ਬ੍ਰਿਟੇਨ 'ਚ ਸੁਨਕ ਦਾ ਪ੍ਰਧਾਨ ਮੰਤਰੀ ਬਣਨ ਦਾ ਸੁਫ਼ਨਾ ਹੋਇਆ ਚਕਨਾਚੂਰ

Sunday, Apr 10, 2022 - 03:56 PM (IST)

ਬ੍ਰਿਟੇਨ 'ਚ ਸੁਨਕ ਦਾ ਪ੍ਰਧਾਨ ਮੰਤਰੀ ਬਣਨ ਦਾ ਸੁਫ਼ਨਾ ਹੋਇਆ ਚਕਨਾਚੂਰ

ਲੰਡਨ (ਵਾਰਤ): ਬ੍ਰਿਟੇਨ ਦੇ ਸੀਨੀਅਰ ਕੰਜ਼ਰਵੇਟਿਵਾਂ ਨੇ ਬ੍ਰਿਟੇਨ ਦੇ ਖਜ਼ਾਨੇ ਦੇ ਚਾਂਸਲਰ ਰਿਸ਼ੀ ਸੁਨਕ ਦੇ ਅਗਲੇ ਪ੍ਰਧਾਨ ਮੰਤਰੀ ਬਣਨ ਦੀ ਸੰਭਾਵਨਾ ਤੋਂ ਇਨਕਾਰ ਕਰ ਦਿੱਤਾ ਹੈ। ਇਹ ਕਦਮ ਰਿਸ਼ੀ ਦੀ ਪਤਨੀ ਦੇ ਟੈਕਸ ਚੋਰੀ 'ਚ ਸ਼ਾਮਲ ਹੋਣ ਤੋਂ ਬਾਅਦ ਚੁੱਕਿਆ ਗਿਆ। ਅਖ਼ਬਾਰ 'ਦਿ ਗਾਰਡੀਅਨ' ਮੁਤਾਬਕ ਕੰਜ਼ਰਵੇਟਿਵਾਂ ਦਾ ਮੰਨਣਾ ਹੈ ਕਿ ਰਿਸ਼ੀ ਦੀ ਪਤਨੀ ਦੇ ਟੈਕਸ ਮਾਮਲਿਆਂ ਨੂੰ ਲੈ ਕੇ ਹੋਏ ਹੰਗਾਮੇ ਤੋਂ ਬਾਅਦ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨੂੰ ਆਪਣੇ ਮੰਤਰੀ ਮੰਡਲ 'ਚ ਫੇਰਬਦਲ ਕਰਦੇ ਹੋਏ ਉਨ੍ਹਾਂ ਨੂੰ ਚਾਂਸਲਰ ਦੇ ਅਹੁਦੇ ਤੋਂ ਹਟਾਉਣਾ ਹੋਵੇਗਾ। 

ਪੜ੍ਹੋ ਇਹ ਅਹਿਮ ਖ਼ਬਰ - ਭਾਰਤ ਨਾਲ ਵਪਾਰ ਸਮਝੌਤੇ ਤੋਂ ਖੁਸ਼ ਆਸਟ੍ਰੇਲੀਆਈ ਪੀ.ਐੱਮ. ਨੇ ਬਣਾਈ 'ਖਿਚੜੀ', ਤਸਵੀਰ ਵਾਇਰਲ

ਸੁਨਕ ਦੀ ਪਤਨੀ ਅਤੇ ਇੰਫੋਸਿਸ ਦੇ ਸਹਿ-ਸੰਸਥਾਪਕ ਐੱਨ.ਆਰ. ਨਰਾਇਣ ਮੂਰਤੀ ਦੀ ਬੇਟੀ ਅਕਸ਼ਾ ਮੂਰਤੀ ਨੂੰ ਭੁਗਤਾਨ ਕਰਨ ਲਈ ਸਹਿਮਤ ਹੋਣ ਤੋਂ ਬਾਅਦ, ਸਾਬਕਾ ਮੰਤਰੀ ਨੇ ਕਿਹਾ ਕਿ ਚਿੰਤਾ ਦੀ ਗੱਲ ਇਹ ਹੈ ਕਿ ਪਾਰਟੀ ਪਤਨ ਵੱਲ ਵੱਧ ਰਹੀ ਹੈ। ਸਾਬਕਾ ਮੰਤਰੀ ਨੇ ਕਿਹਾ ਕਿ ਉਹਨਾਂ ਨੇ ਜਿਸ ਤਰ੍ਹਾਂ ਨਾਲ ਆਪਣੇ ਮਾਮਲਿਆਂ ਨੂੰ ਸੰਭਾਲਿਆ ਹੈ, ਉਸ ਤੋਂ ਇਹ ਨਹੀਂ ਦਰਸਾਉਂਦਾ ਕਿ ਉਹ ਬ੍ਰਿਟੇਨ ਲਈ ਵੀ ਵਚਨਬੱਧ ਹਨ। ਇਸ ਤੋਂ ਪਹਿਲਾਂ ਬੀਤੇ ਸ਼ੁੱਕਰਵਾਰ ਨੂੰ ਇਹ ਗੱਲ ਸਾਹਮਣੇ ਆਈ ਸੀ ਕਿ ਸੁਨਕ ਪਿਛਲੇ 19 ਮਹੀਨਿਆਂ ਤੋਂ ਚਾਂਸਲਰ ਅਤੇ ਵਿੱਤ ਮੰਤਰੀ ਵਜੋਂ ਅਮਰੀਕੀ ਗ੍ਰੀਨ ਕਾਰਡ ਦੀ ਵਰਤੋਂ ਕਰ ਰਹੇ ਸਨ। ਗਾਰਡੀਅਨ ਨੇ ਸਾਬਕਾ ਕੈਬਨਿਟ ਮੰਤਰੀ ਦੇ ਹਵਾਲੇ ਨਾਲ ਕਿਹਾ ਕਿ ਸੁਨਕ ਨੂੰ ਅਗਵਾਈ ਕਰਨ ਦਾ ਕੋਈ ਮੌਕਾ ਨਹੀਂ ਮਿਲੇਗਾ। ਹੁਣ ਸਵਾਲ ਇਹ ਉੱਠਦਾ ਹੈ ਕੀ ਉਸ ਦੀ ਅਗਵਾਈ ਦੇ ਮੌਕੇ ਮੁੜ ਸੁਰਜੀਤ ਹੋ ਸਕਦੇ ਹਨ ਜਾਂ ਨਹੀਂ।


author

Vandana

Content Editor

Related News