ਰਿਪਬਲਿਕਨ ਪਾਰਟੀ ਦੇ ਨੇਤਾ ਦੀ ਕੋਵਿਡ-19 ਨਾਲ ਮੌਤ

Saturday, Aug 21, 2021 - 01:55 PM (IST)

ਰਿਪਬਲਿਕਨ ਪਾਰਟੀ ਦੇ ਨੇਤਾ ਦੀ ਕੋਵਿਡ-19 ਨਾਲ ਮੌਤ

ਨਿਊਯਾਰਕ (ਰਾਜ ਗੋਗਨਾ ): ਬੀਤੇ ਦਿਨ ਰਿਪਬਲਿਕਨ ਪਾਰਟੀ ਦੇ ਨੇਤਾ ਪ੍ਰੈਸਲੇ ਸਟਟਸ ਜਿਨ੍ਹਾਂ ਨੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਵਫ਼ਾਦਾਰ ਸਮੂਹ ਦੀ ਅਗਵਾਈ ਕੀਤੀ ਸੀ, ਉਨ੍ਹਾਂ ਦੀ ਕੋਵਿਡ-19 ਨਾਲ ਮੌਤ ਹੋ ਗਈ। ਪਾਰਟੀ ਦੇ ਹੋਰ ਨੇਤਾਵਾਂ ਅਤੇ ਉਨ੍ਹਾਂ ਦੇ ਪਰਿਵਾਰ ਅਨੁਸਾਰ ਪ੍ਰੈਸਲੇ ਸਟਟਸ ਦੀ ਬੀਤੇ ਦਿਨ ਵੀਰਵਾਰ ਨੂੰ ਮੌਤ ਹੋਈ ਹੈ।

ਕੋਵਿਡ-19 ਨਾਲ ਪੀੜ੍ਹਤ ਹੋਣ ਮਗਰੋਂ ਉਹ ਪਿਛਲੇ ਮਹੀਨੇ ਤੋਂ ਹਸਪਤਾਲ ਵਿਚ ਦਾਖ਼ਲ ਸਨ। ਅਕਸਰ ਫੇਸਬੁੱਕ 'ਤੇ ਉਹ ਸਿਹਤ ਸਬੰਦੀ ਅਪਡੇਟ ਦਿੰਦੇ ਰਹਿੰਦੇ ਸਨ। ਅਗਸਤ ਦੀ ਸ਼ੁਰੂਆਤ ਵਿਚ ਉਹਨਾਂ ਨੇ ਇਕ ਪੋਸਟ ਕੀਤੀ ਸੀ ਕਿ ਕੋਵਿਡ-19 ਇਕ ਗੰਭੀਰ ਅਤੇ ਜਾਨਲੇਵਾ ਮਨੁੱਖ ਦੁਆਰਾ ਬਣਾਈ ਗਈ ਬਿਮਾਰੀ ਹੈ। ਵਿਗਿਆਨੀ ਵੀ ਬਿਮਾਰੀ ਦੀ ਉੱਤਪਤੀ ਦਾ ਅਜੇ ਤੱਕ ਪਤਾ ਨਹੀਂ ਲਗਾ ਸਕਾ ਹਨ। ਬੀਤੇ ਦਿਨ ਨੌਰਥ ਕੈਰੋਲੀਨਾ 'ਚ ਉਹ ਆਪਣੀ ਜ਼ਿੰਦਗੀ ਦੀ ਜੰਗ ਹਾਰ  ਗਏ।


author

cherry

Content Editor

Related News