ਫਰਾਂਸ 'ਚ ਪੁਲਸ ਦੁਆਰਾ ਨਾਬਾਲਗ ਨੂੰ ਗੋਲੀ ਮਾਰਨ ਮਗਰੋੋਂ ਪ੍ਰਦਰਸ਼ਨ ਤੇਜ਼, ਹੁਣ ਤੱਕ 150 ਲੋਕ ਗ੍ਰਿਫ਼ਤਾਰ

06/29/2023 1:29:57 PM

ਪੈਰਿਸ- ਫਰਾਂਸ ਦੀ ਰਾਜਧਾਨੀ ਪੈਰਿਸ ਵਿੱਚ ਇੱਕ ਪੁਲਸ ਮੁਲਾਜ਼ਮ ਵੱਲੋਂ 17 ਸਾਲਾ ਮੁੰਡੇ ਨੂੰ ਗੋਲੀ ਮਾਰਨ ਤੋਂ ਬਾਅਦ ਹਿੰਸਾ ਹੋਰ ਭੜਕ ਗਈ ਹੈ। ਗੋਲੀਬਾਰੀ ਤੋਂ ਬਾਅਦ ਪੈਰਿਸ ਵਿਚ ਪ੍ਰਦਰਸ਼ਨਕਾਰੀਆਂ ਅਤੇ ਪੁਲਸ ਵਿਚਾਲੇ ਝੜਪਾਂ ਦੀਆਂ ਖਬਰਾਂ ਨਾਲ ਅਸ਼ਾਂਤੀ ਜਾਰੀ ਹੈ। ਪੈਰਿਸ ਸਮੇਤ ਫਰਾਂਸ ਦੇ ਕਈ ਸ਼ਹਿਰਾਂ ਵਿੱਚ ਅੱਗਜਨੀ ਕੀਤੇ ਜਾਣ ਦੀ ਖ਼ਬਰ ਹੈ। ਸਥਿਤੀ ਬੇਕਾਬੂ ਹੋ ਗਈ ਹੈ। 27 ਜੂਨ ਨੂੰ ਇੱਥੇ ਇੱਕ ਟਰੈਫਿਕ ਪੁਲਸ ਅਧਿਕਾਰੀ ਨੇ ਇੱਕ ਨਾਬਾਲਗ ਨੂੰ ਗੋਲੀ ਮਾਰ ਦਿੱਤੀ ਸੀ। ਜਿਸ ਤੋਂ ਬਾਅਦ ਪੂਰਾ ਫਰਾਂਸ ਅੱਗ ਦੀ ਲਪੇਟ 'ਚ ਆ ਗਿਆ ਹੈ।'' ਰਾਸ਼ਟਰਪਤੀ ਇਮੈਨੁਅਲ ਮੈਕਰੋਨ ਨੇ ਲੋਕਾਂ ਨੂੰ ਭਰੋਸਾ ਦਿੱਤਾ ਹੈ ਕਿ ਦੋਸ਼ੀਆਂ ਖ਼ਿਲਾਫ਼ ਸਖਤ ਕਾਰਵਾਈ ਕੀਤੀ ਜਾਵੇਗੀ।

 

ਪੁਲਸ ਨੇ ਚਲਾਈ ਗੋਲੀ 

PunjabKesari

ਦਰਅਸਲ ਪੈਰਿਸ ਵਿੱਚ ਨੇਹਲ ਐਮ ਨਾਮ ਦੇ ਇੱਕ ਨਾਬਾਲਗ ਮੁੰਡੇ ਨੂੰ ਟ੍ਰੈਫਿਕ ਨਿਯਮ ਤੋੜਨ 'ਤੇ ਪੁਲਸ ਨੇ ਗੋਲੀ ਮਾਰੀ। ਗੋਲੀ ਮੁੰਡੇ ਦੀ ਛਾਤੀ ਵਿਚ ਲੱਗੀ। ਪਹਿਲਾਂ ਪੁਲਸ ਨੇ ਦੱਸਿਆ ਕਿ ਨਾਬਾਲਗ ਨੇ ਪੁਲਸ ਕਰਮੀ 'ਤੇ ਗੱਡੀ ਚੜ੍ਹਾਉਣ ਦੀ ਕੋਸ਼ਿਸ਼ ਕੀਤੀ, ਜਿਸ 'ਤੇ ਪੁਲਸ ਨੇ ਗੋਲੀ ਚਲਾਈ। ਹਾਲਾਂਕਿ ਘਟਨਾ ਦਾ ਵੀਡੀਓ ਸਾਹਮਣੇ ਆਉਣ 'ਤੇ ਸਾਫ ਹੋ ਗਿਆ ਕਿ ਪੁਲਸ ਝੂਠ ਬੋਲ ਰਹੀ ਹੈ। ਇਸ ਮਗਰੋਂ ਲੋਕ ਸੜਕਾਂ 'ਤੇ ਆ ਗਏ। ਨੈਨਟੇਰੇ ਸ਼ਹਿਰ ਵਿੱਚ ਹਿੰਸਾ ਭੜਕ ਗਈ ਹੈ।
ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੇ ਗਏ ਵੀਡੀਓਜ਼ 'ਚ ਬੁੱਧਵਾਰ ਨੂੰ ਕਾਰਾਂ ਨੂੰ ਅੱਗ ਲਗਾਈ ਗਈ ਅਤੇ ਦੁਕਾਨਾਂ ਦੀ ਭੰਨਤੋੜ ਕੀਤੀ ਗਈ।

PunjabKesari

ਹੁਣ ਤੱਕ 150 ਲੋਕ ਗ੍ਰਿਫਤਾਰ

PunjabKesari

ਪੁਲਸ ਦੇ ਬੁਲਾਰੇ ਨੇ ਕਿਹਾ ਕਿ ਪੁਲਸ ਦੀ ਦੱਖਣ-ਪੱਛਮ ਵਿੱਚ ਉੱਤਰੀ ਸ਼ਹਿਰ ਲਿਲੇ ਅਤੇ ਟੂਲੂਸ ਵਿੱਚ ਪ੍ਰਦਰਸ਼ਨਕਾਰੀਆਂ ਨਾਲ ਝੜਪ ਹੋਈ ਅਤੇ ਫਰਾਂਸ ਦੀ ਰਾਜਧਾਨੀ ਦੇ ਦੱਖਣ ਵਿੱਚ ਐਮੀਅਨਜ਼, ਡੀਜੋਨ ਅਤੇ ਐਸੋਨੇ ਪ੍ਰਸ਼ਾਸਨਿਕ ਵਿਭਾਗ ਵਿੱਚ ਵੀ ਅਸ਼ਾਂਤੀ ਫੈਲ ਗਈ। ਪੈਰਿਸ 'ਚ ਹਿੰਸਾ ਫੈਲਣ ਤੋਂ ਬਾਅਦ ਪੁਲਸ ਹੁਣ ਤੱਕ 150 ਲੋਕਾਂ ਨੂੰ ਗ੍ਰਿਫ਼ਤਾਰ ਕਰ ਚੁੱਕੀ ਹੈ। ਪੁਲਸ ਦਾ ਕਹਿਣਾ ਹੈ ਕਿ ਇਨ੍ਹਾਂ ਲੋਕਾਂ 'ਤੇ ਸਰਕਾਰੀ ਗੱਡੀਆਂ ਨੂੰ ਅੱਗ ਲਾਉਣ ਦਾ ਦੋਸ਼ ਹੈ।

PunjabKesari

ਪੜ੍ਹੋ ਇਹ ਅਹਿਮ ਖ਼ਬਰ-ਆਸਟ੍ਰੇਲੀਆ : ਸਿਡਨੀ ਦੇ ਘਰ 'ਚ ਛਾਪੇਮਾਰੀ, ਵੱਡੀ ਮਾਤਰਾ 'ਚ ਨਸ਼ੀਲੀਆਂ ਦਵਾਈਆਂ ਜ਼ਬਤ

2000 ਪੁਲਸ ਮੁਲਾਜ਼ਮ ਤਾਇਨਾਤ

ਫਰਾਂਸੀਸੀ ਮੀਡੀਆ ਨੇ ਪੈਰਿਸ ਵਿਚ ਕਈ ਹੋਰ ਥਾਵਾਂ 'ਤੇ ਹਿੰਸਾ ਦੀਆਂ ਘਟਨਾਵਾਂ ਦੀ ਰਿਪੋਰਟ ਕੀਤੀ ਹੈ। ਇਸ ਤੋਂ ਪਹਿਲਾਂ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਨੇ ਗੋਲੀਬਾਰੀ ਨੂੰ 'ਗਲਤ ਅਤੇ ਮੁਆਫੀਯੋਗ' ਕਰਾਰ ਦਿੱਤਾ ਸੀ। ਨੌਜਵਾਨ ਨੂੰ ਗੋਲੀ ਮਾਰਨ ਵਾਲੇ ਪੁਲਸ ਅਧਿਕਾਰੀ ਖ਼ਿਲਾਫ਼ ਕਤਲ ਦੀ ਜਾਂਚ ਕੀਤੀ ਜਾ ਰਹੀ ਹੈ। ਇਸ ਦੇ ਨਾਲ ਹੀ ਗ੍ਰਹਿ ਮੰਤਰਾਲੇ ਨੇ ਸ਼ਾਂਤੀ ਬਣਾਈ ਰੱਖਣ ਦਾ ਸੱਦਾ ਦਿੱਤਾ ਹੈ ਅਤੇ ਪੈਰਿਸ ਵਿੱਚ 2000 ਪੁਲਸ ਮੁਲਾਜ਼ਮ ਤਾਇਨਾਤ ਕੀਤੇ ਗਏ ਹਨ।

ਨੋਟ- ਇਸ ਖ਼ਬਰ ਬਾਰੇ ਕੁੁਮੈਂਟ ਕਰ ਦਿਓ ਰਾਏ।


Vandana

Content Editor

Related News