਫੈਕਸ਼ਨ ਦੇ ਖੇਤਰ ਨੂੰ ਬੇਹੱਦ ਘੱਟ ਕਰ ਦਿੱਤਾ ਹੈ।

ਸਪੈਸ਼ਲ ਡਰੋਨ ਦਾ ਵੀ ਇਸਤੇਮਾਲ
ਰੋਬੋਟਸ ਦੀ ਮਦਦ ਨਾਲ ਦਵਾਈਆਂ ਦੀ ਡਿਸਟਰੀਬਿਊਸ਼ਨ ਦਾ ਕੰਮ ਤੇਜ਼ੀ ਨਾਲ ਕਰਦੇ ਹੋਏ ਨਾ ਸਿਰਫ ਇਨਫੈਕਸ਼ਨ ਦਾ ਖਤਰਾ ਘੱਟ ਕੀਤਾ ਜਾ ਰਿਹਾ ਹੈ ਬਲਕਿ ਫਿਊਚਰ ਤਕਨਾਲੋਜੀ ਨੂੰ ਮੈਡੀਕਲ ਸਪੇਸ ਦੀ ਜਗ੍ਹਾ ਮਿਲੀ ਹੈ। ਇਸ ਤੋਂ ਇਲਾਵਾ ਮਟੀਰਿਅਲ ਡਿਲੀਵਰ ਕਰਨ ਲਈ ਪਹਿਲਾਂ ਹੀ ਕੰਪਨੀ ਵੱਲੋਂ ਡਰੋਨ ਦਾ ਇਸਤੇਮਾਲ ਕੀਤਾ ਜਾ ਰਿਹਾ ਹੈ। ਚੀਨ 'ਚ ਵਾਇਰਸ ਫੈਲਣ ਦਾ ਅਸਰ ਇਲੈਕਟ੍ਰਾਨਿਕ ਕੰਪਨੀਆਂ 'ਤੇ ਵੀ ਪਿਆ ਹੈ। ਐਪਲ ਅਤੇ ਸੈਮਸੰਗ ਤੋਂ ਇਲਾਵਾ ਸ਼ਾਓਮੀ ਨੇ ਵੀ ਆਪਣੇ ਆਫਲਾਈਨ ਸਟੋਰ ਚੀਨ ਭਰ 'ਚ ਬੰਦ ਕਰ ਦਿੱਤੇ ਹਨ।


author

Karan Kumar

Content Editor

Related News