ਜਲੰਧਰ ਦੇ ਰਿਸ਼ੀ ਨਾਗਰ ਨੇ ਵਧਾਇਆ ਪੰਜਾਬੀਆਂ ਦਾ ਮਾਣ, ਯੂਨੀਵਰਸਿਟੀ ਆਫ਼ ਕੈਲਗਰੀ ’ਚ ਬਣੇ ਸੈਨੇਟ ਮੈਂਬਰ
Sunday, Aug 01, 2021 - 01:21 PM (IST)
ਕੈਲਗਰੀ (ਬਿਊਰੋ): ਪੰਜਾਬੀ ਦੁਨੀਆ ਦੇ ਜਿਹੜੇ ਕੋਨੇ ਵਿਚ ਗਿਆ ਹੈ ਉੱਥੇ ਨਾਮਣਾ ਖੱਟਿਆ ਹੈ।ਪੰਜਾਬੀ ਭਾਈਚਾਰੇ ਲਈ ਬੜੇ ਮਾਣ ਵਾਲੀ ਗੱਲ ਹੈ ਕਿ ਕੈਨੇਡਾ ਰਹਿੰਦੇ ਸੀਨੀਅਰ ਪੱਤਰਕਾਰ ਰਿਸ਼ੀ ਨਾਗਰ ਨੂੰ ਐਲਬਰਟਾ ਸਰਕਾਰ ਦੇ ਉਚੇਰੀ ਸਿੱਖਿਆ ਵਿਭਾਗ ਨੇ ਯੂਨੀਵਰਸਿਟੀ ਆਫ਼ ਕੈਲਗਰੀ ਦੀ ਸੈਨੇਟ ਦੇ ਮੈਂਬਰ ਵਜੋਂ ਤਰੱਕੀ ਦਿੱਤੀ ਹੈ। ਹੁਣ ਉਹ ਇਸ ਭੂਮਿਕਾ ਵਿਚ 30 ਜੂਨ, 2024 ਤੱਕ ਰਹਿਣਗੇ। ਉਨ੍ਹਾਂ ਦੀ ਪਹਿਲੀ ਨਿਯੁਕਤੀ 1 ਜੁਲਾਈ 2018 ਵਿਚ ਹੋਈ ਸੀ।
ਰਿਸ਼ੀ ਨਾਗਰ ਪੰਜਾਬ ਦੇ ਪਿੰਡ ਸ਼ੰਕਰ (ਜਲੰਧਰ) ਦੇ ਜੰਮਪਲ ਹਨ। ਉਨ੍ਹਾਂ ਆਪਣੀ ਸਿੱਖਿਆ ਗੁਰੂ ਨਾਨਕ ਯੂਨੀਵਰਸਿਟੀ ਅੰਮ੍ਰਿਤਸਰ ਤੋਂ ਪੂਰੀ ਕੀਤੀ ਤੇ ਆਰੀਆ ਕਾਲਜ ਨੂਰਮਹਿਲ ‘ਚ ਲੈਕਚਰਾਰ ਵਜੋਂ ਸੇਵਾਵਾਂ ਸ਼ੁਰੂ ਕੀਤੀਆਂ ਤੇ ਪ੍ਰਿੰਸੀਪਲ ਵਜੋਂ ਵੀ ਪ੍ਰਮੋਟ ਹੋਏ।ਉਹਨਾਂ ਨੇ ਇੰਦਰਾ ਗਾਂਧੀ ਓਪਨ ਯੂਨੀਵਰਸਿਟੀ ‘ਚ ਬਤੌਰ ਅੰਗਰੇਜ਼ੀ ਲੈਕਚਰਾਰ ਪੰਜ ਸਾਲ ਵਜੋਂ ਵੀ ਸੇਵਾ ਨਿਭਾਈ। ਇਸ ਤੋਂ ਬਾਅਦ ਉਨ੍ਹਾਂ ਛੇ ਸਾਲ ਤੱਕ ਮੀਡੀਆ ਖੇਤਰ ‘ਚ ਕੰਮ ਕੀਤਾ ਜਿਸ ਦੌਰਾਨ ਉਹ ਪੰਜਾਬੀ, ਹਿੰਦੀ ਤੇ ਅੰਗਰੇਜ਼ੀ ਅਖ਼ਬਾਰਾਂ ਨਾਲ ਜੁੜੇ ਰਹੇ।
ਪੜ੍ਹੋ ਇਹ ਅਹਿਮ ਖਬਰ- ਆਸਟ੍ਰੇਲੀਆ ਦੇ ਸਾਬਕਾ ਪ੍ਰਧਾਨ ਮੰਤਰੀ ਵਪਾਰਕ ਸੰਬੰਧਾਂ ਨੂੰ ਅੱਗੇ ਵਧਾਉਣ ਲਈ ਆਉਣਗੇ ਭਾਰਤ
ਸਾਲ 2009 ‘ਚ ਉਹ ਪਰਿਵਾਰ ਸਮੇਤ ਕੈਨੇਡਾ ਦੇ ਸਰੀ ਸ਼ਹਿਰ ਪੱਕੇ ਵਸਨੀਕ ਬਣ ਗਏ ਜਿੱਥੇ ਉਨ੍ਹਾਂ ਨੇ ਦੱਖਣੀ ਭਾਈਚਾਰੇ ਨਾਲ ਸੰਬੰਧਤ ਇਕ ਰੇਡੀਓ Red-FM 93.1 ‘ਤੇ ਹੋਸਟ ਵਜੋਂ ਸੇਵਾਵਾਂ ਸ਼ੁਰੂ ਕਰ ਦਿੱਤੀਆਂ ਜਿਸ ਤੋਂ ਬਾਅਦ ਹੁਣ ਇਸੇ ਰੇਡੀਓ ਅਦਾਰੇ ਨਾਲ ਕੈਲਗਰੀ ਤੋਂ ਨਿਊਜ਼ ਡਾਇਰੈਕਟਰ ਤੇ ਹੋਸਟ ਵਜੋਂ ਸੇਵਾਵਾਂ ਨਿਭਾਅ ਰਹੇ ਹਨ।ਰਿਸ਼ੀ ਨਾਗਰ ਆਪਣੇ ਕੰਮ ਤੋਂ ਇਲਾਵਾ ਲੋਕ ਭਲਾਈ ਕੰਮਾਂ ‘ਚ ਵੀ ਆਪਣੀਆਂ ਸੇਵਾਵਾਂ ਵੱਡੇ ਪੱਧਰ ‘ਤੇ ਨਿਭਾਅ ਰਹੇ ਹਨ ਜਿਸ ‘ਚ ਉਹ ਕਈ ਸਮਾਜ ਸੇਵੀ ਸੰਸਥਾਵਾਂ ਦੇ ਮੈਂਬਰ ਹਨ ਜਿਵੇਂ ਕੈਲਗਰੀ ਪੁਲਸ ਸਰਵਿਸ ਐਂਟੀ ਰੇਸਇਜ਼ਮ ਐਕਸ਼ਨ ਕਮੇਟੀ, ਕੈਲਗਰੀ ਐਂਟੀ ਰੇਸਇਜ਼ਮ ਕਮੇਟੀ ਤੇ ਬੋਰਡ ਆਫ ਡਾਇਰੈਕਟਰ ਸੈੱਡਲਰਿਜ਼ ਕਮਿਊਨਿਟੀ ਐਸੋਸਈਏਸ਼ਨ।
ਪੜ੍ਹੋ ਇਹ ਅਹਿਮ ਖਬਰ -ਵੇਲਜ਼ 'ਚ ਸਿੱਖ ਅਤੇ ਹਿੰਦੂ ਭਾਈਚਾਰੇ ਲਈ ਖੁੱਲ੍ਹੀ ਅਸਥੀਆਂ ਨੂੰ ਜਲ ਪ੍ਰਵਾਹ ਕਰਨ ਦੀ ਜਗ੍ਹਾ