ਭਾਰਤੀ ਮੂਲ ਦੇ ਰਿਸ਼ੀ ਸੁਨਕ ਬਣਨਗੇ ਬ੍ਰਿਟੇਨ ਦੇ ਅਗਲੇ ਪ੍ਰਧਾਨ ਮੰਤਰੀ ?

07/13/2022 10:01:30 PM

ਲੰਡਨ-ਭਾਰਤੀ ਮੂਲ ਦੇ ਰਿਸ਼ੀ ਸੁਨਕ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬਣਨ ਦੇ ਬੇਹਦ ਨੇੜੇ ਪਹੁੰਚ ਗਏ ਹਨ। ਸਾਬਕਾ ਬ੍ਰਿਟਿਸ਼ ਵਿੱਤ ਮੰਤਰੀ ਰਿਸ਼ੀ ਸੁਨਕ ਨੇ ਕੰਜ਼ਰਵੇਟਿਵ ਪਾਰਟੀ ਦੇ ਨੇਤਾ ਚੁਣੇ ਜਾਣ ਲਈ ਪਹਿਲੇ ਰਾਊਂਡ ਦੀ ਵੋਟਿੰਗ 'ਚ ਸਭ ਤੋਂ ਜ਼ਿਆਦਾ ਵੋਟਾਂ ਹਾਸਲ ਕੀਤੀਆਂ ਹਨ। ਸੁਨਕ ਨੇ 88 ਵੋਟਾਂ ਹਾਸਲ ਕੀਤੀਆਂ ਹਨ। ਸੁਨਕ ਤੋਂ ਬਾਅਦ ਵਣਜ ਮੰਤਰੀ ਪੈਨੀ ਮੋਰਡੈਂਟ ਨੇ 77 ਅਤੇ ਵਿਦੇਸ਼ ਮੰਤਰੀ ਲਿਜ਼ ਟ੍ਰਸ ਨੇ 55 ਵੋਟਾਂ ਹਾਸਲ ਕੀਤੀਆਂ ਹਨ।

ਇਹ ਵੀ ਪੜ੍ਹੋ : ਯੂਕ੍ਰੇਨ : ਰੂਸੀ ਫੌਜ ਦੀ ਭਾਰੀ ਗੋਲਾਬਾਰੀ 'ਚ ਪੰਜ ਨਾਗਰਿਕਾਂ ਦੀ ਮੌਤ ਤੇ 18 ਜ਼ਖਮੀ

ਇਸ ਦਰਮਿਆਨ ਸਾਬਕਾ ਕੈਬਨਿਟ ਮੰਤਰੀ ਜੇਰੇਮੀ ਹੰਟ ਅਤੇ ਵਰਤਮਾਨ ਚਾਂਸਲਰ ਨਾਦਿਮ ਜਾਹਾਵੀ ਪਹਿਲੇ ਦੌਰੇ ਦੀ ਵੋਟਿੰਗ ਤੋਂ ਬਾਅਦ ਅਗਵਾਈ ਦੀ ਦੌੜ ਤੋਂ ਹਟ ਗਏ ਹਨ। ਉਹ ਲੋਕ ਅਗਲੇ ਪੜਾਅ 'ਚ ਥਾਂ ਬਣਾਉਣ ਲਈ ਲੋੜੀਂਦੀਆਂ 30 ਵੋਟਾਂ ਹਾਸਲ ਕਰਨ 'ਚ ਅਸਫਲ ਰਹੇ। ਹੁਣ ਬ੍ਰਿਟਿਸ਼ ਪੀ.ਐੱਮ. ਦੀ ਦੌੜ 'ਚ ਸਭ ਤੋਂ ਅੱਗੇ ਸੁਨਕ ਅਤੇ ਵਿਦੇਸ਼ ਸਕੱਤਰ ਲਿਜ਼ ਟਰਸ ਅਤੇ ਵਪਾਰ ਮੰਤਰੀ ਪੈਨੀ ਮੋਰਡੈਂਟ ਹਨ। 42 ਸਾਲਾ ਸੁਨਕ ਨੇ ਆਪਣੇ ਪ੍ਰਚਾਰ ਮੁਹਿੰਮ ਦੀ ਸ਼ੁਰੂਆਤ ਕਰਦੇ ਹੋਏ ਕਿਹਾ ਕਿ ਮੈਂ ਸਕਾਰਾਤਮਕ ਪ੍ਰਚਾਰ ਮੁਹਿੰਮ ਚੱਲਾ ਰਿਹਾ ਹਾਂ ਜੋ ਇਸ ਗੱਲ 'ਤੇ ਕੇਂਦਰਿਤ ਹੈ ਕਿ ਮੇਰੀ ਅਗਵਾਈ ਨਾਲ ਪਾਰਟੀ ਅਤੇ ਦੇਸ਼ ਨੂੰ ਕੀ ਲਾਭ ਹੋ ਸਕਦਾ ਹੈ।

ਇਹ ਵੀ ਪੜ੍ਹੋ : ਅਫਗਾਨਿਸਤਾਨ 'ਚ ਭਾਰੀ ਮੀਂਹ ਅਤੇ ਜ਼ਮੀਨ ਖਿਸਕਣ ਕਾਰਨ 39 ਲੋਕਾਂ ਦੀ ਮੌਤ

ਹੁਣ ਬੁੱਧਵਾਰ ਨੂੰ ਪਹਿਲੇ ਦੌਰ ਦੀ ਵੋਟਿੰਗ 'ਚ ਮੁਕਾਬਲਾ ਜਿੱਤਣ ਤੋਂ ਬਾਅਦ ਉਹ ਦੂਜੇ ਦੌਰ 'ਚ ਪਹੁੰਚ ਗਏ ਹਨ।ਹਾਲਾਂਕਿ, ਉਨ੍ਹਾਂ ਦੀ ਟੱਕਰ ਇਕ ਹੋਰ ਭਾਰਤੀ ਰਾਜਨੇਤਾ ਸੁਏਲਾ ਬ੍ਰੇਵਰਮੈਨ ਨਾਲ ਹੈ। ਇਸ ਫੇਜ਼ 'ਚ ਕੁੱਲ 8 ਉਮੀਦਵਾਰ ਹਨ। ਇਹ ਉਮੀਦਵਾਰ ਹਨ-ਸੁਏਲਾ ਬ੍ਰੇਵਰਮੈਨ, ਰਿਸ਼ੀ ਸੁਨਕ, ਲਿਜ਼ ਟ੍ਰਾਸ, ਨਧੀਮ ਜਵਾਹੀ, ਪੈਨੀ ਮਾਰਡਨਟ, ਕੇਮੀ ਬੇਡੇਨੋਕ, ਜਰਮੀ ਹੰਟ ਅਤੇ ਟਾਮ ਟੁਜ਼ੈਂਟ ਸ਼ਾਮਲ ਹਨ।

ਇਹ ਵੀ ਪੜ੍ਹੋ : ਘੱਟ ਤਨਖਾਹ ਦੇ ਵਿਰੋਧ ’ਚ ਇੰਡੀਗੋ ਦੇ ਟੈਕਨੀਸ਼ੀਅਨ ਗਏ ਛੁੱਟੀ ’ਤੇ

ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ


Karan Kumar

Content Editor

Related News