Report: ਪਾਕਿਸਤਾਨ ''ਚ ਤੇਜ਼ੀ ਨਾਲ ਵਧਿਆ ਆਯਾਤ, ਦੁੱਗਣਾ ਹੋਇਆ ਦੇਸ਼ ਦਾ ਵਪਾਰ ਘਾਟਾ

Tuesday, Jan 04, 2022 - 03:13 PM (IST)

ਇਸਲਾਮਾਬਾਦ- ਪ੍ਰਧਾਨ ਮੰਤਰੀ ਇਮਰਾਨ ਖਾਨ ਦੇ ਸੂਬਾ ਪਾਕਿਸਤਾਨ ਦੀ ਅਰਥਵਿਵਸਥਾ ਕਮਜ਼ੋਰ ਪੈ ਚੁੱਕੀ ਹੈ। ਦਿਵਾਲੀਆ ਹੋਣ ਦੀ ਕਗਾਰ 'ਤੇ ਖੜ੍ਹੇ ਪਾਕਿਸਤਾਨ ਦਾ ਆਯਾਤ ਵਾਧੇ ਦੇ ਨਾਲ ਦੇਸ਼ ਦਾ ਵਪਾਰ ਘਾਟਾ ਦੁੱਗਣਾ ਹੋ ਗਿਆ ਹੈ। ਇਕ ਮੀਡੀਆ ਰਿਪੋਰਟ ਮੁਤਾਬਕ ਚਾਲੂ ਵਿੱਤੀ ਸਾਲ ਦੀ ਪਹਿਲੀ ਛਿਮਾਹੀ ਦੇ ਦੌਰਾਨ ਦੇਸ਼ ਦਾ ਵਪਾਰ ਘਾਟਾ ਵੱਧ ਕੇ 24.79 ਬਿਲੀਅਨ ਅਮਰੀਕੀ ਡਾਲਰ ਹੋ ਗਿਆ ਹੈ। ਮੀਡੀਆ ਰਿਪੋਰਟ 'ਚ ਕਿਹਾ ਗਿਆ ਹੈ ਕਿ ਆਯਾਤ 'ਚ ਸਾਲ-ਦਰ-ਸਾਲ 63 ਫੀਸਦੀ ਵਾਧਾ ਹੋਇਆ ਹੈ। 
ਡਾਨ ਦੀ ਰਿਪੋਰਟ ਮੁਤਾਬਕ ਜੁਲਾਈ-ਦਸੰਬਰ ਦੀ ਮਿਆਦ ਦੇ ਅੰਕੜਿਆਂ ਤੋਂ ਪਤਾ ਚੱਲਦਾ ਹੈ ਕਿ ਆਯਾਤ ਇਕ ਸਾਲ ਪਹਿਲੇ 24.47 ਅਰਬ ਡਾਲਰ ਤੋਂ ਵੱਧ ਕੇ 39.31 ਅਰਬ ਡਾਲਰ ਹੋ ਗਿਆ। ਇਸ ਦੇ ਉਲਟ ਜੁਲਾਈ-ਦਸੰਬਰ ਦੌਰਾਨ ਨਿਰਯਾਤ ਵੀ ਇਕ ਸਾਲ ਪਹਿਲੇ ਦੀ ਮਿਆਦ ਦੀ ਤੁਲਨਾ 'ਚ 25 ਫੀਸਦੀ ਵੱਧ ਕੇ 15.13 ਅਰਬ ਡਾਲਰ ਹੋ ਗਿਆ। ਖੋਜ ਫਰਮ ਆਰਿਫ ਹਬੀਬ ਲਿਮਟਿਡ ਵਲੋਂ ਸੰਕਲਿਤ ਅੰਕੜਿਆਂ ਅਨੁਸਾਰ ਦਸੰਬਰ 'ਚ ਦੇਸ਼ ਦਾ ਆਯਾਤ 6.9 ਅਰਬ ਡਾਲਰ ਰਿਹਾ, ਜੋ ਇਕ ਸਾਲ ਪਹਿਲੇ ਦੇ ਇਸ ਮਹੀਨੇ ਦੀ ਤੁਲਨਾ 'ਚ 38 ਫੀਸਦੀ ਜ਼ਿਆਦਾ ਹੈ ਪਰ ਮਾਸਿਕ ਆਧਾਰ 'ਤੇ ਇਹ ਅੰਕੜਾ 13 ਫੀਸਦੀ ਘੱਟ ਸੀ ਕਿਉਂਕਿ ਨਵੰਬਰ ਦੇ ਦੌਰਾਨ ਆਯਾਤ 7.93 ਬਿਲੀਅਨ ਅਮਰੀਕੀ ਡਾਲਰ ਦਰਜ ਕੀਤਾ ਗਿਆ ਸੀ।
ਦਸੰਬਰ 'ਚ ਨਿਰਯਾਤ ਸਾਲਾਨਾ ਆਧਾਰ 'ਤੇ 17 ਫੀਸਦੀ ਵਧ ਕੇ 2.76 ਅਰਬ ਅਮਰੀਕੀ ਡਾਲਰ ਹੋ ਗਿਆ ਪਰ ਨਵੰਬਰ 'ਚ 2.9 ਅਰਬ ਅਮਰੀਕੀ ਡਾਲਰ ਤੋਂ ਮਹੀਨਾ-ਦਰ-ਮਹੀਨਾ 5 ਫੀਸਦੀ ਡਿੱਗ ਗਿਆ। ਪਾਕਿਸਤਾਨ ਦੇ ਪ੍ਰਧਾਨ ਮੰਤਰੀ ਦੇ ਵਪਾਰਕ ਤੇ ਨਿਵੇਸ਼ ਸਲਾਹਕਾਰ ਅਬਦੁੱਲ ਰਜ਼ਾਕ ਦਾਊਦ ਨੇ ਐਤਵਾਰ ਨੂੰ ਟਵੀਟ ਕੀਤਾ ਕਿ ਸ਼ੁਰੂਆਤੀ ਸੰਕੇਤ ਹਨ ਕਿ ਆਯਾਤ 'ਚ ਵਾਧਾ ਘੱਟ ਹੋਣ ਲੱਗਿਆ ਹੈ।
ਉਨ੍ਹਾਂ ਨੇ ਦਸੰਬਰ ਦੇ ਦੌਰਾਨ ਆਯਾਤ 'ਚ ਲਗਭਗ 1 ਬਿਲੀਅਨ ਅਮਰੀਕੀ ਡਾਲਰ ਦੀ ਮਹੀਨਾ-ਦਰ-ਮਹੀਨਾ ਗਿਰਾਵਟ ਦਾ ਉਲੇਖ ਕੀਤਾ। ਉਨ੍ਹਾਂ ਨੇ ਐਤਵਾਰ ਨੂੰ ਟਵੀਟ ਕੀਤਾ, ਦਸੰਬਰ 2021 ਦੌਰਾਨ ਨਿਰਯਾਤ ਤੇ ਆਯਾਤ ਦੀਆਂ ਸ਼੍ਰੇਣੀਆਂ ਦੇ ਬਾਰੇ 'ਚ ਜ਼ਿਆਦਾ ਜਾਣਕਾਰੀ ਜਲਦ ਹੀ ਸਾਂਝੀ ਕੀਤੀ ਜਾਵੇਗੀ। ਦੱਸ ਦੇਈਏ ਕਿ ਇਹ ਅੰਕੜੇ ਅਜਿਹੇ ਸਮੇਂ 'ਚ ਸਾਹਮਣੇ ਆਏ ਹਨ ਜਦੋਂ ਇਮਰਾਨ ਖਾਨ ਸਰਕਾਰ ਮਿਨੀ ਬਜਟ ਤੇ ਦੇਸ਼ 'ਚ ਵਧਦੀ ਮਹਿੰਗਾਈ ਨੂੰ ਲੈ ਕੇ ਆਲੋਚਨਾਵਾਂ 'ਚ ਘਿਰੀ ਹੋਈ ਹੈ ਤੇ ਵਿਰੋਧੀ ਨੇਤਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੇ ਅਸਤੀਫੇ ਦੀ ਮਦਦ ਕਰ ਰਹੇ ਹਨ।


Aarti dhillon

Content Editor

Related News