ਰੇਟਿੰਗ ਏਜੰਸੀ ਐੱਸ.ਐਂਡ.ਪੀ. ਗਲੋਬਲ ਦਾ ਚੀਨ ਨੂੰ ਝਟਕਾ, ਭਾਰਤ ਦੀ ਬੱਲੇ-ਬੱਲੇ
Sunday, Oct 03, 2021 - 11:35 PM (IST)
ਲੱਗਦਾ ਹੈ ਕਿ ਚੀਨ ਦੇ ਚੰਗੇ ਲੱਦ ਗਏ ਹਨ ਅਤੇ ਹੁਣ ਉਸ ਨੂੰ ਆਪਣੀ ਅਰਥਵਿਸਸਥਾ ਨੂੰ ਮਜ਼ਬੂਤ ਬਣਾਉਣ ਲਈ ਸੰਘਰਸ਼ ਕਰਨਾ ਪਵੇਗਾ। ਚੀਨ ਦੀ ਆਰਥਿਕ ਸਥਿਤੀ ਨੂੰ ਤਗੜਾ ਧੱਕਾ ਲੱਗਣ ਵਾਲਾ ਹੈ ਅਤੇ ਇਸ ਦੇ ਪਿੱਛੇ ਕਾਰਨ ਹੈ ਸਾਲ 2019 ਦੇ ਆਖਿਰ 'ਚ ਫੈਲੀ ਵਿਸ਼ਵ ਵਿਆਪੀ ਕੋਰੋਨਾ ਮਹਾਮਾਰੀ। ਦੁਨੀਆ ਭਰ ਦੇ ਦੇਸ਼ ਹੁਣ ਚੀਨ ਨਾਲ ਵਪਾਰ ਕਰਨ ਤੋਂ ਸੰਕੋਚ ਕਰਨ ਲੱਗੇ ਹਨ ਅਤੇ ਤੇਜ਼ੀ ਨਾਲ ਉਸ ਦਾ ਬਦਲ ਲੱਭ ਰਹੇ ਹਨ। ਸਟੈਂਡਰਡ ਐਂਡ ਪੂਅਰਸ (ਐੱਸ.ਐੱਡ.ਪੀ.) ਗਲੋਬਲ ਜੋ ਦੁਨੀਆ ਦੀ ਸਭ ਤੋਂ ਵੱਡੀ ਰੇਟਿੰਗ ਕੰਪਨੀ ਹੈ ਜੋ ਦੁਨੀਆ ਦੇ ਦੇਸ਼ਾਂ ਨੂੰ ਉਨ੍ਹਾਂ ਦਾ ਆਰਥਿਕ ਪੱਧਰ, ਵਪਾਰ, ਜੀ.ਡੀ.ਪੀ. ਥੋਕ ਮੁੱਲ ਸੂਚਕਾਂਕ, ਅਤੇ ਤਮਾਮ ਆਰਥਿਕ ਮਾਪਦੰਡਾਂ ਦੇ ਆਧਾਰ 'ਤੇ ਇਕ ਸੂਚੀ 'ਚ ਰੱਖਦੀ ਹੈ।
ਇਹ ਵੀ ਪੜ੍ਹੋ : ਲਖੀਮਪੁਰ ਖੀਰੀ 'ਚ ਸਰਕਾਰ ਵੱਲੋਂ ਅਗਲੇ ਹੁਕਮਾਂ ਤੱਕ ਜਿਓ ਦੀਆਂ ਇੰਟਰਨੈੱਟ ਸੇਵਾਵਾਂ ਬੰਦ
ਜੇਕਰ ਉਸ ਦੇਸ਼ ਦਾ ਆਰਥਿਕ ਪੱਧਰ ਚੰਗਾ ਹੈ ਤਾਂ ਰੇਟਿੰਗ 'ਚ ਉੱਚੀ ਥਾਂ ਮਿਲੇਗੀ ਨਹੀਂ ਤਾਂ ਸਥਾਨ ਤੋਂ ਹੇਠਲੇ ਪੱਧਰ 'ਤੇ ਸੁੱਟ ਦਿੱਤਾ ਜਾਵੇਗਾ। ਐੱਸ.ਐੱਡ.ਪੀ. ਗਲੋਬਲ ਦੀ ਰੇਟਿੰਗ ਨਾਲ ਦੁਨੀਆ ਦੇ ਕਈ ਦੇਸ਼ਾਂ ਦੇ ਗਲੋਬਲ ਅਤੇ ਖੇਤਰੀ ਵਪਾਰ 'ਤੇ ਅਸਰ ਪੈਂਦਾ ਹੈ। ਐੱਸ.ਐਂਡ.ਪੀ. ਗਲੋਬਲ ਨੇ ਹਾਲ ਹੀ 'ਚ ਇਕ ਰਿਪੋਰਟ ਜਾਰੀ ਕੀਤੀ ਹੈ ਜਿਸ 'ਚ ਦੁਨੀਆ ਭਰ ਦੀ ਆਰਥਿਕ ਪ੍ਰਗਤੀ ਦੀ ਗੱਲ ਕੀਤੀ ਗਈ ਹੈ। ਆਪਣੀ ਰਿਪੋਰਟ 'ਚ ਐੱਸ.ਐਂਡ.ਪੀ. ਨੇ ਦੋ ਦੇਸ਼ਾਂ ਦੀ ਆਰਥਿਕ ਸਥਿਤੀ 'ਤੇ ਜ਼ੋਰ ਦਿੱਤਾ ਹੈ, ਇਹ ਦੇਸ਼ ਭਾਰਤ ਅਤੇ ਚੀਨ ਹੈ। ਚੀਨ ਦੀ ਵਿਕਾਸ ਦਰ 7.7 ਦੀ ਤੇਜ਼ੀ ਨਾਲ ਅਗੇ ਵਧੇਗੀ ਪਰ ਇਸ ਦੇ ਨਾਲ ਹੀ ਐੱਸ.ਐਂਡ.ਪੀ. ਗਲੋਬਲ ਨੇ ਇਹ ਵੀ ਕਿਹਾ ਹੈ ਕਿ ਜੇਕਰ ਚੀਨ ਐਵਰਗ੍ਰਾਂਡੇ ਨਾਲ ਹੋਣ ਵਾਲੇ ਨੁਕਸਾਨ ਨੂੰ ਰੋਕ ਲੈਂਦਾ ਹੈ ਜਾਂ ਉਸ ਨੂੰ ਪੂਰਾ ਚੁੱਕਾ ਦਿੰਦਾ ਹੈ ਤਾਂ ਉਸ ਦੀ ਵਿਕਾਸ ਦਰ ਇਸ ਤੇਜ਼ੀ ਨਾਲ ਚੱਲ਼ਣ 'ਚ ਸਮਰੱਥ ਹੋਵੇਗੀ।
ਇਹ ਵੀ ਪੜ੍ਹੋ : ਪਾਕਿ 'ਚ ਗ੍ਰਹਿ ਮੰਤਰਾਲਾ ਨੇ ਸਿੱਖ ਹਕੀਮ ਦੇ ਕਤਲ ਮਾਮਲੇ ਦੀ ਮੰਗੀ ਰਿਪੋਰਟ
ਐੱਸ.ਐਂਡ.ਪੀ. ਗਲੋਬਲ ਨੇ ਚੀਨ ਦੇ ਸਾਲ 2021 ਦੇ ਜੀ.ਡੀ.ਪੀ. 'ਚ ਵਾਧੇ ਦੇ ਅਨੁਮਾਨਾਂ 'ਚ 30 ਬੇਸਿਕ ਪੁਆਇੰਟ ਦੀ ਕਟੌਤੀ ਕੀਤੀ ਹੈ। ਚੀਨ ਲਈ ਏਜੰਸੀ ਨੇ ਪਹਿਲਾਂ 8 ਫੀਸਦੀ ਦੀ ਅਨੁਮਾਨ ਵਿਕਾਸ ਦਰ ਦਾ ਅੰਦਾਜ਼ਾ ਲਾਇਆ ਸੀ ਜਿਸ ਤੋਂ ਬਾਅਦ ਘਟਾ ਕੇ 7.7 ਫੀਸਦੀ ਕਰ ਦਿੱਤਾ ਗਿਆ। ਚੀਨ ਦੀ ਸਰਕਾਰ ਜੇਕਰ ਐਵਰਗ੍ਰਾਂਡੇ ਕੰਪਨੀ ਤੋਂ ਚੀਨ ਦੀ ਅਰਥਵਿਵਸਥਾ 'ਚ ਪੈਦਾ ਹੋਏ ਭੂਚਾਲ ਨੂੰ ਰੋਕਦੀ ਹੈ ਤਾਂ ਉਸ ਨੂੰ 7.7 ਫੀਸਦੀ ਦੀ ਵਿਕਾਸ ਦਰ ਮਿਲੇਗੀ, ਨਹੀਂ ਤਾਂ ਉਸ ਦੀ ਆਰਥਿਕ ਵਿਕਾਸ ਦਰ ਇਕਦਮ ਹੇਠਾਂ ਆ ਜਾਵੇਗੀ ਅਤੇ ਇਸ ਦੇ ਨਾਲ ਹੀ ਚੀਨ ਦੀ ਅਰਥਵਿਵਸਥਾ ਦਾ ਜੋ ਪਿਛਲੇ 30 ਸਾਲਾਂ ਤੋਂ ਸੁਨਹਿਰੀ ਯੁੱਗ ਚੱਲਿਆ ਆ ਰਿਹਾ ਹੈ ਉਹ ਵੀ ਖਤਮ ਹੋ ਜਾਵੇਗਾ। ਐਵਰਗ੍ਰਾਂਡੇ ਇਕ ਬਹੁਤ ਵੱਡਾ ਘੁਟਾਲਾ ਹੈ, ਇਹ ਆਪਣੇ ਨਾਲ-ਨਾਲ ਕਈ ਦੂਜੇ ਦੇਸ਼ਾਂ ਦੀ ਅਰਥਵਿਵਸਥਾ ਨੂੰ ਦੀਵਾਲੀਆ ਬਣਾ ਸਕਦਾ ਹੈ।
ਇਹ ਵੀ ਪੜ੍ਹੋ : ਡੇਰਾ ਬਿਆਸ ਨਾਮਦਾਨ ਦੇ ਚਾਹਵਾਨ ਪ੍ਰਵਾਸੀ ਭਾਰਤੀਆਂ ਲਈ ਖੁੱਲ੍ਹਿਆ, ਰਜਿਸਟ੍ਰੇਸ਼ਨ 30 ਅਕਤੂਬਰ ਤੋਂ
ਐੱਸ.ਐਂਡ.ਪੀ. ਗਲੋਬਲ ਏਜੰਸੀ ਰੇਟਿੰਗ ਨੇ ਕਿਹਾ ਕਿ ਚੀਨ ਦੀ ਸੱਤਾ 'ਚ ਚੋਟੀ 'ਚ ਬੈਠੇ ਲੋਕਾਂ ਨੇ ਚੀਨੀ ਤਕਨੀਕੀ ਕੰਪਨੀਆਂ ਲਈ, ਜੋ ਚੀਨ ਦੇ ਤਕਨਾਲੋਜੀ 'ਚ ਵੱਡਾ ਹਿੱਸਾ ਹੈ, 'ਤੇ ਆਪਣੇ ਨਿਯਮਾਂ ਨੂੰ ਸਖਤ ਬਣਾਇਆ ਹੈ। ਡਿਲਿਵਰੀ ਰਾਇਡਰਸ, ਇੰਟਰਨੈੱਟ ਗੇਮਿੰਗ ਕੰਪਨੀਆਂ ਲਈ ਨਿਯਮਾਂ 'ਤੇ ਲਗਾਮ ਲੱਗਣ ਅਤੇ ਸਖਤੀ ਵਧਾਉਣ ਨਾਲ ਚੀਨ ਦੀ ਅਰਥਵਿਵਸਥਾ ਨੂੰ ਨੁਕਸਾਨ ਹੋ ਰਿਹਾ ਹੈ, ਇਸ ਨਾਲ ਚੀਨ ਦਾ ਆਰਥਿਕ ਭਵਿੱਖ ਵੀ ਅਨਿਸ਼ਚਿਤਤਾ ਵੱਲ਼ ਲਗਾਤਾਰ ਵਧਦਾ ਜਾ ਰਿਹਾ ਹੈ। ਐਵਰਗ੍ਰਾਂਡੇ ਤੋਂ ਪੈਦਾ ਹੋਏ ਆਰਥਿਕ ਹਾਲਾਤ 'ਤੇ ਰੇਟਿੰਗ ਏਜੰਸੀ ਨੇ ਕਿਹਾ ਕਿ ਇਸ ਨਾਲ ਦੂਜੇ ਡਿਵੈੱਲਪਰਸ, ਸਪਲਾਈ ਲੜੀ ਨਾਲ ਜੁੜੇ ਖੇਤਰ, ਵੱਡੇ ਅਤੇ ਛੋਟੇ ਠੇਕੇਦਾਰ, ਬੈਂਕ ਅਤੇ ਛੋਟੋ-ਛੋਟੇ ਵਿੱਤੀ ਸੰਸਥਾਵਾਂ 'ਤੇ ਬੁਰਾ ਅਸਰ ਪੈਣ ਦਾ ਖ਼ਦਸ਼ਾ ਹੈ। ਚੀਨ ਸਰਕਾਰ ਐਵਰਗ੍ਰਾਂਡੇ ਘੁਟਾਲੇ ਤੋਂ ਪੈਦਾ ਹੋਏ ਹਾਲਾਤ ਨੂੰ ਸੰਭਾਲਣ ਲਈ ਕੁਝ ਨਹੀਂ ਕਰ ਰਹੀ ਅਤੇ ਜਲਦੀ ਹੀ ਇਸ ਦਾ ਅਸਰ ਗਲੋਬਲ ਤੌਰ 'ਤੇ ਦੇਖਣ ਨੂੰ ਮਿਲੇਗਾ। ਰੇਟਿੰਗ ਏਜੰਸੀ ਨੇ ਕਿਹਾ ਕਿ ਸਾਨੂੰ ਉਮੀਦ ਨਹੀਂ ਹੈ ਕਿ ਚੀਨ ਦੀ ਸਰਕਾਰ ਐਵਰਗ੍ਰਾਂਡੇ ਨੂੰ ਕਿਸੇ ਤਰ੍ਹਾਂ ਦਾ ਸਿੱਧਾ ਸਹਿਯੋਗ ਦੇਵੇਗੀ।
ਇਹ ਵੀ ਪੜ੍ਹੋ : ਅਮਰੀਕਾ 'ਚ ਲੱਖਾਂ ਨਸ਼ੀਲੀਆਂ ਗੋਲੀਆਂ ਜ਼ਬਤ ਹੋਣ ਦੇ ਨਾਲ ਹੋਈਆਂ 800 ਤੋਂ ਵੱਧ ਗ੍ਰਿਫਤਾਰੀਆਂ
ਭਾਰਤ ਦੇ ਬਾਰੇ 'ਚ ਐੱਸ.ਐਂਡ.ਪੀ. ਗਲੋਬਲ ਨੇ ਰੇਟਿੰਗ ਦਿੱਤੀ ਹੈ। ਹਾਲਾਂਕਿ ਰੇਟਿੰਗ ਏਜੰਸੀ ਭਾਰਤ ਨੂੰ ਲੈ ਕੇ ਹਮੇਸ਼ਾ ਨਕਾਰਾਤਮਕ ਰਵੱਈਆ ਅਪਣਾ ਅਤੇ ਉੱਚ ਰੇਟਿੰਗ ਦੇਣ ਤੋਂ ਬਚਦੀ ਰਹੀ ਹੈ ਪਰ ਇਸ ਵਾਰ ਐੱਸ.ਐਂਡ.ਪੀ. ਨੇ ਭਾਰਤ ਦੀ ਆਰਥਿਕ ਸਥਿਤੀ ਨੂੰ ਬਿਹਤਰ ਦੱਸਿਆ ਹੈ। ਰੇਟਿੰਗ ਏਜੰਸੀਆਂ ਮੁਤਾਬਕ ਕੋਰੋਨਾ ਦੀ ਦੂਜੀ ਲਹਿਰ ਤੋਂ ਬਾਅਦ ਭਾਰਤੀ ਅਰਥਵਿਵਸਥਾ 'ਚ ਜ਼ਬਰਦਸਤ ਰਿਕਵਰੀ ਆ ਰਹੀ ਹੈ। ਭਾਰਤ ਲਈ ਏਜੰਸੀ ਨੇ ਸਾਲ 2022 'ਚ 9.5 ਫੀਸਦੀ ਦੀ ਜੀ.ਡੀ.ਪੀ. ਦਾ ਅਨੁਮਾਨ ਰੱਖਿਆ ਹੈ ਅਤੇ ਇਸ ਨੂੰ ਸਥਿਰ ਦੱਸਿਆ ਹੈ। ਭਾਰਤ ਦੀ ਪ੍ਰਸ਼ੰਸ਼ਾ ਕਰਦੇ ਹੋਏ ਐੱਸ.ਐਂਡ.ਪੀ. ਗਲੋਬਲ ਨੇ ਆਪਣੀ ਰਿਪੋਰਟ 'ਚ ਕਿਹਾ ਕਿ ਅਪ੍ਰੈਲ-ਜੂਨ 'ਚ ਭਾਰਤ ਦੀ ਅਰਥਵਿਵਸਥਾ ਕੋਰੋਨਾ ਦੀ ਦੂਜੀ ਲਹਿਰ ਕਾਰਨ ਸੁਸਤ ਪੈ ਗਈ ਸੀ ਪਰ ਜੁਲਾਈ-ਸਤੰਬਰ ਦੀ ਤਿਮਾਹੀ 'ਚ ਭਾਰਤੀ ਅਰਥਵਿਵਸਥਾ ਨੇ ਰਿਕਵਰੀ ਕੀਤੀ ਹੈ, ਮਹਿੰਗੀ ਉਮੀਦ ਤੋਂ ਜ਼ਿਆਦਾ ਬਣੀ ਹੋਈ ਹੈ, ਜਨਤਕ ਲੋਨ ਦੀ ਚਿੰਤਾ ਵੀ ਹੈ ਪਰ ਇਨ੍ਹਾਂ ਸਾਰਿਆਂ ਦੇ ਬਾਵਜੂਦ ਭਾਰਤ ਤੇਜ਼ੀ ਨਾਲ ਪੂੰਜੀ ਪ੍ਰਵਾਹ ਜੋਖਮ ਪੈਦਾ ਕਰ ਸਕਦਾ ਹੈ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ