ਇਸਰਾਈਲ ’ਚ ਭਾਰਤੀ ਭਾਈਚਾਰੇ ਦੀ ‘ਮਲੀਦਾ’ ਰਸਮ ਨੂੰ ਮਿਲੀ ਮਾਨਤਾ
Tuesday, Feb 11, 2020 - 06:04 PM (IST)

ਯੇਰੂਸ਼ਲਮ (ਭਾਸ਼ਾ)-ਮਹਾਰਾਸ਼ਟਰ ਖੇਤਰ ਤੋਂ ਆਉਣ ਵਾਲੇ ਬੇਨੇ ਇਸਰਾਈਲ ਭਾਈਚਾਰੇ ਦੇ ਸੈਂਕੜੇ ਭਾਰਤੀ ਯਹੂਦੀ ਸੋਮਵਾਰ ਰਾਤ ਆਪਣੀ ਮਲੀਦਾ ਰਸਮ ਨੂੰ ਮਾਨਤਾ ਦਿੱਤੇ ਜਾਣ ਦਾ ਜਸ਼ਨ ਮਨਾਉਣ ਲਈ ਇਕੱਠੇ ਹੋਏ। ਇਸਰਾਈਲ ਸਰਕਾਰ ਨੇ ਇਸ ਨੂੰ ਹਿਬਰੂ ਕੈਲੰਡਰ ’ਚ ਥਾਂ ਦਿੰਦੇ ਹੋਏ ਇਸ ਦਿਨ ਲਈ ਦੇਸ਼ ’ਚ ਕੌਮੀ ਛੁੱਟੀ ਦਾ ਐਲਾਨ ਕੀਤਾ ਹੈ। ਮਲੀਦਾ ਨੂੰ ਮਾਨਤਾ ਮਿਲਣ ਦਾ ਜਸ਼ਨ ਇਸਰਾਈਲ ’ਚ ਰਹਿੰਦੇ ਭਾਰਤੀ ਭਾਈਚਾਰੇ ਦੇ ਲੋਕਾਂ ਨੇ ਕਈ ਥਾਵਾਂ ’ਤੇ ਮਨਾਇਆ।