''ਰੇਮਡੇਸਿਵੀਰ'' ਬਣ ਸਕਦੀ ਹੈ ਕੋਵਿਡ-19 ਖਿਲਾਫ ਹਥਿਆਰ, ਟ੍ਰਾਇਲ ਦੀ ਲੋੜ
Tuesday, Apr 21, 2020 - 03:13 AM (IST)
ਹਿਊਸਟਨ - ਖੋਜਕਾਰਾਂ ਦਾ ਦਾਅਵਾ ਹੈ ਕਿ ਕਲੀਨਿਕਲ ਟ੍ਰਾਇਲ ਦੌਰਾਨ ਕੋਵਿਡ-19 ਦੇ ਮਰੀਜ਼ਾਂ 'ਤੇ ਰੇਮਡੇਸਿਵੀਰ ਦਾ ਕਾਫੀ ਚੰਗਾ ਅਸਰ ਹੋ ਰਿਹਾ ਹੈ ਅਤੇ ਉਸ ਦੇ ਨਤੀਜੇ ਚੰਗੇ ਹਨ ਪਰ ਇਸ ਦਵਾਈ ਦੇ ਪ੍ਰਭਾਵ ਨੂੰ ਜਾਂਚਣ ਲਈ ਜ਼ਿਆਦਾ ਟ੍ਰਾਇਲ ਕਰਨ ਦੀ ਲੋੜ ਹੈ। ਅਮਰੀਕਾ ਦੇ ਟੈਕਸਾਸ ਸਥਿਤ ਹਿਊਸਟਨ ਮੈਥਡਿਸਟ ਹਸਪਤਾਲ ਦੇ ਖੋਜਕਾਰਾਂ ਮੁਤਾਬਕ, ਟ੍ਰਾਇਲ ਵਿਚ ਬੀਮਾਰੀ ਦੇ ਸ਼ੁਰੂਆਤੀ ਦੌਰ ਵਿਚ ਮਰੀਜ਼ ਦਾ ਇਲਾਜ ਕੀਤਾ ਜਾਂਦਾ ਹੈ ਜਾਂ ਫਿਰ ਕੁਝ ਮਾਮਲਿਆਂ ਵਿਚ ਜਿਨ੍ਹਾਂ ਨੂੰ ਇਲਾਜ ਦੌਰਾਨ ਵੈਂਟੀਲੇਟਰ ਲਾਉਣ ਦੀ ਜ਼ਰੂਰਤ ਪਈ ਹੋਵੇ।
ਹਸਪਤਾਲ ਵਿਚ ਵਾਇਰਸ ਜਿਹੀਆਂ ਬੀਮਾਰੀ ਦੀ ਫਾਰਮਾਸਿਸਟ ਕੈਥਰੀਨ ਕੇ. ਪੈਰੇਜ ਨੇ ਆਖਿਆ ਕਿ ਸ਼ੁਰੂਆਤੀ ਨਤੀਜੇ ਆਸ਼ਾਜਨਕ ਹਨ ਅਤੇ ਅਜੇ ਉਹੀ ਅਹਿਮ ਹੈ। ਕੋਵਿਡ-19 ਦੇ ਮਰੀਜ਼ਾਂ ਦੇ ਸਬੰਧ ਵਿਚ ਹੁਣ ਤੱਕ ਅਸੀਂ ਜਿੰਨਾ ਸਿੱਖਿਆ ਹੈ, ਉਸ ਤੋਂ ਸਾਨੂੰ ਪਤਾ ਲੱਗਾ ਹੈ ਕਿ ਉਨ੍ਹਾਂ ਦੀ ਹਾਲਤ ਨੂੰ ਤੇਜ਼ੀ ਨਾਲ ਵਿਗੜਣ ਤੋਂ ਰੋਕਣਾ ਹੈ। ਪੈਰੇਜ ਨੇ ਆਖਿਆ ਕਿ ਸਮੇਂ 'ਤੇ ਕਾਰਵਾਈ ਸਭ ਕੁਝ ਹੈ। ਮੈਂ ਪੱਕਾ-ਪੱਕਾ ਨਹੀਂ ਆਖ ਸਕਦੀ ਕਿ ਉਨ੍ਹਾਂ ਨੂੰ ਵੈਂਟੀਲੇਟਰ 'ਤੇ ਪਾਉਣਾ ਹੀ ਪੈਂਦਾ ਪਰ ਇਹ ਆਸ਼ਾਜਨਕ ਹੈ। ਇਸ ਸਾਲ ਦੀ ਸ਼ੁਰੂਆਤ ਵਿਚ 'ਨੇਚਰ ਮੈਗਜ਼ੀਨ' ਵਿਚ ਪ੍ਰਕਾਸ਼ਿਤ ਅਧਿਐਨ ਮੁਤਾਬਕ, ਕਰੀਬ 1 ਦਹਾਕੇ ਪਹਿਲਾਂ ਇਬੋਲਾ ਦੇ ਇਲਾਜ ਲਈ ਵਿਕਸਤ ਰੇਮਡੇਸਿਵੀਰ, ਕਈ ਸਾਰੇ ਵਾਇਰਸਾਂ ਦੇ ਇਲਾਜ ਵਿਚ ਇਸਤੇਮਾਲ ਕੀਤਾ ਜਾ ਸਕਦਾ ਹੈ।
ਚੀਨ ਵਿਚ ਹੋਈ ਖੋਜ ਮੁਤਾਬਕ, ਰੇਮਡੇਸਿਵੀਰ ਸਫਲਤਾਪੂਰਵਕ ਕੋਰੋਨਾਵਾਇਰਸ, ਸਾਰਸ ਨੂੰ ਮਨੁੱਖ ਦੀਆਂ ਕੋਸ਼ਿਕਾਵਾਂ ਵਿਚ ਫੈਲਣ ਤੋਂ ਰੋਕ ਸਕਦਾ ਹੈ। 'ਨਿਊ ਇੰਗਲੈਂਡ ਜਨਰਲ ਆਫ ਮੈਡੀਸਨ' ਵਿਚ ਪ੍ਰਕਾਸ਼ਿਤ ਇਕ ਹੋਰ ਰਿਸਰਚ ਮੁਤਾਬਕ, 'ਅਮਰੀਕਨ ਸੈਂਟਰ ਫਾਰ ਡਿਜ਼ੀਜ ਕੰਟਰੋਲ ਐਂਡ ਪ੍ਰੀਵੈਂਸ਼ਨ' ਦੀ ਸਲਾਹ 'ਤੇ ਕੋਰੋਨਾਵਾਇਰਸ ਤੋਂ ਇਨਫੈਕਟਡ ਇਕ ਵਿਅਕਤੀ ਨੂੰ ਰੇਮਡੋਸਿਵੀਰ ਦਿੱਤਾ ਗਿਆ ਅਤੇ ਉਸ ਦੀ ਹਾਲਤ ਵਿਚ 24 ਘੰਟੇ ਦੇ ਅੰਦਰ ਸੁਧਾਰ ਹੋਣ ਲੱਗਾ। ਹਸਪਤਾਲ ਦੇ ਇਕ ਬਿਆਨ ਵਿਚ ਆਖਿਆ ਕਿ ਕੋਵਿਡ-19 ਦੇ ਨਾਲ ਸਭ ਤੋਂ ਚੁਣੌਤੀਪੂਰਣ ਗੱਲ ਇਹ ਹੈ ਕਿ ਉਹ ਮਨੁੱਖੀ ਸਰੀਰ ਵਿਚ ਦਾਖਲ ਹੋਣ ਤੋਂ ਬਾਅਦ ਜਿਸ ਤਰੀਕੇ ਨਾਲ ਆਪਣੀ ਗਿਣਤੀ ਵਿਚ ਵਾਧਾ ਕਰਦਾ ਹੈ। ਉਸ ਵਿਚ ਆਖਿਆ ਗਿਆ ਹੈ, ਇਸ ਤਰ੍ਹਾਂ ਕੋਵਿਡ-19 ਨੂੰ ਜੇਕਰ ਸ਼ੁਰੂਆਤ ਪੜਾਅ ਵਿਚ ਨਹੀਂ ਰੋਕਿਆ ਗਿਆ ਤਾਂ ਉਸ ਵਿਅਕਤੀ ਨੂੰ ਸਾਹ ਲੈਣ ਵਿਚ ਪਰੇਸ਼ਾਨੀ ਹੋ ਸਕਦੀ ਹੈ ਅਤੇ ਉਸ ਨੂੰ ਵੈਂਟੀਲੇਟਰ 'ਤੇ ਪਾਉਣਾ ਪੈ ਸਕਦਾ ਹੈ। ਰੇਮਡੇਸਿਵੀਰ ਨੇ ਮਨੁੱਖੀ ਕੋਸ਼ਿਕਾਵਾਂ ਦੇ ਅੰਦਰ ਕੋਰੋਨਾਵਾਇਰਸ ਦੀ ਇਨਫੈਕਸ਼ਨ ਦੇ ਵਾਧੇ ਨੂੰ ਰੋਕਣ ਦੀ ਸਮਰੱਥਾ ਪ੍ਰਦਰਸ਼ਿਤ ਕੀਤੀ ਹੈ ਅਤੇ ਹੁਣ ਮਰੀਜ਼ਾਂ 'ਤੇ ਉਸ ਦਾ ਕਲੀਨਿਕਲ ਟ੍ਰਾਇਲ ਚੱਲ ਰਿਹਾ ਹੈ।