ਰੂਸ ''ਚ ਕੋਰੋਨਾ ਕਾਰਨ ਇਕ ਫਿਰ ਹੋਈਆਂ ਰਿਕਾਰਡ ਮੌਤਾਂ
Tuesday, Nov 02, 2021 - 09:31 PM (IST)
ਮਾਸਕੋ-ਰੂਸ 'ਚ ਮੰਗਲਵਾਰ ਨੂੰ ਕੋਰੋਨਾ ਵਾਇਰਸ ਇਨਫੈਕਸ਼ਨ ਕਾਰਨ ਰਿਕਾਰਡ ਮੌਤਾਂ ਦਰਜ ਕੀਤੀਆਂ ਗਈਆਂ। ਰੂਸ 'ਚ ਕੁਝ ਦਿਨ ਪਹਿਲਾਂ ਹੀ ਕਈ ਨਾਗਰਿਕਾਂ ਨੂੰ ਘਰ 'ਚ ਰਹਿਣ ਦਾ ਦੇਸ਼ ਵਿਆਪੀ ਹੁਕਮ ਪ੍ਰਭਾਵੀ ਹੋਇਆ ਸੀ। ਰੂਸ ਦੇ ਸੂਬੇ ਕੋਰੋਨਾ ਵਾਇਰਸ ਟਾਸਕ ਫੋਰਸ ਮੁਤਾਬਕ ਦੇਸ਼ 'ਚ ਕੋਵਿਡ-19 ਦੇ 39,008 ਨਵੇਂ ਮਾਮਲੇ ਸਾਹਮਣੇ ਆਏ ਅਤੇ 1,178 ਹੋਰ ਵਿਅਕਤੀਆਂ ਦੀ ਕੋਰੋਨਾ ਕਾਰਨ ਮੌਤ ਹੋ ਗਈ।
ਇਹ ਵੀ ਪੜ੍ਹੋ : PM ਮੋਦੀ ਨੇ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੇਨੇਟ ਨਾਲ ਦੁਵੱਲੇ ਸੰਬੰਧਾਂ 'ਤੇ ਕੀਤੀ ਸਮੀਖਿਆ
ਟਾਸਕ ਫੋਰਸ ਨੇ ਪਿਛਲੇ ਮਹੀਨੇ ਲਗਭਗ ਰੋਜ਼ਾਨਾ ਰਿਕਾਰਡ ਰੋਜ਼ਾਨਾ ਇਨਫੈਕਸ਼ਨ ਜਾਂ ਮੌਤਾਂ ਦੀ ਸੂਚਨਾ ਦਿੱਤੀ ਹੈ। ਇਨਫੈਕਸ਼ਨ ਦੇ ਕਹਿਰ ਨੂੰ ਰੋਕਣ ਲਈ ਰੂਸ ਦੇ ਰਾਸ਼ਟਰਪਤੀ ਵਲਾਦੀਮਿਰ ਪੁਤਿਨ ਨੇ 30 ਅਕਤੂਬਰ ਤੋਂ ਸੱਤ ਨਵੰਬਰ ਦਰਮਿਆਨ ਕੰਮ ਨਾ ਕਰਨ ਦੇ ਹੁਕਮ ਦਿੱਤੇ ਹਨ।
ਇਹ ਵੀ ਪੜ੍ਹੋ : ਯਾਹੂ ਨੇ ਚੀਨ ਤੋਂ ਆਪਣਾ ਕਾਰੋਬਾਰ ਸਮੇਟਿਆ, ਚੁਣੌਤੀਪੂਰਨ ਮਾਹੌਲ ਦਾ ਦਿੱਤਾ ਹਵਾਲਾ
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।