ਗੁਰੂ ਨਾਨਕ ਸਿੱਖ ਟੈਂਪਲ, ਸਨਵਾਕੀਨ ਵਿਖੇ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਸਮੇਂ ਹੋਏ ਧਾਰਮਿਕ ਸਮਾਗਮ

Tuesday, Nov 23, 2021 - 12:35 PM (IST)

ਗੁਰੂ ਨਾਨਕ ਸਿੱਖ ਟੈਂਪਲ, ਸਨਵਾਕੀਨ ਵਿਖੇ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਸਮੇਂ ਹੋਏ ਧਾਰਮਿਕ ਸਮਾਗਮ

ਫਰਿਜ਼ਨੋ,ਕੈਲੀਫੋਰਨੀਆ (ਨੀਟਾ ਮਾਛੀਕੇ): ਕੈਲੀਫੋਰਨੀਆ ਦੇ ਇਤਿਹਾਸਕ ਗੁਰਦੁਆਰਾ ਗੁਰੂ ਨਾਨਕ ਸਿੱਖ ਟੈਂਪਲ, ਸ਼ਹਿਰ ਸਨਵਾਕੀਨ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਸਮੇਂ ਵਿਸ਼ੇਸ਼ ਸਮਾਗਮ ਕਰਵਾਏ ਗਏ। ਸਮਾਗਮਾਂ ਦੀ ਸੁਰੂਆਤ ਪਾਠਾਂ ਦੇ ਭੋਗ ਉਪਰੰਤ ਹੋਈ। ਜਿੰਨ੍ਹਾਂ ਵਿੱਚ ਸਭ ਤੋਂ ਪਹਿਲਾਂ ਗੁਰੂਘਰ ਦੇ ਮੁੱਖ ਗ੍ਰੰਥੀ ਭਾਈ ਕੁਲਵੰਤ ਸਿੰਘ ਧਾਲੀਵਾਲ ਨੇ ਗੁਰਬਾਣੀ ਕਥਾ ਰਾਹੀ ਸੰਗਤਾਂ ਨੂੰ ਨਿਹਾਲ ਕੀਤਾ। ਇਸ ਬਾਅਦ ਗੁਰੂਘਰ ਦੇ ਹਜ਼ੂਰੀ ਕੀਰਤਨੀ ਜੱਥੇ ਵਿੱਚ ਭਾਈ ਜੋਗਿੰਦਰ ਸਿੰਘ ਜੋਗੀ ਦੇ ਕੀਰਤਨੀ ਜੱਥੇ ਨੇ ਹਾਜ਼ਰੀ ਭਰੀ। ਇਸ ਉਪਰੰਤ ਸਿੱਖ ਜਗਤ ਦੀ ਉੱਘੀ ਸਖਸ਼ੀਅਤ ਬਾਬਾ ਅਵਤਾਰ ਸਿੰਘ ਨੇ ਵਿਸ਼ੇਸ਼ ਤੋਰ ‘ਤੇ ਪਹੁੰਚ ਕੇ ਗੁਰੂ ਜੀ ਦੇ ਜਨਮ ਅਸਥਾਨ ਨਨਕਾਣਾ ਸਾਹਿਬ ਦਾ ਇਤਿਹਾਸ ਸੰਗਤਾਂ ਨਾਲ ਸਾਂਝਾ ਕਰਦੇ ਹੋਏ ਗੁਰਬਾਣੀ ਕੀਰਤਨ ਕੀਤਾ। 

PunjabKesari

ਇਸੇ ਤਰ੍ਹਾਂ ਬੁਲੰਦ ਅਵਾਜ਼ ਦੀ ਮਾਲਕ ਬੀਬਾ ਜੋਤ ਰਣਜੀਤ ਨੇ ਗੁਰੂ ਮਹਿਮਾ ਗਾ ਸੰਗਤਾਂ ਨੂੰ ਸਿੱਖ ਇਤਿਹਾਸ ਨਾਲ ਜੋੜਿਆ। ਜਦਕਿ ਪ੍ਰਸਿੱਧ ਗਾਇਕ ਗੌਗੀ ਸੰਧੂ ਨੇ ਸ਼ਬਦ ਗਾਇਨ ਕਰਕੇ ਅਤੇ ਸਥਾਨਿਕ ਗਾਇਕ ਅਵਤਾਰ ਗਰੇਵਾਲ ਨੇ ਆਪਣੇ ਨਵੇਂ ਧਾਰਮਿਕ ਗੀਤਾ ਰਾਹੀ ਸੰਗਤਾਂ ਨੂੰ ਰੂਹਾਨੀਅਤ ਨਾਲ ਜੋੜਿਆ। ਇਸ ਸਮੇਂ ਖਾਸ ਤੌਰ ‘ਤੇ ਛੋਟੇ ਬੱਚੇ ਅਮਨਜੋਤ ਸਿੰਘ ਮਾਛੀਵਾੜਾ ਨੇ ਗੁਰਬਾਣੀ ਸ਼ਬਦਾਂ ਰਾਹੀ ਕੀਰਤਨ ਕਰਦੇ ਹੋਏ ਨਵੀਂ ਪੀੜ੍ਹੀ ਨੂੰ ਗਰਸਿੱਖੀ ਨਾਲ ਜੁੜਨ ਦੀ ਪ੍ਰੇਰਨਾ ਦਿੱਤੀ। ਇਸ ਸਮੇਂ ਹੋਰ ਹਾਜ਼ਰ ਗਾਇਕਾ ਵਿੱਚ ਧਰਮਵੀਰ ਥਾਂਦੀ, ਅਕਾਸਦੀਪ ਅਕਾਸ, ਰਾਣੀ ਗਿੱਲ ਅਤੇ ਪੱਪੀ ਭਦੌੜ ਨੇ ਹਾਜ਼ਰੀ ਭਰੀ। ਵਿਸ਼ੇਸ਼ ਬੁਲਾਰਿਆਂ ਵਿੱਚ ਸਿੱਖ ਕੌਸ਼ਲ ਕੈਲੀਫੋਰਨੀਆ ਵੱਲੋਂ ਭਾਈ ਪਰਮਪਾਲ ਸਿੰਘ ਨੇ “ਇੱਕ ਪੰਥ - ਇਕ ਸੋਚ” ਅਪਣਾਉਣ ਦੀ ਵਿਚਾਰਧਾਰਾ ਦੀ ਸੰਗਤਾਂ ਨੂੰ ਅਪੀਲ ਕੀਤੀ। 

ਪੜ੍ਹੋ ਇਹ ਅਹਿਮ ਖਬਰ- ਪ੍ਰਵਾਸੀ ਭਾਰਤੀਆਂ ਨੇ ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੇ ਭਾਰਤ ਸਰਕਾਰ ਦੇ ਫ਼ੈਸਲੇ ਦਾ ਕੀਤਾ ਸਵਾਗਤ

ਭਾਰਤ ਵਿੱਚ ਕਿਰਸਾਨੀ ਮੋਰਚੇ ਦੀ ਜਿੱਤ ਅਤੇ ਸਮੂਹ ਭਾਈਚਾਰੇ ਦੇ ਸਹਿਯੋਗ ਦੀ ਵਧਾਈ ਦਿੱਤੀ ਗਈ। ਸਮੁੱਚੇ ਪ੍ਰੋਗਰਾਮ ਦੌਰਾਨ ਸਟੇਜ਼ ਸੰਚਾਲਨ ਦੀ ਸੇਵਾ ਸ. ਗੁਰਬਿੰਦਰ ਸਿੰਘ ਧਾਲੀਵਾਲ ਨੇ ਨਿਭਾਈ। ਸਮੁੱਚੇ ਪ੍ਰੋਗਰਾਮ ਦੌਰਾਨ ਇਲਾਕੇ ਭਰ ਤੋਂ ਸੰਗਤਾਂ ਨੇ ਹਾਜ਼ਰੀ ਭਰੀ ਅਤੇ ਗੁਰੂ ਦੇ ਲੰਗਰ ਅਤੁੱਟ ਵਰਤੇ।ਇੱਥੇ ਇਹ ਗੱਲ ਵਰਨਣਯੋਗ ਹੈ ਕਿ ਇਹ ਗੁਰਦੁਆਰਾ “ਗੁਰੂ ਨਾਨਕ ਸਿੱਖ ਟੈਂਪਲ ਸਨਵਾਕੀਨ”  ਸਟਾਕਟਨ ਅਤੇ ਯੂਬਾ ਸਿਟੀ ਤੋਂ ਬਾਅਦ ਕੈਲੇਫੋਰਨੀਆ ਦਾ ਤੀਜਾ ਇਤਿਹਾਸਕ ਗੁਰਦੁਆਰਾ ਹੈ ਜਿਸ ਨੂੰ ਆਪਣੀ ਇਮਾਰਤ ਦੇ 100 ਸਾਲ ਪੂਰੇ ਹੋਣ ਕਰਕੇ ਹੈਰੀਟੇਜ਼ ਹੋਣ ਦਾ ਮਾਣ ਪ੍ਰਾਪਤ ਹੈ।


author

Vandana

Content Editor

Related News