ਜੰਗ ਦਰਮਿਆਨ ਰੂਸ ਦਾ ਬਿਆਨ, ਕਿਹਾ-ਯੂਕ੍ਰੇਨ ਨਾਲ ਦੁਬਾਰਾ ਗੱਲਬਾਤ ਲਈ ਤਿਆਰ
Wednesday, Mar 02, 2022 - 04:54 PM (IST)
ਮਾਸਕੋ (ਭਾਸ਼ਾ)- ਕ੍ਰੇਮਲਿਨ ਦੇ ਇਕ ਬੁਲਾਰੇ ਨੇ ਦੱਸਿਆ ਕਿ ਯੂਕ੍ਰੇਨ ਵਿੱਚ ਜਾਰੀ ਜੰਗ ਬਾਰੇ ਯੂਕ੍ਰੇਨੀ ਅਧਿਕਾਰੀਆਂ ਨਾਲ ਗੱਲਬਾਤ ਮੁੜ ਸ਼ੁਰੂ ਕਰਨ ਲਈ ਰੂਸ ਦਾ ਇੱਕ ਵਫਦ ਬੁੱਧਵਾਰ ਸ਼ਾਮ ਨੂੰ ਤਿਆਰ ਹੈ। ਬੁਲਾਰੇ ਦਮਿਤਰੀ ਪੇਸਕੋਵ ਨੇ ਬੁੱਧਵਾਰ ਨੂੰ ਪੱਤਰਕਾਰਾਂ ਨੂੰ ਕਿਹਾ ਕਿ ਸ਼ਾਮ ਨੂੰ ਸਾਡਾ ਵਫ਼ਦ ਯੂਕ੍ਰੇਨ ਦੇ ਵਾਰਤਾਕਾਰਾਂ ਦੀ ਉਡੀਕ ਕਰਨ ਲਈ ਮੌਜੂਦ ਹੋਵੇਗਾ। ਫਿਲਹਾਲ ਉਨ੍ਹਾਂ ਨੇ ਇਹ ਨਹੀਂ ਦੱਸਿਆ ਕਿ ਗੱਲਬਾਤ ਕਿੱਥੇ ਹੋ ਸਕਦੀ ਹੈ।
ਪੜ੍ਹੋ ਇਹ ਅਹਿਮ ਖ਼ਬਰ- ਯੂਕ੍ਰੇਨ 'ਚ ਨਾਗਰਿਕਾਂ ਨੂੰ ਹੋ ਰਹੇ ਨੁਕਸਾਨ ਨੂੰ ਲੈ ਕੇ ਚੀਨ ਨੇ ਜਤਾਈ ਚਿੰਤਾ
ਉੱਧਰ ਯੂਕ੍ਰੇਨ ਦੇ ਅਧਿਕਾਰੀਆਂ ਨੇ ਤੁਰੰਤ ਆਪਣੀਆਂ ਯੋਜਨਾਵਾਂ ਬਾਰੇ ਤੁਰੰਤ ਕੋਈ ਵੇਰਵਾ ਨਹੀਂ ਦਿੱਤਾ। ਰੂਸ-ਯੂਕ੍ਰੇਨ ਯੁੱਧ ਨੂੰ ਸੁਲਝਾਉਣ ਲਈ ਗੱਲਬਾਤ ਦਾ ਪਹਿਲਾ ਦੌਰ ਪਿਛਲੇ ਐਤਵਾਰ ਨੂੰ ਬੇਲਾਰੂਸ-ਯੂਕ੍ਰੇਨ ਸਰਹੱਦ ਨੇੜੇ ਹੋਇਆ ਸੀ। ਗੱਲਬਾਤ ਦਾ ਕੋਈ ਨਤੀਜਾ ਨਹੀਂ ਨਿਕਲਿਆ, ਹਾਲਾਂਕਿ ਦੋਵੇਂ ਧਿਰਾਂ ਦੁਬਾਰਾ ਮਿਲਣ ਲਈ ਸਹਿਮਤ ਹੋਈਆਂ ਸਨ। ਯੂਕ੍ਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਨਸਕੀ ਨੇ ਰੂਸ 'ਤੇ ਦੋਸ਼ ਲਗਾਇਆ ਕਿ ਉਹ ਆਪਣਾ ਹਮਲਾ ਜਾਰੀ ਰੱਖਦੇ ਹੋਏ ਉਨ੍ਹਾਂ ਨੂੰ ਰਿਆਇਤਾਂ ਲਈ ਮਜਬੂਰ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ।
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।