ਡੈਮੋਕ੍ਰੇਟਿਕ ਪਾਰਟੀ ਦੇ ਰਿਚੀ ਟੋਰੇਸ ਕਾਂਗਰਸ ਵਿਚ ਚੁਣੇ ਜਾਣ ਵਾਲੇ ਪਹਿਲੇ ਸਮਲਿੰਗੀ ਗੈਰ-ਗੋਰੇ ਬਣੇ
Thursday, Nov 05, 2020 - 01:04 AM (IST)
ਵਾਸ਼ਿੰਗਟਨ(ਭਾਸ਼ਾ): ਡੈਮੋਕ੍ਰੇਟਿਕ ਪਾਰਟੀ ਦੇ ਰਿਚੀ ਟੋਰੇਸ ਅਮਰੀਕੀ ਕਾਂਗਰਸ ਦੇ ਲਈ ਚੁਣੇ ਜਾਣ ਵਾਲੇ ਪਹਿਲੇ ਗੈਰ-ਗੋਰੇ ਸਮਲਿੰਗੀ ਬਣ ਗਏ ਹਨ। ਨਿਊਯਾਰਕ ਡੇਲੀ ਨਿਊਜ਼ ਨੇ ਖਬਰ ਦਿੱਤੀ ਹੈ ਕਿ ਨਿਊਯਾਰਕ ਸਿਟੀ ਕੌਂਸਲ ਦੇ ਮੈਂਬਰ ਟੋਰੇਸ (32) ਨੇ ਰਿਪਬਲਿਕਨ ਪਾਰਟੀ ਦੇ ਉਮੀਦਵਾਰ ਪੈਟ੍ਰਿਕ ਡੇਲਿਸੇਜ਼ ਨੂੰ ਹਰਾ ਕੇ ਨਿਊਯਾਰਕ ਦੀ 15ਵੀਂ ਕਾਂਗਰਸ ਜ਼ਿਲਾ ਤੋਂ ਚੋਣ ਜਿੱਤੀ।
ਟੋਰੇਸ ਨੇ ਇਕ ਬਿਆਨ ਵਿਚ ਕਿਹਾ, ‘‘ਅੱਜ, ਸਾਊਥ ਬ੍ਰੋਂਕਸ ਦੇ ਲਈ ਇਕ ਨਵਾਂ ਯੁੱਗ ਸ਼ੁਰੂ ਹੋਇਆ ਹੈ।‘‘ ਉਨ੍ਹਾਂ ਨੇ ਕਿਹਾ ਕਿ ਬ੍ਰੋਂਕਸ ਲਾਜ਼ਮੀ ਤੇ ਜਿਊਂਦਾ ਹੈ ਤੇ ਇਥੇ ਪਿਆਰੇ ਤੇ ਪ੍ਰਭਾਵਸ਼ਾਲੀ ਲੋਕ ਰਹਿੰਦੇ ਹਨ, ਜਿਨ੍ਹਾਂ ਨੇ ਆਪਣੀ ਤਾਕਤ, ਤਕਦੀਰ ਤੇ ਜ਼ਿੱਦ ਨੂੰ ਪ੍ਰਦਰਸ਼ਿਤ ਕੀਤਾ ਹੈ। ਬ੍ਰੋਂਕਸ ਨਿਊਯਾਰਕ ਸਿਟੀ ਦੀ ਧੜਕਨ ਹੈ। ਆਪਣੀ ਪਛਾਣ ਅਫਰੀਕੀ-ਲੈਤਿਨ ਦੱਸੇ ਜਾਣ ਵਾਲੇ ਟੋਰੇਸ 2013 ਤੋਂ ਸਿਟੀ ਕੌਂਸਲ ਵਿਚ ਹਨ।