ਸਾਬਕਾ ਰਾਸ਼ਟਰਪਤੀ ਮੁਗਾਬੇ ਦੀ ਮ੍ਰਿਤਕ ਦੇਹ ਨੂੰ ਜ਼ਿੰਬਾਬਵੇ ਲੈ ਜਾਇਆ ਗਿਆ
Wednesday, Sep 11, 2019 - 03:19 PM (IST)
ਸਿੰਗਾਪੁਰ— ਜ਼ਿੰਬਾਬਵੇ ਦੇ ਸਾਬਕਾ ਰਾਸ਼ਟਰਪਤੀ ਰਾਬਰਟ ਮੁਗਾਬੇ ਦੀ ਮ੍ਰਿਤਕ ਦੇਹ ਨੂੰ ਬੁੱਧਵਾਰ ਨੂੰ ਸਿੰਗਾਪੁਰ ਤੋਂ ਜ਼ਿੰਬਾਬਵੇ ਲੈ ਜਾਇਆ ਗਿਆ। ਪਿਛਲੇ ਹਫਤੇ ਉਨ੍ਹਾਂ ਦਾ ਦਿਹਾਂਤ ਹੋ ਗਿਆ ਸੀ। ਮੁਗਾਬੇ ਦਾ ਸ਼ੁੱਕਰਵਾਰ ਨੂੰ 95 ਸਾਲ ਦੀ ਉਮਰ 'ਚ ਦਿਹਾਂਤ ਹੋ ਗਿਆ ਸੀ। ਮੁਗਾਬੇ ਇਕ ਦਿੱਗਜ ਨੇਤਾ ਸਨ ਜੋ ਬ੍ਰਿਟੇਨ ਤੋਂ ਜ਼ਿੰਬਾਬਵੇ ਨੂੰ ਆਜ਼ਾਦੀ ਮਿਲਣ ਮਗਰੋਂ ਸੱਤਾ 'ਚ ਆਏ ਸਨ ਅਤੇ 37 ਸਾਲ ਤਕ ਸ਼ਾਸਨ ਕਰਦੇ ਰਹੇ ਜਦ ਤਕ ਕਿ 2017 'ਚ ਉਨ੍ਹਾਂ ਨੂੰ ਸੱਤਾ 'ਚੋਂ ਬੇਦਖਲ ਨਹੀਂ ਕਰ ਦਿੱਤਾ ਗਿਆ।
ਨਵੰਬਰ 2017 'ਚ ਫੌਜ ਵਲੋਂ ਉਨ੍ਹਾਂ ਨੂੰ ਸੱਤਾ 'ਚੋਂ ਬੇਦਖਲ ਕੀਤੇ ਜਾਣ ਦੇ ਬਾਅਦ ਉਨ੍ਹਾਂ ਦੀ ਸਿਹਤ ਵਿਗੜ ਗਈ ਸੀ। ਸਿੰਗਾਪੁਰ ਦੇ ਇਕ ਹਸਪਤਾਲ 'ਚ ਕਈ ਮਹੀਨਿਆਂ ਤਕ ਇਲਾਜ ਚੱਲਣ ਦੇ ਬਾਅਦ ਉਨ੍ਹਾਂ ਦਾ ਦਿਹਾਂਤ ਹੋ ਗਿਆ। ਉਪ ਰਾਸ਼ਟਰਪਤੀ ਕੇਮਬੋ ਮੋਹਾਦੀ ਸਮੇਤ ਇਕ ਵਫਦ ਮ੍ਰਿਤਕ ਦੇਹ ਲੈ ਜਾਣ ਲਈ ਇਕ ਚਾਰਟਡ ਜਹਾਜ਼ ਰਾਹੀਂ ਸਿੰਗਾਪੁਰ ਪੁੱਜਾ ਸੀ।
Related News
36 ਦਿਨਾਂ ਬਾਅਦ ਇਟਲੀ ਤੋਂ ਪਿੰਡ ਪਰਤੀ ਨੌਜਵਾਨ ਦੀ ਮ੍ਰਿਤਕ ਦੇਹ, ਧਾਹਾਂ ਮਾਰ ਰੋਂਦਿਆਂ ਪਰਿਵਾਰ ਨੇ ਦਿੱਤੀ ਅੰਤਿਮ ਵਿਦਾਈ
