ਰਾਬਰਟ ਮੁਗਾਬੇ ਨੇ ਰਾਸ਼ਟਰਪਤੀ ਅਹੁਦੇ ਤੋਂ ਦਿੱਤਾ ਅਸਤੀਫਾ : ਸਪੀਕਰ

Wednesday, Nov 22, 2017 - 02:01 AM (IST)

ਰਾਬਰਟ ਮੁਗਾਬੇ ਨੇ ਰਾਸ਼ਟਰਪਤੀ ਅਹੁਦੇ ਤੋਂ ਦਿੱਤਾ ਅਸਤੀਫਾ : ਸਪੀਕਰ

ਹਰਾਰੇ—ਜਿੰਬਾਬਵੇ ਦੀ ਸੰਸਦ ਦੇ ਸਪੀਕਰ ਜੈਕਬ ਮੁਦੇਂਡਾ ਨੇ ਸੋਮਵਾਰ ਨੂੰ ਕਿਹਾ ਕਿ ਰਾਬਰਟ ਮੁਗਾਬੇ ਨੇ ਰਾਸ਼ਟਰਪਤੀ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਇਸ ਦੇ ਨਾਲ ਹੀ ਮੁਗਾਬੇ ਦੀ 37 ਸਾਲ ਤੋਂ ਚੱਲੀ ਆ ਰਹੀ ਸੱਤਾ ਦਾ ਤਖਤਾਪਲਟ ਹੋ ਗਿਆ ਹੈ। ਕੁਝ ਦਿਨਾਂ ਪਹਿਲੇ ਫੌਜ ਜਿੰਬਾਬਵੇ ਦੀ ਸੱਤਾ 'ਤੇ ਕਾਬਿਜ ਹੋ ਗਈ ਸੀ ਅਤੇ ਇਸ ਤੋਂ ਬਾਅਦ ਮੁਗਾਬੇ ਦੇ ਹੱਥ ਸ਼ਕਤੀਆਂ ਖੋ ਲਈਆਂ ਗਈਆਂ ਸਨ।
ਸਪੀਕਰ ਮੁੰਦੇਡਾ ਨੇ ਮੁਗਾਬੇ ਦਾ ਤਿਆਗ ਪੱਤਰ ਪੜਿਆ ਜਿਸ 'ਚ ਲਿਖਿਆ ਹੋਇਆ ਸੀ ਕਿ ਮੈਂ ਰਾਬਰਟ ਗੈਬ੍ਰਿਏਲ ਮੁਗਾਬੇ ਜਿੰਬਾਬਵੇ ਦੇ ਸੰਵਿਧਾਨ ਦੀ ਧਾਰਾ 96 ਦੇ ਤਹਿਤ ਰਸਮੀ ਤੌਰ 'ਤੇ ਆਪਣਾ ਅਸਤੀਫਾ ਦਿੰਦਾ ਹਾਂ ਜੋ ਤੁਰੰਤ ਪ੍ਰਭਾਵੀ ਹੈ। ਅਸਤੀਫੇ ਦੀ ਇਹ ਵੱਡੀ ਖਬਰ ਸੰਸਦ ਦੇ ਖਾਸ ਸੰਯੁਕਤ ਸੈਸ਼ਨ ਦੇ ਸਾਹਮਣੇ ਦਿੱਤੀ ਗਈ।
ਮੁਗਾਬੇ 'ਤੇ ਮਹਾਬਿਯੋਗ ਦੇ ਪ੍ਰਸਤਾਵ 'ਤੇ ਚਰਚਾ ਕਰਨ ਲਈ ਖਾਸ ਸੈਸ਼ਨ ਬੁਲਾਇਆ ਗਿਆ ਸੀ। ਮੁਗਾਬੇ 1980 ਤੋਂ ਜਿੰਬਾਬਵੇ ਦੀ ਸੱਤਾ 'ਤੇ ਬੈਠੇ ਸੀ। ਅਸਤੀਫੇ ਦੀ ਖਬਰ ਆਉਂਦੇ ਹੀ ਰਾਜਧਾਨੀ ਹਰਾਰੇ ਦੀਆਂ ਸੜਕਾਂ 'ਤੇ ਜਸ਼ਨ ਸ਼ੁਰੂ ਹੋ ਗਏ। ਲੋਕਾਂ ਨੇ ਹਾਰਨ ਵਜਾ ਕੇ ਅਤੇ ਰੋਲਾ ਪਾ ਕੇ ਖੁਸ਼ੀ ਦਾ ਇਜਹਾਰ ਕੀਤਾ।


Related News