ਅਮੇਜ਼ਨ ਜੰਗਲੀ ਅੱਗ ਕਾਰਨ ਲੋਕਾਂ ਨੂੰ ਹੋ ਰਹੀ ਹੈ ਸਾਹ ਲੈਣ ’ਚ ਪ੍ਰੇਸ਼ਾਨੀ

Thursday, Aug 29, 2019 - 01:44 PM (IST)

ਰੀਓ ਡੀ ਜਨੇਰੀਓ— ਅਮੇਜ਼ਨ ਦੇ ਜੰਗਲਾਂ ’ਚ ਲੱਗੀ ਭਿਆਨਕ ਅੱਗ ਦਾ ਬੁਰਾ ਪ੍ਰਭਾਵ ਇਨਸਾਨਾਂ ਤਕ ਪਹੁੰਚ ਗਿਆ ਹੈ। ਖਬਰ ਹੈ ਕਿ ਇਸ ਅੱਗ ਕਾਰਨ ਬ੍ਰਾਜ਼ੀਲ ’ਚ ਸਾਹ ਲੈਣ ’ਚ ਪ੍ਰੇਸ਼ਾਨੀ ਨਾਲ ਜੁੜੇ ਮਾਮਲਿਆਂ ’ਚ ਤੇਜ਼ੀ ਨਾਲ ਵਧ ਗਏ ਹਨ। ਜੰਗਲਾਂ ’ਚ ਲੱਗੀ ਅੱਗ ਕਾਰਨ ਨੇੜਲੇ ਇਲਾਕਿਆਂ ’ਚ ਧੂੰਆਂ ਛਾ ਗਿਆ ਹੈ। ਸਭ ਤੋਂ ਜ਼ਿਆਦਾ ਅਸਰ ਰੋਂਡੋਨੀਆ ਸੂਬੇ ਦੀ ਰਾਜਧਾਨੀ ਪੋਰਟੋ ਵੇਲਹੋ ’ਚ ਹੋਇਆ ਹੈ।

ਹਸਪਤਾਲਾਂ ’ਚ ਲਗਾਤਾਰ ਮਰੀਜ਼ ਪੁੱਜ ਰਹੇ ਹਨ। ਡਾਕਟਰਾਂ ਮੁਤਾਬਕ ਸਭ ਤੋਂ ਜ਼ਿਆਦਾ ਬੁਰਾ ਅਸਰ ਬੱਚਿਆਂ ਅਤੇ ਬਜ਼ੁਰਗਾਂ ’ਤੇ ਪਿਆ ਹੈ। ਪੋਰਟੋ ਵੇਲਹੋ ਸਥਿਤ ਬੱਚਿਆਂ ਦੇ ਹਸਪਤਾਲ ਦੀ ਸਹਾਇਕ ਨਿਰਦੇਸ਼ਕ ਡੈਨੀਅਲ ਪੇਰੇਸ ਨੇ ਕਿਹਾ,‘‘ਸਿਹਤ ਲਈ ਇਹ ਬੁਰੀ ਸਥਿਤੀ ਹੈ। ਧੂੰਏਂ ਕਾਰਨ ਖੰਘ ਅਤੇ ਨਿਮੋਨੀਆ ਵਰਗੀਆਂ ਬੀਮਾਰੀਆਂ ਵਧ ਰਹੀਆਂ ਹਨ। ਇਨ੍ਹਾਂ ਸਮੱਸਿਆਵਾਂ ਨੂੰ ਲੈ ਕੇ ਹਸਪਤਾਲ ਪੁੱਜਣ ਵਾਲੇ ਮਰੀਜ਼ਾਂ ਦੀ ਗਿਣਤੀ ’ਚ ਅਚਾਨਕ ਵਾਧਾ ਹੋਇਆ ਹੈ। 


Related News