ਅਮਰੀਕਾ ਦੇ ਲੁਸਿਆਨਾ ’ਚ ਇੱਕ ਦਿਨ ਵਿਚ ਦਰਜ ਹੋਈਆਂ ਰਿਕਾਰਡ ਕੋਰੋਨਾ ਮੌਤਾਂ

08/25/2021 8:14:24 PM

ਫਰਿਜ਼ਨੋ (ਕੈਲੀਫੋਰਨੀਆ) (ਗੁਰਿੰਦਰਜੀਤ ਨੀਟਾ ਮਾਛੀਕੇ)-ਅਮਰੀਕਾ ਦੇ ਜ਼ਿਆਦਾਤਰ ਸੂਬਿਆਂ ’ਚ ਕੋਰੋਨਾ ਵਾਇਰਸ ਦੀ ਲਾਗ ਦੇ ਮਾਮਲੇ ਸਾਹਮਣੇ ਆ ਰਹੇ ਹਨ। ਵਧ ਰਹੀ ਲਾਗ ਦੇ ਮਾਮਲਿਆਂ ਦੌਰਾਨ ਲੁਸਿਆਨਾ ’ਚ ਮੰਗਲਵਾਰ ਨੂੰ ਕੋਰੋਨਾ ਵਾਇਰਸ ਨਾਲ ਸਬੰਧਤ 139 ਮੌਤਾਂ ਦਰਜ ਕੀਤੀਆਂ ਗਈਆਂ ਹਨ। ਅਮਰੀਕਾ ’ਚ ਕੋਰੋਨਾ ਮਹਾਮਾਰੀ ਦੇ ਸ਼ੁਰੂ ਹੋਣ ਤੋਂ ਬਾਅਦ ਲੁਸਿਆਨਾ ’ਚ ਇੱਕ ਹੀ ਦਿਨ ’ਚ ਸਭ ਤੋਂ ਵੱਧ ਮੌਤਾਂ ਦਰਜ ਕੀਤੀਆਂ ਗਈਆਂ ਹਨ। ਮੌਤਾਂ ਦੇ ਸਬੰਧ ’ਚ ਇਸ ਤੋਂ ਪਿਛਲਾ ਰਿਕਾਰਡ 129 ਮੌਤਾਂ ਨਾਲ 14 ਅਪ੍ਰੈਲ, 2020 ਨੂੰ ਦਰਜ ਕੀਤਾ ਗਿਆ ਸੀ। ਮੌਤਾਂ ਤੋਂ ਇਲਾਵਾ ਸਟੇਟ ਦੇ ਸਿਹਤ ਵਿਭਾਗ ਨੇ ਮੰਗਲਵਾਰ ਵਾਇਰਸ ਦੇ 3814 ਨਵੇਂ ਕੇਸਾਂ ਦੀ ਵੀ ਰਿਪੋਰਟ ਕੀਤੀ ਹੈ।

ਇਸ ਦੇ ਨਾਲ ਹੀ ਸੂਬੇ ਦੇ ਹਸਪਤਾਲਾਂ ’ਚ ਵੀ ਕੋਰੋਨਾ ਮਰੀਜ਼ ਦਾਖਲ ਹੋ ਰਹੇ ਹਨ। ਸਟੇਟ ਦੇ ਅੰਕੜਿਆਂ ਅਨੁਸਾਰ ਮੰਗਲਵਾਰ ਤੱਕ ਲੁਸਿਆਨਾ ’ਚ 2856 ਮਰੀਜ਼ ਕੋਰੋਨਾ ਨਾਲ ਹਸਪਤਾਲ ’ਚ ਦਾਖਲ ਸਨ, ਜਿਨ੍ਹਾਂ ’ਚੋਂ 480 ਮਰੀਜ਼ ਵੈਂਟੀਲੇਟਰਾਂ ’ਤੇ ਸਨ। ਇਨ੍ਹਾਂ ਹਸਪਤਾਲਾਂ ’ਚ ਦਾਖਲ ਹੋਣ ਵਾਲੇ ਮਰੀਜ਼ਾਂ ’ਚ ਜ਼ਿਆਦਾਤਰ ਗਿਣਤੀ ਬਿਨਾਂ ਕੋਰੋਨਾ ਵੈਕਸੀਨ ਲੱਗੇ ਲੋਕਾਂ ਦੀ ਹੈ।


Manoj

Content Editor

Related News