ਕੱਚੇ ਚਿਕਨ ਨਾਲ ਕੁੱਤਿਆਂ ਨੂੰ ਮਾਰ ਸਕਦੈ ਲਕਵਾ

02/09/2018 9:42:44 AM

ਮੈਲਬੋਰਨ— ਤੁਸੀਂ ਆਪਣੇ ਪਾਲਤੂ ਕੁੱਤੇ ਨੂੰ ਖਾਣੇ ਵਿਚ ਕੱਚਾ ਚਿਕਨ ਦਿੰਦੇ ਹੋ ਤਾਂ ਉਸ ਦੀ ਸਿਹਤ ਨੂੰ ਖਤਰੇ ਵਿਚ ਪਾ ਰਹੇ ਹੋ। ਇਕ ਖੋਜ ਵਿਚ ਕਿਹਾ ਗਿਆ ਹੈ ਕਿ ਕੱਚਾ ਚਿਕਨ ਖੁਆਉਣ ਨਾਲ ਕੁੱਤੇ ਵਿਚ ਲਕਵਾ ਮਾਰਨ ਦਾ ਖਤਰਾ ਰਹਿੰਦਾ ਹੈ। ਮੈਲਬੋਰਨ ਦੇ ਕੁਝ ਖੋਜਕਾਰਾਂ ਨੇ ਜਾਨਵਰਾਂ ਦੇ ਹਸਪਤਾਲ ਵੇਰਿਬੀ ਵਿਚ ਮੌਜੂਦ ਕੁਝ ਪਾਲਤੂ ਕੁੱਤਿਆਂ 'ਤੇ ਇਹ ਅਧਿਐਨ ਕੀਤਾ। ਉਨ੍ਹਾਂ ਦੇਖਿਆ ਕਿ ਕੁੱਤਿਆਂ ਨੂੰ ਕੱਚਾ ਚਿਕਨ ਖੁਆਉਣ ਨਾਲ ਉਨ੍ਹਾਂ ਵਿਚ ਪਾਲੀਰੇਡੀਕਿਊਲੋਨਿਊਰਿਟਿਸ ਬੀਮਾਰੀ ਹੁੰਦੀ ਹੈ, ਜਿਸ ਨੂੰ ਏ. ਪੀ. ਐੱਮ. ਵੀ ਕਿਹਾ ਜਾਂਦਾ ਹੈ।
ਏ. ਪੀ. ਐੱਮ. ਇਕ ਤਰ੍ਹਾਂ ਦੀ ਦਿਮਾਗੀ ਤੰਤਰ ਨਾਲ ਜੁੜੀ ਬੀਮਾਰੀ ਹੁੰਦੀ ਹੈ, ਜਿਸ ਨਾਲ ਕੁੱਤਿਆਂ ਵਿਚ ਲਕਵਾ ਮਾਰਨ ਦਾ ਖਤਰਾ ਰਹਿੰਦਾ ਹੈ। ਕੱਚਾ ਚਿਕਨ ਖਾਣ ਵਾਲੇ ਲੱਗਭਗ 70 ਫੀਸਦੀ ਕੁੱਤਿਆਂ ਵਿਚ ਇਹ ਬੀਮਾਰੀ ਪਾਈ ਗਈ ਹੈ। ਕੱਚਾ ਚਿਕਨ ਖਾਣ ਨਾਲ ਕੁੱਤਿਆਂ ਵਿਚ ਖਾਸ ਤਰ੍ਹਾਂ ਦਾ ਜੀਵਾਣੂ ਜਨਮ ਲੈਂਦਾ ਹੈ, ਜੋ ਏ. ਪੀ. ਐੱਮ. ਬੀਮਾਰੀ ਪੈਦਾ ਕਰਦਾ ਹੈ।


Related News